ਗ਼ਲਤ ਲੋਕਾਂ ਤੇ ਭਰੋਸਾ ਕਰਨਾ
ਆਪਣੀ ਜਾਨ ਦਾਅ ਤੇ ਲਗਾਉਣ ਦੇ ਬਰਾਬਰ ਹੁੰਦਾ ਹੈ।
ਰਿਸ਼ਤੇ ਬਚਾਉਣ ਲਈ ਜੇ
ਇਕ ਵਾਰ ਝੁੱਕ ਗਏ ਤਾਂ
ਲੋਕੀਂ ਇਹ ਵਹਿਮ ਪਾਲ ਲੈਂਦੇ ਨੇ ਕਿ
ਹਰ ਬਾਰ ਝੁਕਣਗੇ।
ਦੂਜਿਆਂ ਤੋਂ ਧੋਖਾ ਖਾਣ ਨਾਲ
ਲੜਿਆ ਜਾਂਦਾ ਹੈ
ਆਪਣਿਆਂ ਕੋਲੋਂ ਧੋਖਾ ਖਾਣ ਨਾਲ ਤਾਂ ਲੋਕ
ਚੁਪ ਕਰ ਜਾਂਦੇ ਨੇ।
ਜੋ ਸਾਹਮਣੇ ਮਿੱਠੀਆਂ ਮਿੱਠੀਆਂ ਗੱਲਾਂ ਕਰਨ
ਤੇ ਪਿੱਠ ਪਿੱਛੇ ਗੱਲ ਵਿਗਾੜਨ
ਇਹੋ ਜਿਹੇ ਬੰਦਿਆਂ ਤੋਂ ਦੂਰ ਰਹਿਣਾ ਹੀ ਠੀਕ।
ਸੁਪਨਾ ਇਕ ਹੋਵੇਗਾ
ਪਰ ਮੁਸ਼ਕਲਾਂ ਬਹੁਤ ਆਉਣਗੀਆਂ।
ਲੋਕ ਕਿਸੇ ਦਾ ਦਿੱਤਾ ਸਾਥ ਤਾਂ ਭੁਲ ਜਾਂਦੇ ਨੇ
ਪਰ ਕਿਸੇ ਦਾ ਦਿੱਤਾ ਧੋਖਾ
ਕਦੇ ਨਹੀਂ ਭੁੱਲਦੇ।
ਸਾਰੇ ਰਿਸ਼ਤਿਆਂ ਨੂੰ ਨਿਭਾ ਕੇ
ਇਹ ਪਤਾ ਲੱਗ ਗਿਆ ਕਿ
ਜ਼ਰੂਰਤ ਹੀ ਸਭ ਕੁਝ ਹੈ
ਰਿਸ਼ਤਾ ਨਹੀਂ।
ਜੇ ਨੀਯਤ ਚੰਗੀ ਹੋਵੇ ਤਾਂ
ਕਦੇ ਬੁਰਾ ਨਹੀਂ ਹੋ ਸਕਦਾ।
ਕਿਸੇ ਤੇ ਜ਼ਿਆਦਾ ਨਿਰਭਰ ਨਾ ਹੋਵੋ
ਹਨੇਰੇ ਵਿਚ ਤਾਂ
ਪਰਛਾਵਾਂ ਵੀ ਸਾਥ ਛੱਡ ਦਿੰਦਾ ਹੈ।
Loading Likes...