1. ਇੱਕ ਅੱਖ ਨਾਲ ਵੇਖਣਾ (ਇੱਕੋ ਜਿਹਾ ਸਮਝਣਾ) : ਸਭ ਨੂੰ ਇਕ ਅੱਖ ਨਾਲ ਦੇਖਣਾ ਹੀ ਸਹੀ ਹੁੰਦਾ ਹੈ।
2. ਇੱਕ ਮੁੱਠ ਜਾਂ ਇੱਕ ਜਾਨ ਹੋਣਾ (ਏਕਤਾ ਦਾ ਹੋਣਾ) : ਜੇ ਭਰਾਵਾਂ ਵਿਚ ਇਕ ਮੁੱਠ ਹੋਵੇ ਤਾਂ ਕੋਈ ਟੇਢੀ ਅੱਖ ਨਹੀਂ ਦੇਖਦਾ।
3. ਇੱਕੋ ਥੈਲੀ ਦੇ ਚੱਟੇ ਵੱਟੇ ਹੋਣਾ (ਸਭਨਾਂ ਦਾ ਇੱਕੋ ਜਿਹਾ ਨਿਕੰਮਾ ਹੋਣਾ) : ਯਮਨ ਤੇ ਰਿਸ਼ਭ ਦੋਨੋਂ ਹੀ ਇੱਕੋ ਥੈਲੀ ਦੇ ਚੱਟੇ ਵੱਟੇ ਨੇ।
4. ਇੱਕੋ ਰੱਸੇ ਫਾਹੇ ਦੇਣਾ (ਚੰਗਿਆਂ – ਮੰਦਿਆਂ ਅਥਵਾ ਸਾਰਿਆਂ ਨਾਲ ਇੱਕੋ ਜਿਹਾ ਵਰਤਾਵਾ ਕਰਨਾ) : ਇੱਕੋ ਰੱਸੇ ਫਾਹਾ ਦੇਣ ਨਾਲੋਂ ਪਹਿਲਾਂ ਗੱਲ ਨੂੰ ਸਮਝ ਲੈਣਾ ਜ਼ਰੂਰੀ ਹੈ।
5. ਇੱਟ ਨਾਲ ਇੱਟ ਖੜਕਾਉਣੀ (ਤਬਾਹ ਜਾਂ ਬਰਬਾਦ ਕਰ ਦੇਣਾ) : ਲੜਾਈ ਵਿਚ ਇਕ ਦੇਸ਼ ਦੂਜੇ ਦੇਸ਼ ਦੀ ਇੱਟ ਨਾਲ ਇੱਟ ਖੜਕਾਉਣ ਦੀ ਕੋਸ਼ਿਸ਼ ਕਰਦਾ ਹੈ।
6. ਇੱਟ ਖੱੜਕਾ ਕਰਨਾ (ਲੜਾਈ – ਝਗੜਾ ਸ਼ੂਰੂ ਕਰ ਦੇਣਾ) : ਵਿਆਹ ਦੇ ਦੂਜੇ ਸਾਲ ਹੀ ਉਹਨਾਂ ਦੀ ਆਪਸ ਵਿਚ ਇੱਟ ਖੱੜਕਾ ਸ਼ੁਰੂ ਹੋ ਗਈ।
7. ਇੱਟ ਚੁੱਕਦੇ ਨੂੰ ਪੱਥਰ ਚੁੱਕਣਾ (ਵਧ ਚੜ੍ਹ ਕੇ ਬਦਲਾ ਲੈਣਾ ) : ਅੱਜ ਕੱਲ ਸ਼ਰੀਕੇ ਇੱਟ ਚੁੱਕਦੇ ਨੂੰ ਪੱਥਰ ਚੁੱਕਣ ਲਈ ਤਿਆਰ ਰਹਿੰਦੇ ਨੇ।
8. ਇੱਟ-ਘੜੇ ਦਾ ਵੈਰ ਹੋਣਾ ਜਾਂ ਇੱਟ ਕੁੱਤੇ ਦਾ ਵੈਰ ਹੋਣਾ (ਜਾਨੀ ਵੈਰ ਹੋਣਾ) : ਜੇ ਭਰਾ ਆਪਸ ਵਿਚ ਹੀ ਇੱਟ – ਕੁੱਤੇ ਦੇ ਵੈਰੀ ਵਾਂਗੂੰ ਰਹਿਣਗੇ ਤਾਂ ਹੋਰ ਕਿਹੜਾ ਰਿਸ਼ਤਾ ਬੱਚ ਜਾਊਗਾ, ਮੁਸੀਬਤ ਵੇਲੇ ਆਵਾਜ਼ ਮਾਰਨ ਨੂੰ।
9. ਈਦ ਦਾ ਚੰਨ ਹੋਣਾ (ਢੇਰ ਚਿਰ ਪਿੱਛੋਂ ਮਿਲਣਾ) : ਸੋਨੂ ਤਾਂ ਈਦ ਦਾ ਚੰਨ ਹੀ ਹੋ ਗਿਆ ਹੈ, ਅੱਜ 5 ਸਾਲ ਹੋ ਗਏ ਨੇ ਉਸਨੂੰ ਕੈਨੇਡਾ ਗਏ।
10. ਈਨ ਮੰਨਣੀ (ਹਾਰ ਮੰਨਣੀ) : ਮੁਸੀਬਤ ਤੋਂ ਈਨ ਮੰਨਣੀ ਉਸਦਾ ਹੱਲ ਨਹੀਂ ਹੁੰਦਾ।
11. ਇੱਲ ਦਾ ਨਾਂ ਕੁੱਕੜ ਨਾ ਆਉਣਾ (ਕੁਝ ਵੀ ਨਾ ਆਉਣਾ) : ਯਮਨ ਦਸਵੀਂ ਜਮਾਤ ਵਿਚ ਹੋ ਗਿਆ ਹੈ, ਅਜੇ ਵੀ ਉਸਨੂੰ ਇੱਲ ਦਾ ਨਾਂ ਕੁੱਕੜ ਨਹੀਂ ਆਉਂਦਾ।
Loading Likes...