ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ :
1. ਉਹ ਧਰਤੀ ਜਿਸ ਵਿਚ ਸ਼ੋਰਾ ਹੋਏ – ਕੱਲਰ
2. ਉਹ ਧਰਤੀ ਜੋ ਰੇਤਲੀ ਹੋਏ – ਮੈਰਾ
3. ਹੱਥੀਂ ਕੰਮ ਕਰ ਕੇ ਰੋਟੀ ਖਾਣ ਵਾਲਾ – ਕਿਰਤੀ
4. ਵਿਹਲੀਆਂ ਖਾਣ ਵਾਲਾ – ਵਿਹਲੜ
5. ਉਹ ਕੁੜੀ ਜੋ ਵਿਆਹੀ ਨਾ ਗਈ ਹੋਏ – ਕੁਆਰੀ, ਕੰਨਿਆ
6. ਉਹ ਆਦਮੀ ਜਿਸ ਦਾ ਵਡੇਰੀ ਉਮਰ ਤੀਕ ਵਿਆਹ ਨਾ ਹੋਏ – ਛੜਾ
7. ਉਹ ਕੁੜੀ ਜਿਸ ਦਾ ਪਤੀ ਨਿੱਕੀ ਉਮਰ ਵਿੱਚ ਮਰ ਗਿਆ ਹੋਏ – ਬਾਲ – ਵਿਧਵਾ
8. ਕਿਤਾਬ ਦਾ ਮਸਾਲਾ ਜਿਹੜਾ ਹੱਥਾਂ ਨਾਲ ਲਿਖਿਆ ਹੋਏ – ਖਰੜਾ
9. ਦੂਜਿਆਂ ਦੀਆਂ ਕੰਮਾਂ ਵਿੱਚ ਖਾਹ-ਮਖ਼ਾਹ ਦਖ਼ਲ ਦੇਣ ਵਾਲਾ – ਖੜਪੈਚ
10. ਢੇਰ ਚਿਰ ਦੀ ਸੂਈ ਹੋਈ ਮਹਿੰ ਜਾਂ ਗਊ – ਖਾਂਘੜ
11. ਦੁੱਧ ਦੇਣ ਵਾਲੀ ਮਹਿੰ ਜਾਂ ਗਾਊ – ਲਵੇਰੀ
12. ਉਹ ਮਹਿੰ ਜਾਂ ਗਊ ਜਿਸ ਦੀ ਧਾਰ ਸੌਖੀ ਨਿਕਲ ਸਕੇ – ਖਿੱਲ
13. ਉਹ ਮਹਿੰ ਜਾਂ ਗਊ ਜਿਸ ਦੀ ਧਾਰ ਸੌਖੀ ਨਾ ਨਿਕਲ ਸਕੇ – ਘਰੂੜ
14. ਉਹ ਮਹਿੰ ਜਾਂ ਗਊ ਜਿਹੜੀ ਨਾਗੇ ਪਾ ਕੇ ਦੁੱਧ ਦਏ – ਤੋਕੜ
15. ਉਹ ਮਹਿੰ ਜਾਂ ਗਊ ਜੋ ਹਰ ਸਾਲ ਸੂਏ – ਹਰਵਰਿਆਈ
16. ਜਿਹੜਾ ਬਹੁਤੀਆਂ ਗੱਲਾਂ ਕਰੇ – ਗਾਲੜੀ, ਗਲਾਧੜ, ਗਲੋਖੜ
17. ਜਿਹੜਾ ਛੇਤੀ ਗੁੱਸੇ ਹੋ ਜਾਏ – ਗੁਸੈਲਾ
18. ਜਿਸ ਚੀਜ਼ ਵਿੱਚ ਗੁਣ ਹੋਣ – ਗੁਣਕਾਰੀ
19. ਜਿਹੜਾ ਨੱਕ ਵਿੱਚ ਬੋਲੇ – ਗੁਣਗੁਣਾ
20. ਉਹ ਟਾਕਰਾ ਜਿਸ ਵਿੱਚ ਬਹੁਤਿਆਂ ਦਾ ਘਾਣ ਹੋ ਜਾਏ – ਘੱਲੂਘਾਰਾ