ਉਲਟੀ :
ਪੁੱਠੀ, ਕੈ, ਮੋੜੀ, ਡਿੱਗ ਪਈ।
ਆਨਾ :
ਸਿੱਕਾ, ਡੇਲਾ।
ਆਕੜ :
ਲੜਨ ਲਈ ਤਿਆਰ ਹੋਣਾ, ਅਕੜੇਵਾਂ, ਸਖ਼ਤ ਹੋਣਾ, ਹੰਕਾਰ।
ਅੰਗ :
ਸਰੀਰ ਦਾ ਹਿੱਸਾ, ਨਾਲ, ਰਿਸ਼ਤੇਦਾਰ।
ਅੰਬ :
ਇੱਕ ਫਲ, ਥੱਕਣਾ।
ਸਤ :
ਨਿਚੋੜ, ਸੱਚਾ, ਠੀਕ, ਬ੍ਰਹਮ-ਦਰਜ, ਤਾਕਤ, ਤੰਗ ਪੈਣਾ।
ਸਾਰ :
ਨਿਚੋੜ, ਖ਼ਬਰ, ਕਦਰ, ਲੋਹਾ, ਪੂਰਾ ਕਰਨਾ।
ਸਿੱਕਾ :
ਸੁਰਮਾ, ਰੁਪਿਆ-ਪੈਸਾ, ਰੋਅਬ, ਧਾਤ।
ਸਿੱਟਾ :
ਨਤੀਜਾ, ਜੂਆ, ਨਿਚੋੜ, ਦੁੰਬ।
ਸੂਆ :
ਕੋਨਿਆਂ ਦਾ ਦੰਦ, ਛੋਟੀ ਨਹਿਰ, ਵੱਡੀ ਸੂਈ, ਬੱਚਾ।
ਸੂਈ :
ਟੀਕਾ ਲਾਉਣ ਵਾਲੀ ਸੂਈ, ਘੜੀ ਦੀ ਸੂਈ, ਕੱਪੜੇ ਸਿਉਣ ਵਾਲੀ ਸੂਈ, ਸੂਣਾ।
ਸੂਤ :
ਠੀਕ, ਸੂਤਰ, ਜ਼ਬਤ, ਇੱਕ ਮਠਿਆਈ, ਖਿੱਚ।
ਸੰਗ :
ਇੱਕ ਪੱਥਰ, ਟੋਲਾ, ਸਾਥ, ਸ਼ਰਮ, ਸੰਜਮ।
ਹਾਲ :
ਪਹੀਏ ਦਾ ਚੱਕਰ, ਮਸਤੀ, ਹਾਲਤ, ਇਸ ਵੇਲੇ।
ਕਲੀ :
ਇੱਕ ਧਾਤ, ਨਿੱਕਾ ਫੁੱਲ, ਨਿੱਕਾ ਹੁੱਕਾ, ਨਵਾਂ ਖੰਭ, ਸਫੈਦੀ।
ਕਾਟ :
ਕਟੌਤੀ, ਕਮਿਸ਼ਨ, ਕਟਾਈ, ਖ਼ਤ, ਅਸਰ।
ਕਾਲ :
ਮੌਤ, ਸਮਾਂ, ਥੁੜ੍ਹ, ਮੌਤ ਦਾ ਫ਼ਰਿਸ਼ਤਾ।
ਕੋਟ :
ਕਿਲ੍ਹਾ, ਗਲ ਪਾਉਣ ਵਾਲਾ ਕੱਪੜਾ, ਕਰੋੜ, ਵਾਰੀ।
ਖਾਰ :
ਈਰਖਾ, ਖਾਰਨਾ, ਸੱਜੀ।
ਗੋਲਾ :
ਖੇਲ ਦਾ ਗੋਲਾ, ਤਾਸ਼ ਦਾ ਪੱਤਾ, ਗ਼ੁਲਾਮ।
ਘੋੜਾ :
ਸ਼ਤਰੰਜ ਦਾ ਘੋੜਾ, ਬੰਦੂਕ ਦਾ ਘੋੜਾ, ਇੱਕ ਜਾਨਵਰ।
ਚਾਕ :
ਨੌਕਰ, ਲਿਖਣ ਵਾਲਾ ਚਾਕ, ਚਿਰਨਾ, ਛੇਕ।
ਚੌਕੀ :
ਮਸੂਲ ਲੈਣ ਵਾਲੀ ਥਾਂ, ਥਾਣਾ, ਤਾਸ਼ ਦਾ ਪੱਤਾ, ਚਾਰ ਪਾਵਿਆਂ ਵਾਲਾ ਨਿੱਕਾ ਤਖ਼ਤਪੋਸ਼।
ਝੁੱਲ :
ਉੱਤੇ ਲੈਣ ਵਾਲਾ ਕੱਪੜਾ, ਹਿੱਲਣਾ, ਵਗਣਾ।
ਡੰਗ :
ਵੇਲਾ, ਨੁਕਸਾਨ ਕਰਨਾ, ਡੱਸਣਾ।
ਡੰਡੀ :
ਸੋਟੀ, ਟਹਿਣੀ, ਗਹਿਣਾ, ਨਿੱਕਾ ਰਸਤਾ, ਇੱਕ ਵਿਸ਼ਰਾਮ ਚਿੰਨ੍ਹ।
ਤਾਰ :
ਤੰਦੀ, ਕਿਸੇ ਧਾਤ ਦੀ ਤਾਰ, ਟੈਲੀਗਰਾਮ, ਬਿਰਤੀ, ਤਾਰਨਾ, ਲੀਰਾਂ।
ਦਾਰੂ :
ਸ਼ਰਾਬ, ਦੁਆਈ, ਬਰੂਦ, ਇਲਾਜ।
ਵਾਰ :
ਬੀਰ-ਰਸੀ ਕਵਿਤਾ, ਦਿਨ, ਹਮਲਾ, ਵਾਰਨਾ, ਰਦਾ।
Loading Likes...