ਬਜਾਜ ਦੀ ਬਜ਼ਾਰ ਵਿਚ ਪਕੜ ਦਾ ਕਾਰਣ
ਗੱਲ ਕਰਦੇ ਹਾਂ ਬਜਾਜ ਬਾਰੇ ਅਤੇ ਬਜਾਜ ਦੇ ਸਭ ਹਰਮਨ ਪਿਆਰੇ ਸਕੂਟਰ ‘ਬਜਾਜ ਚੇਤਕ’ ਦੀ।
ਸੰਨ 1959 ਸੀ ਜਦੋਂ ਬਜਾਜ ਨੂੰ ਬਹੁਤ ਵੱਢਾ ਟੀਚਾ ਮਿਲਿਆ ਸੀ ਸਕੂਟਰ ਬਣਾਉਣ ਦਾ।
ਬਜਾਜ ਨੂੰ 1971 ਨੂੰ ਬਾਜ਼ਾਰ ਵਿਚ ‘ਬਜਾਜ ਚੇਤਕ’ ਲਾਂਚ ਕਰ ਦਿੱਤਾ ਗਿਆ ਸੀ। ਜਿੱਦਾਂ ਹੀ ਸਕੂਟਰ ਲਾਂਚ ਹੋਇਆ 3 ਤੋਂ 4 ਮਹੀਨੇ ਪਹਿਲਾਂ ਹੀ ਬੂਕਿਂਹ ਕਰਵਾਉਣੀ ਪੈਂਦੀ ਸੀ।
ਬਜਾਜ ਕੰਪਨੀ ਨੇ ਲੋਕਾਂ ਦੇ ਦਿਮਾਗ ਵਿਚ ਇਹ ਭਰ ਦਿੱਤਾ ਸੀ ਕਿ ਜੇ ਕੋਈ ਦੋ ਪਹੀਆ ਖਰੀਦਣ ਚਾਹੁੰਦਾ ਹੈ ਤਾ ਸਿਰਫ ਬਜਾਜ ਸਕੂਟਰ ਹੀ ਖਰੀਦੇ।
ਬਜਾਜ ਨੂੰ ਦੇਖ ਕੇ ਕਈ ਕੰਪਨੀਆਂ ਨੇ ਦੋ ਪਹੀਆ ਵਾਹਨ ਬਜ਼ਾਰ ਵਿਚ ਲੈ ਕੇ ਆਈਆਂ।
1990 ਤਕ ਬਜਾਜ ਸਕੂਟਰ ਮਾਰਕਿਟ ਵਿਚ ਆਪਣੇ ਪੈਰ ਪਸਾਰ ਗਿਆ ਸੀ। ਪਰ ਬਜ਼ਾਰ ਵਿਚ ਬਾਕੀ ਕੰਪਨੀਆਂ ਨਾਲ ਮੁਕਾਬਲਾ ਬਹੁਤ ਜ਼ਿਆਦਾ ਸੀ।
2006 ਵਿਚ ਕੰਪਨੀ ਨੇ ਬਜਾਜ ਚੇਤਕ ਸਕੂਟਰ ਬਣਾਉਣਾ ਬੰਦ ਕਰ ਦਿੱਤਾ ਸੀ।
ਫਿਰ ਬਜਾਜ ਨੇ 2001 ਵਿਚ ਪਲਸਰ ਨੂੰ ਬਜ਼ਾਰ ਉਤਾਰਿਆ ਤੇ ਮਾਰਕੀਟ ਵਿਚ ਬਹੁਤ ਮਜ਼ਬੂਤ ਪਕੜ ਬਣਾਈ।
ਜੇ ਅੱਜ ਵੀ ਗੱਲ ਕਰੀਏ ਤਾਂ ਭਾਵੇਂ ਬਾਜ਼ਾਰ ਵਿਚ ਬਜਾਜ ਚੇਤਕ ਨਹੀਂ ਹੈ ਪਰ ਬਜਾਜ ਨੇ ਬਹੁਤ ਗਿਣਤੀ ਵਿਚ ਦੋ ਪਹੀਆ ਬਾਜ਼ਾਰ ਵਿਚ ਉਤਾਰੇ।
ਬਜਾਜ ਦੀ ਬਜ਼ਾਰ ਵਿਚ ਪਕੜ ਬਣਨ ਦਾ ਸਿਰਫ ਇਹੀ ਕਾਰਣ ਹੈ ਬਜਾਜ ਨੇ ਸਮੇ ਦੇ ਨਾਲ ਆਪਣੇ ਆਪ ਨੂੰ ਬਦਲ ਲਿਆ ਹੈ। ਜੋ ਕਿ ਤਰੱਕੀ ਕਰਨ ਵਾਸਤੇ ਬਹੁਤ ਹੀ ਜ਼ਰੂਰੀ ਹੈ।
ਜੇ ਇਹੀ ਕੱਮ “ਕੋਡੈਕ” ਫਿਲਮ ਨੇ ਕੀਤਾ ਹੁੰਦਾ ਤਾਂ ਅੱਜ ਉਹ ਗੁਆਚਦੀ ਨਹੀਂ ਸਗੋਂ, ਅੱਜ ਉਹ ਵੀ ਅਸਮਾਨ ਛੂਹ ਰਹੀ ਹੁੰਦੀ।
Loading Likes...