ਟੋਕੀਓ ਪੈਰਾਲੰਪਿਕ – ਇੱਕ ਸ਼ਾਨਦਾਰ ਜਿੱਤ
ਟੋਕੀਓ ਪੈਰਾਲੰਪਿਕ’ਚ ਭਾਰਤੀ ਖਿਡਾਰੀਆਂ ਦੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਜੇ ਤਾਂ ਖ਼ੁਮਾਰ ਟੋਕੀਓ ਓਲੰਪਿਕਸ 2020 ਦਾ ਵੀ ਨਹੀਂ ਲੱਥਾ ਸੀ।
ਮਾਣ ਕਰਨ ਵਾਲੀ ਗੱਲ ਤਾਂ ਹੈ 5 ਸੋਨੇ ਦੇ, 8 ਚਾਂਦੀ ਦੇ ਤੇ 6 ਕਾਂਸੇ ਦੇ ਤਮਗਿਆਂ ਨਾਲ ਕੁੱਲ 19 ਤਮਗੇ ਆ ਚੁੱਕੇ ਨੇ ਭਾਰਤ ਦੀ ਝੋਲੀ।
ਸਾਰੇ ਖਿਡਾਰੀ ਮੱਧਵਰਗੀ ਪਰਿਵਾਰਾਂ ਦੇ :
ਗੌਰਤਲਬ ਗੱਲ ਇਹ ਹੈ ਕਿ ਇਹ ਸਾਰੇ ਖਿਡਾਰੀ ਮੱਧਵਰਗੀ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ। ਇਸ ਤੋਂ ਇਹ ਤਾਂ ਸਾਬਤ ਹੋ ਗਿਆ ਕਿ ਜੇ ਕਰ ਕਿਸੇ ਨੂੰ ਸਹੀ ਰਸਤਾ ਮਿੱਲ ਜਾਵੇ ਤੇ ਉਸ ਰਸਤੇ ਤੇ ਚੱਲਣ ਦਾ ਪੂਰਾ ਮੌਕਾ ਮਿਲ ਜਾਵੇ ਅਤੇ ਉਸ ਰਸਤੇ ਤੇ ਚੱਲਣ ਵਾਸਤੇ ਸਹੀ ਐਕਸਪੋਜ਼ਰ ਮਿਲੇ ਤਾਂ ਸੱਭ ਕੁੱਝ ਸੰਭਵ ਹੈ।
ਪਰ ਹੁਣ ਅੱਗੇ ਜ਼ਿੰਮੇਵਾਰੀ ਸਾਡੀ ਸਰਕਾਰ ਦੀ ਹੈ ਕਿ ਅੱਗੋਂ ਵੀ ਇਹਨਾਂ ਖਿਡਾਰੀਆਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿਉਂਕਿ ਇਹਨਾਂ ਖਿਡਾਰੀਆਂ ਵਿੱਚੋਂ ਕੁੱਝ ਖਿਡਾਰੀ ਕਾਫੀ ਛੋਟੀ ਉਮਰ ਦੇ ਵੀ ਨੇ। ਜੋ ਅੱਗੇ ਜਾ ਕੇ ਆਪਣੇ ਦੇਸ਼ ਵਾਸਤੇ ਬਹੁਤ ਕੁੱਝ ਕਰ ਸਕਦੇ ਨੇ।