ਕੀ ਚੱਕਰ ਆਉਣਾ ਆਮ ਗੱਲ ? :
ਸਾਨੂੰ ਜੇ ਕਦੇ ਚੱਕਰ ਆਉਣ ਤਾਂ ਅਸੀਂ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਕਈ ਵਾਰ ਚੱਕਰ ਆਉਣਾ ਜਾਂ ਸਿਰ ਚਕਰਾਉਣ ਨੂੰ ਅਸੀਂ ਆਮ ਗੱਲ ਮੰਨਦੇ ਹਾਂ, ਪਰ ਅਜਿਹਾ ਸੋਚਣਾ ਗਲਤ ਹੈ।
ਜੇ ਸਾਡੇ ਸ਼ਰੀਰ ਵਿੱਚ ਕੋਈ ਗੜਬੜੀ ਹੋਵੇ ਤਾਂ ਹੀ ਵਾਰ – ਵਾਰ ਸਿਰ ਚਕਰਾਉਣਾ, ਅੱਖਾਂ ਅੱਗੇ ਹਨੇਹਰਾ ਛਾ ਜਾਣਾ ਅਤੇ ਬੇਚੈਨੀ ਵਰਗੇ ਲੱਛਣ ਆਮ ਨਹੀਂ ਹੁੰਦੇ, ਸਗੋਂ ਇਹ ਸੰਕੇਤ ਦਿੰਦੇ ਹਨ ਕਿ ਸਾਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ। ਸਾਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ ਕਿ ਸਾਡੇ ਸ਼ਰੀਰ ਵਿੱਚ ਕੋਈ ਗੜਬੜੀ ਚੱਲ ਰਹੀ ਹੈ।
ਸਾਨੂੰ ਲੱਗਦਾ ਹੈ ਸਿਰ ਦਰਦ ਜਾਂ ਕਮਜ਼ੋਰੀ ਦੀ ਵਜ੍ਹਾ ਨਾਲ ਅਜਿਹਾ ਹੋ ਰਿਹਾ ਹੈ। ਜੋ ਕਿ ਸਾਡਾ ਸੋਚਣਾ ਬਿਲਕੁੱਲ ਗ਼ਲਤ ਹੈ। ਇਹ ਕੋਈ ਗੰਭੀਰ ਬਿਮਾਰੀ ਦੀ ਸ਼ੁਰੂਆਤ ਵੀ ਹੋ ਸਕਦੀ ਹੈ।
ਚੱਕਰ ਆਉਣਾ ਹੁੰਦਾ ਕੀ ਹੈ ? :
ਚੱਕਰ ਆਉਣ ਸਮੇ ਸਿਰ ਘੁੰਮਣ ਲੱਗਦਾ ਹੈ।
ਅੱਖਾਂ ਅੱਗੇ ਕਦੇ-ਕਦੇ ਹਨੇਰਾ ਛਾ ਜਾਂਦਾ ਹੈ।
ਕਦੇ – ਕਦੇ ਪਹਿਲਾਂ ਬੇਚੈਨੀ ਹੋਣੀ ਤੇ ਬਾਅਦ ਸਿਰ ਘੁੱਮਣ ਵਰਗਾ ਮਹਿਸੂਸ ਹੋਣਾ।
ਖੜ੍ਹੇ ਜਾਂ ਬੈਠੇ ਰਹਿਣ ਚ ਪ੍ਰੇਸ਼ਾਨੀ ਹੋਣੀ।
ਚੱਕਰ ਆਉਣ ਦੇ ਕਾਰਨ :
ਚੱਕਰ ਆਉਣ ਦੇ ਕਈ ਕਾਰਨ ਹੋ ਸਕਦੇ ਹਨ । ਜਿਵੇੰ ਸਿਰ ਦਰਦ, ਗਲੇ ਵਿੱਚ ਕੋਈ ਖਰਾਬੀ, ਕੰਨ ਵਿੱਚ ਕੋਈ ਖਰਾਬਜ, ਅੱਖਾਂ ਵਿਚ ਕਿਸੇ ਤਰ੍ਹਾਂ ਦੀ ਕੋਈ ਖਰਾਬੀ, ਨਰਵਸ ਸਿਸਟਮ ਦਾ ਸਹੀ ਕੰਮ ਨਾ ਕਰਨਾ, ਬਲੱਡ ਪ੍ਰੈਸ਼ਰ ਦਾ ਵਧਿਆ ਜਾਂ ਘਟਿਆ ਹੋਣਾ, ਸਰੀਰ ਚ ਪਾਣੀ ਜਾਂ ਖੂਨ ਦੀ ਕਮੀ ਦਾ ਹੋਣਾ, ਮਾਇਗ੍ਰੇਨ ਅਤੇ ਕਿਸੇ ਤਰ੍ਹਾਂ ਦੀ ਥਕਾਵਟ ਦੀ ਵਜ੍ਹਾ ਨਾਲ ਚੱਕਰ ਆਉਂਦੇ ਹਨ ਜਿਨ੍ਹਾਂ ਨੂੰ ਜ਼ਿਆਦਾ ਗੰਭੀਰ ਲੈਣ ਦੀ ਲੋੜ ਨਹੀਂ ਪੈਂਦੀ।
ਪਰ ਕਈ ਵਾਰ ਚੱਕਰ ਸਿਰ ਵਿਚ ਗੰਭੀਰ ਸੱਟ ਲੱਗਣਾ ਨਾਲ, ਕੰਨ ‘ਚ ਵਾਇਰਲ ਇਨਫੈਕਸ਼ਨ ਹੋਣ ਨਾਲ, ਐਨੀਮੀਆ ਦੀ ਵਜ੍ਹਾ ਨਾਲ, ਗਲਤ ਦਵਾਈ ਖਾਣ ਨਾਲ ਜਿਸਦਾ ਕਿ ਉਲਟ ਪ੍ਰਭਾਵ ਹੋ ਗਿਆ ਹੋਵੇ ਜਾਂ ਕਿਸੇ ਅੰਦਰੂਨੀ ਬਿਮਾਰੀ ਦੇ ਕਾਰਨ ਵੀ ਅਜਿਹੇ ਚੱਕਰ ਆ ਸਕਦੇ ਹਨ।
ਚੱਕਰ ਆਉਣ ਦੇ ਲੱਛਣ :
ਚੱਕਰ ਆਉਣ ਤੋਂ ਪਹਿਲਾਂ ਹਲਕਾ ਸਿਰ ਦਰਦ ਹੋਣ ਲੱਗਦਾ ਹੈ। ਅਤੇ ਕਈ ਵਾਰ ਬੇਹੋਸ਼ੀ ਹੋ ਜਾਂਦੀ ਹੈ।
ਬੈਠਣ ਅਤੇ ਖੜ੍ਹੇ ਹੋਣ ‘ਚ ਪ੍ਰੇਸ਼ਾਨੀ ਹੁੰਦੀ ਹੈ, ਬੈਠਣ ਅਤੇ ਉੱਠਣ ਵੇਲੇ ਸਿਰ ਘੁੰਮਦਾ ਹੈ।
ਜੇ ਸਾਡਾ ਸਾਡੇ ਸਰੀਰ ਤੇ ਸਾਡਾ ਕੰਟਰੋਲ ਨਾ ਹੋਵੇ ਤਾਂ ਇਹ ਵੀ ਚੱਕਰ ਆਉਣ ਦੇ ਲੱਛਣ ਹੁੰਦੇ ਨੇ।
ਸ਼ਰੀਰ ਦਾ ਅੱਗੇ ਜਾਂ ਪਿੱਛੇ ਵੱਲ ਡਿੱਗਣ ਵਰਗਾ ਮਹਿਸੂਸ ਹੋਣਾ ਵੀ ਚੱਕਰ ਆਉਣ ਦੇ ਲੱਛਣ ਨੇ।
ਜੇ ਤੇਜ਼ ਬੁਖਾਰ ਅਤੇ ਛਾਤੀ ‘ਚ ਦਰਦ ਹੋਵੇ ਤਾਂ ਵੀ ਚੱਕਰ ਆ ਜਾਣ ਦੀ ਨਿਸ਼ਾਨੀ ਹੈ।
ਸੁਣਨ ਅਤੇ ਬੋਲਣ ‘ਚ ਤਕਲੀਫ ਹੋਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸ਼ਰੀਰ ਵਿੱਚ ਕੋਈ ਖਰਾਬੀ ਪੈ ਰਹੀ ਹੈ ਜਾਂ ਕੋਈ ਖਰਾਬੀ ਪੈ ਗਈ ਹੈ।
ਚੱਕਰ ਆਉਣ ਤੋਂ ਕਿਵੇਂ ਬਚਾਅ ਕੀਤਾ ਜਾ ਸਕਦਾ ਹੈ ? :
ਜੇ ਚੱਕਰ ਮਹਿਸੂਸ ਹੋ ਰਹੇ ਹੋਣ ਤਾਂ ਖੜ੍ਹੇ ਨਹੀਂ ਰਹਿਣਾ ਚਾਹੀਦਾ। ਜਲਦੀ ਹੀ ਬੈਠ ਜਾਣਾ ਚਾਹੀਦਾ ਹੈ ਜਾਂ ਲੇਟ ਜਾਣਾ ਚਾਹੀਦਾ ਹੈ।
ਕੋਈ ਵੀ ਕੰਮ ਨੂੰ ਛੇਤੀ – ਛੇਤੀ ਨਾ ਕਰੋ। ਹਰ ਕੰਮ ਹੌਲੀ – ਹੌਲੀ ਕਰੋ ਤੇ ਅਰਾਮ ਨਾਲ ਨਿਪਟਾਓ।
ਸਿਰ ਨੂੰ ਤੇਜ਼ੀ ਨਾਲ ਘੁਮਾਉਣ ਤੋਂ ਬਚਣਾ ਚਾਹੀਦਾ ਹੈ।
ਫਾਲਤੂ ਵਿਚ ਘਬਰਾਉਣ ਨਾਲ ਕੁੱਝ ਨਹੀਂ ਹੋਣਾ। ਸਮਝਦਾਰੀ ਨਾਲ ਕੰਮ ਲੈਣ ਵਿਚ ਹੀ ਅਕਲਮੰਦੀ ਹੈ।
ਜਿੰਨੀ ਹੋ ਸਕੇ ਮਾਨਸਿਕ ਪ੍ਰੈਰੇਸ਼ਾਨੀ ਤੋਂ ਆਪਣਾ ਬਚਾਅ ਕਰਨਾ ਚਾਹੀਦਾ ਹੈ।
ਨਸ਼ੇ ਵਾਲਿਆਂ ਵਸਤਾਂ ਜਿਵੇੰ ਤੰਬਾਕੂ, ਸ਼ਰਾਬ ਜਾਂ ਕੈਫੀਨ ਦਾ ਇਸਤੇਮਾਲ ਨਾ ਕਰੋ। ਇਸ ਨਾਲ ਸਾਡਾ ਨਰਵਸ ਸਿਸਟਮ ਕਮਜ਼ੋਰ ਹੁੰਦਾ ਹੈ।
ਕਿਸੇ ਉੱਚੀ ਥਾਂ ਤੇ ਜਾਣ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ।
ਜਿੰਨਾ ਹੱਕ ਸਕੇ ਯਾਤਰਾ ਕਰਨ ਤੋਂ ਪਰਹੇਜ਼ ਕਰੋ।
ਜੇ ਕਿਸੇ ਨੂੰ ਬਲੱਡ ਪ੍ਰੈਸ਼ਰ ਘਟਣ ਜਾਂ ਵਧਣ ਦੀ ਸ਼ਿਕਾਇਤ ਹੋਵੇ ਤਾਂ ਸਾਨੂੰ ਬਲੱਡ ਪ੍ਰੈਸ਼ਰ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ।
ਅੱਖਾਂ ਅਤੇ ਕੰਨਾਂ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਜੇ ਕੋਈ ਅੰਦਰੂਨੀ ਪ੍ਰੇਸ਼ਾਨੀ ਹੋਵੇ ਤਾਂ ਉਸਦਾ ਪਤਾ ਲੱਗ ਸਕੇ।
ਜਿੰਨਾ ਹੋ ਸਕੇ ਆਰਾਮ ਕਰਨਾ ਚਾਹੀਦਾ ਹੈ।
ਡਾਕਟਰ ਦੀ ਸਲਾਹ ਲੈਣ ਵਿਚ ਕੋਈ ਪਰਹੇਜ਼ ਨਹੀਂ ਕਰਨਾ ਚਾਹੀਦਾ। ਸਮੇਂ – ਸਮੇਂ ਤੇ ਡਾਕਟਰ ਤੋਂ ਆਪਣਾ ਸ਼ਰੀਰ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਅੱਗੇ ਆਉਣ ਵਾਲੇ ਕੋਈ ਗੰਭੀਰ ਖ਼ਤਰੇ ਤੋਂ ਬਚਿਆ ਜਾ ਸਕੇ।
Loading Likes...