ਕੁੱਝ ਕਾਨੂੰਨੀ ਦਾਅ – ਪੇਚ -1
ਕਿਸੇ ਨੂੰ ਲਿਫਟ ਦੇਣਾ ਪੈ ਸਕਦਾ ਹੈ ਮਹਿੰਗਾ :
ਕਿਸੇ ਵੀ ਅਣਜਾਣ ਵਿਅਕਤੀ ਨੂੰ ਲਿਫਟ ਦੇਣਾ ਇਕ ਜੁਰਮ ਮੰਨਿਆ ਗਿਆ ਹੈ ਜਿਸ ਉੱਤੇ ਤੁਹਾਡਾ ਚਲਾਨ ਹੋ ਸਕਦਾ ਹੈ। ਮੋਟਰ ਵਹੀਕਲ ਐਕਟ ਦੀ ਧਾਰਾ 66/192 ਦੇ ਤਹਿਤ 5000 ਰੁਪਏ ਤਕ ਜ਼ੁਰਮਾਨਾ ਹੋ ਸਕਦਾ ਹੈ। ਤੇ ਜ਼ੁਰਮਾਨਾ ਵੀ ਕੋਰਟ ਵਿਚ ਹੀ ਦੇਣਾ ਪੈਂਦਾ ਹੈ। ਕਿਉਂਕਿ ਕਾਨੂੰਨ ਕਹਿੰਦਾ ਹੈ ਕਿ ਜੇ ਕੋਈ ਕਿਸੇ ਨੂੰ ਲਿਫਟ ਦਿੰਦਾ ਹੈ ਤਾਂ ਲਿਫਟ ਦੇਣ ਵਾਲਾ ਲਿਫਟ ਦਿੱਤੇ ਗਏ ਵਿਅਕਤੀ ਕੋਲੋਂ ਪੈਸੇ ਲੈਂਦਾ ਹੈ ਜੋ ਕਿ ਇਕ ਕਮਰਸ਼ੀਅਲ ਰੂਪ ਬਣ ਜਾਂਦਾ ਹੈ ਤੇ ਕਮਰਸ਼ੀਅਲ ਕੰਮ ਵਾਸਤੇ ਅਲੱਗ ਤਰ੍ਹਾਂ ਦਾ ਲਾਇਸੈਂਸ ਹੁੰਦਾ ਹੈ।
ਵਕੀਲ ਦੇ ਆਉਣ ਤੱਕ ਆਪਣੇ ਬਿਆਨਾਂ ਨੂੰ ਰੋਕਣਾ :
ਸੀ ਆਰ ਪੀ ਸੀ ਦੇ ਸੈਕਸ਼ਨ 41 D ਦੇ ਤਹਿਤ ਜੇ ਪੁਲਿਸ ਤੁਹਾਨੂੰ ਗਿਰਫ਼ਤਾਰ ਕਰ ਲੈਂਦੀ ਹੈ ਅਤੇ ਪੁਲਿਸ ਤੁਹਾਡੇ ਕੋਲੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ ਤਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਜਦੋਂ ਤੱਕ ਮੇਰਾ ਵਕੀਲ ਨਹੀਂ ਆਉਂਦਾ ਉਸ ਵੇਲੇ ਤੱਕ ਮੈਂ ਕੋਈ ਬਿਆਨ ਨਹੀਂ ਦੇਵਾਂਗਾ। ਅਤੇ ਵਕੀਲ ਦੇ ਆਉਣ ਤੋਂ ਪਹਿਲਾਂ ਬਿਆਨ ਦੇਣਾ ਜ਼ਰੂਰੀ ਨਹੀਂ।
ਜੇ ਪੁਲਿਸ ਐਫ ਆਈ ਆਰ ਲਿਖਣ ਤੋਂ ਮਨ੍ਹਾ ਕਰੇ :
ਜੇ ਪੁਲਿਸ ਐਫ ਆਈ ਆਰ ਦਰਜ਼ ਕਰਨ ਤੋਂ ਮਨ੍ਹਾ ਕਰਦੀ ਹੈ ਤਾਂ ਤੁਸੀਂ ਸੈਕਸ਼ਨ 163(3) ਦੇ ਤਹਿਤ ਜ਼ਿਲਾ ਮੈਜਿਸਟ੍ਰੇਟ ਕੋਲ ਸ਼ਿਕਾਅਤ ਕਰ ਸਕਦੇ ਹੋ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਪੁਲਿਸ ਨੂੰ ਐਫ ਆਈ ਆਰ ਦਰਜ ਕਰਨ ਦੇ ਹੁਕਮ ਦੇਵੇਗਾ।
ਲਿਵ ਇਨ ਰਿਲੇਸ਼ਨ :
ਲਿਵ ਇਨ ਰਿਲੇਸ਼ਨ ਵੀ ਹੁਣ ਸ਼ਾਦੀ ਦੇ ਬਰਾਬਰ ਹੈ। ਪੂਰੀ ਤਰ੍ਹਾਂ ਵਿਆਹ ਵਾਲੇ ਕਾਨੂੰਨ ਲਾਗੂ ਹੋਣਗੇ।
ਕਿਸੇ ਵੀ ਹੋਟਲ ਤੇ ਮੁਫ਼ਤ ਸੁਵਿਧਾ :
ਸਰਾਏ ਐਕਟ 1876 ਸੈਕਸ਼ਨ 7(2) ਦੇ ਤਹਿਤ ਤੁਸੀਂ ਕਿਸੇ ਵੀ ਹੋਟਲ ਤੋਂ ਮੁਫ਼ਤ ਪਾਣੀ ਪੀ ਸਕਦੇ ਹੋ ਅਤੇ ਵਾਸ਼ਰੂਮ ਵੀ ਵਰਤ ਸਕਦੇ ਹੋ। ਹੋਟਲ ਭਾਵੇਂ ਇਕ ਤਾਰਾ, ਦੋ ਤਾਰਾ, ਤਿੰਨ ਤਾਰਾ, ਚਾਰ ਤਾਰਾ ਅਤੇ ਭਾਵੇਂ ਪੰਜ ਤਾਰਾ ਹੀ ਕਿਉਂ ਨਾ ਹੋਵੇ। ਕਾਨੂੰਨੀ ਤੌਰ ਤੇ ਤੁਹਾਨੂੰ ਰੋਕਿਆ ਨਹੀਂ ਜਾ ਸਕਦਾ।
Loading Likes...