ਪਰਸਨੈਲਿਟੀ ਜਾਂ ਵਿਅਕਤੀਤਵ ਹੀ ਸਭ ਕੁਝ:
ਹਰ ਇਨਸਾਨ ਦੇ ਵਿਵਹਾਰ ਜਾਂ ਰਵਈਏ ਬਾਰੇ ਸਭ ਕੁਝ ਪਹਿਲੀ ਵਾਰ ਮਿਲਣ ਤੇ ਉਸਦੀ ਪਰਸਨੈਲਿਟੀ ਜਾਂ ਵਿਅਕਤੀਤਵ ਹੀ ਸੱਭ ਕੁੱਝ ਦਸ ਦਿੰਦਾ ਹੈ।
ਪਰਸਨੈਲਿਟੀ ਡਿਵੈਲਪਮੈਂਟ ਕੀ ਹੈ ? :
ਪਰਸਨੈਲਿਟੀ ਡਿਵੈਲਪਮੈਂਟ ਦਾ ਮਤਲਬ ਹੈ ਆਪਣੇ ਵਿਅਕਤੀਤਵ ਨੂੰ ਉਭਾਰਨਾ ਯਾਨੀ ਵਿਅਕਤੀਤਵ ਦਾ ਵਿਕਾਸ ਕਰਨਾ। ਪਰਸਨੈਲਿਟੀ ਡਿਵੈਲਪਮੈਂਟ ਵਿਚ ਤੁਹਾਨੂੰ ਆਪਣੇ ਪਰਸਨਲ ਬਿਹੇਵੀਅਰ, ਐਟੀਚਿਊਟ, ਪੇਸ਼ਕਾਰੀ ਦਾ ਤਰੀਕਾ ਅਤੇ ਲੋਕਾਂ ਨਾਲ ਗੱਲਬਾਤ ਕਰਨ ਦਾ ਤਰੀਕਾ ਅਤੇ ਅਜਿਹੀਆਂ ਹੀ ਬਹੁਤ ਸਾਰੀਆਂ ਚੀਜ਼ਾਂ ਨੂੰ ਬਦਲਣਾ ਜਾਂ ਉਭਾਰਨਾ ਹੁੰਦਾ ਹੈ। ਇਸ ਨਾਲ ਅਸੀਂ ਸਾਰੇ ਆਪਣੇ ਸੁਭਾਅ ਅਤੇ ਵਿਵਹਾਰ ਵਿਚ ਸੁਧਾਰ ਕਰ ਸਕਦੇ ਹਾਂ।
ਆਪਣੇ ਵੱਲ ਇਕ ਸਾਕਾਰਾਤਮਕ ਰਵਈਆ ਵਿਕਸਿਤ ਕਰਨ ਦਾ ਇਹ ਇਕ ਬਹੁਤ ਵੱਢਾ ਤਰੀਕਾ ਹੁੰਦਾ ਹੈ। ਇਸ ਤਰ੍ਹਾਂ ਅਸੀਂ ਆਪਣੀ ਪਰਸਨੈਲਿਟੀ ਦਾ ਵਿਕਾਸ ਕਰ ਸਕਦੇ ਹਾਂ।
ਗੱਲਬਾਤ ਦੇ ਤਰੀਕੇ ਨੂੰ ਸਹੀ ਕਰਨਾ :
ਲੋਕਾਂ ਨਾਲ ਗੱਲ ਬਾਤ ਕਰਨ ਦਾ ਤਰੀਕਾ ਸਾਡੀ ਪਰਸਨੈਲਿਟੀ ਤੇ ਬਹੁਤ ਫਰਕ ਪਾਉਂਦਾ ਹੈ। ਕਿਸੇ ਨਾਲ ਗੱਲ ਕਰਨ ਤੇ ਨਾ ਹੀ ਹਮੇਸ਼ਾ ਆਪਣੀ ਆਵਾਜ਼ ਨੂੰ ਸਾਫਟ ਰੱਖੋ ਤੇ ਨਾ ਬਹੁਤਾ ਉੱਚੀ ਬੋਲੋ ਤੇ ਨਾ ਹੀ ਬਹੁਤ ਹੌਲੀ। ਸਾਡੀ ਆਵਾਜ਼ ਐਂਨੀ ਉੱਚੀ ਹੋਣੀ ਚਾਹੀਦੀ ਹੈ ਕਿ ਸੁਨਣ ਵਾਲੇ ਨੂੰ ਬਿਨਾਂ ਕਿਸੇ ਮੁਸ਼ਕਿਲ ਦੇ ਸਾਡੀ ਗੱਲ ਸੁਣੇ ਅਤੇ ਸਮਝੇ।
ਗੱਲ ਇਸ ਤਰ੍ਹਾਂ ਦੀ ਹੋਵੇ ਕਿ ਦੂਜੇ ਬੰਦੇ ਨੂੰ ਬੁਰੀ ਨਾ ਲੱਗੇ ਤੇ ਇਹ ਵੀ ਪੱਕਾ ਕਰੋ ਕਿ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਓਹੀ ਗੱਲ ਕਹਿ ਰਹੇ ਹੋ ਜਾਂ ਕਿਤੇ ਆਪਣੀ ਲੀਹ ਤੋਂ ਥੱਲੇ ਉੱਤਰ ਤਾਂ ਨਹੀਂ ਗਏ।
ਸਾਹਮਣੇ ਵਾਲੇ ਦੀ ਗੱਲ ਨੂੰ ਧਿਆਨ ਨਾਲ ਸੁੁੁੁੁਣਨਾ ਵੀ ਬਹੁਤ ਵੱਡੀ ਕਲਾ ਹੁੰਦੀ ਹੈ ਜੇ ਤੁਸੀਂ ਅਗਲੇ ਬੰੰਦੇ ਦੀ ਗੱਲ ਸੁੁੁਣਨ ਲਈ ਤਿਆਰ ਹੋਵੋਗੇ ਤਾਾਂ ਹੀ ਦੂਜਾ ਵੀ ਤੁਹਾਡੀ ਗੱਲ ਸੁਣੇਗਾ। ਕਿਸੇ ਨੂੰ ਘੱਟ ਸ਼ਬਦਾਂ ਵਿਚ ਆਪਣੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਨਾ ਸੱਭ ਤੋਂ ਵੱੱਡੀ ਗੱਲ ਹੁੰਦੀ ਹੈ।
ਆਪਣੀ ਸ਼ਰੀਰਕ ਭਾਸ਼ਾ (Body Language) ਨੂੰ ਸੁਧਾਰੋ :
ਸਭ ਤੋਂ ਪਹਿਲਾਂ ਆਪਣੇ ਬੈਠਣ ਦੇ ਤਰੀਕੇ ਨੂੰ ਸੁਧਾਰਨਾ ਪਵੇਗਾ। ਜਦੋਂ ਵੀ ਕਿਸੇ ਦੇ ਸਾਹਮਣੇ ਬੈਠੋ ਤਾਂ ਉਨ੍ਹਾਂ ਨੂੰ ਇਹ ਨਾ ਲੱਗੇ ਕਿ ਤੁਸੀਂ ਘਰ ਚ ਬੈਠੇ ਹੋ। ਬੈਠਣ ਦਾ ਤਰੀਕਾ ਪ੍ਰੋਫੈਸ਼ਨਲ ਰੱਖੋ।
ਜਦੋਂ ਦੂਸਰੇ ਦੇ ਸਾਹਮਣੇ ਗੱਲ ਕਰੋ ਤਾਂ ਦੂਸਰੇ ਨੂੰ ਲੱਗੇ ਕਿ ਤੁਹਾਡੇ ਵਿਚ ਐਟੀਚਿਊਟ ਹੈ।
ਜੇਬਾਂ ਵਿਚ ਹੱਥ ਪਾ ਕੇ ਖੜਾ ਹੋਣਾ ਵੀ ਸਹੀ ਨਹੀਂ ਹੁੰਦਾ।
ਕਿਸੇ ਨਾਲ ਗੱਲ ਕਰਦੇ ਸਮੇਂ ਹੱਥਾਂ ਦੇ ਇਸ਼ਾਰਿਆਂ ਨਾਲ ਗੱਲ ਸਮਝਾਉਣ ਦੀ ਕੋਸ਼ਿਸ਼ ਨਾ ਕਰੋ।
ਬਾਰ – ਬਾਰ ਆਪਣੇ ਹੱਥਾਂ ਨੂੰ ਮਲਦੇ ਰਹਿਣਾ ਜਾਂ ਆਪਣੀਆਂ ਲੱਤਾਂ ਨੂੰ ਹਿਲਾਉਂਦੇ ਰਹਿਣਾ ਵੀ ਬੇਚੈਨੀ ਦੀਆਂ ਹੀ ਨਿਸ਼ਾਨੀਆਂ ਨੇ। ਇਸਤੋਂ ਇਹ ਅੰਦਾਜ਼ਾ ਵੀ ਲਗਾਇਆ ਜਾ ਸਕਦਾ ਹੈ ਕਿ ਲੱਤਾਂ ਹਲਾਉਣ ਵਾਲਾ ਆਪਣੇ ਆਪ ਨੂੰ ਤੁਹਾਡੇ ਨਾਲ ਸਹਿਜ ਮਹਿਸੂਸ ਨਹੀਂ ਕਰ ਰਿਹਾ ਹੈ।
ਕੱਪੜਿਆਂ ਦੇ ਤਰੀਕੇ (ਡ੍ਰੇਸਿੰਗ ਸੈਂਸ) ਨੂੰ ਸੁਧਾਰੋ :
ਇਹ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਤੁਹਾਡੀ ਡ੍ਰੇਸਿੰਗ ਸੈਂਸ ਵੇਖ ਕੇ ਤੁਹਾਡੇ ਬਾਰੇ ਕਾਫੀ ਕੁਝ ਦੱਸਿਆ ਜਾ ਸਕਦਾ ਹੈ ਭਾਵੇਂ ਤੁਹਾਡੇ ਨਾਲ ਗੱਲ ਵੀ ਨਾ ਕੀਤੀ ਗਈ ਹੋਵੇ।
ਕਪੜੇ ਹਮੇਸ਼ਾ ਸਾਫ ਸੁਥਰੇ ਰੱਖੋ।
ਕਿਸੇ ਪਾਰਟੀ ਵਿੱਚ ਜਾ ਰਹੇ ਹੋ ਤਾਂ ਪਾਰਟੀ ਵਿਅਰ ਹੀ ਪਾਓ।
ਕੱਪੜੇ ਹਮੇਸ਼ਾ ਪ੍ਰੈਸ ਕੀਤੇ ਹੋਏ ਹੋਣੇ ਚਾਹੀਦੇ ਹਨ।
ਲੋਕਾਂ ਨਾਲ ਆਪਣਾ ਵਿਵਹਾਰ ਠੀਕ ਰੱਖੋ :
ਕਿਸੇ ਦੂਜੇ ਨਾਲ ਕੀਤਾ ਗਿਆ ਵਿਵਹਾਰ ਤੁਹਾਡੀ ਅੰਦਰ ਕੀ ਚੱਲ ਰਿਹਾ ਹੈ, ਨੂੰ ਦਿਖਾਉਂਦਾ ਹੈ।
ਵੈਸੇ ਵੀ ਸਾਨੂੰ ਸਾਰਿਆਂ ਨਾਲ ਇੱਜ਼ਤ ਨਾਲ ਗੱਲ ਕਰਨੀ ਚਾਹੀਦੀ ਹੈ।
ਭਾਵੇਂ ਕੋਈ ਤੁਹਾਡੇ ਤੋਂ ਛੋਟਾ ਹੋਵੇ ਜਾਂ ਵੱਡਾ, ਅਮੀਰ ਹੋਵੇ ਜਾਂ ਗਰੀਬ ਸਭ ਨਾਲ ਇੱਕੋ ਜਿਹਾ ਵਿਵਹਾਰ ਕਰਨਾ ਚਾਹੀਦਾ ਹੈ।
ਹਰ ਗੱਲ ਤੇ ਬਹਿਸ ਨਾ ਕਰੋ। ਸੁਣੋ, ਸਮਝੋ, ਫਿਰ ਹੀ ਕੋਈ ਗੱਲ ਕਰੋ। ਪਹਿਲਾਂ ਤੋਲੋ ਫਿਰ ਬੋਲੋ।
ਆਪਣਾ ਆਤਮਵਿਸ਼ਵਾਸ ਵਧਾਓ :
ਜੀਵਨ ਵਿਚ ਆਤਮਵਿਸ਼ਵਾਸ ਬਹੁਤ ਜ਼ਰੂਰੀ ਹੈ। ਸੱਭ ਤੋਂ ਪਹਿਲਾਂ ਆਪਣੀ ਤਾਕਤ ਅਤੇ ਕਮਜ਼ੋਰੀਆਂ ਨੂੰ ਪਛਾਣੋ। ਜਦੋਂ ਤੁਹਾਨੂੰ ਆਪਣੀ ਤਾਕਤ ਦਾ ਪਤਾ ਹੋਵੇਗਾ ਤਾਂ ਤੁਸੀਂ ਇਸਦਾ ਇਸਤੇਮਾਲ ਆਪਣਾ ਆਤਮਵਿਸ਼ਵਾਸ ਵਧਾਉਣ ਵਿਚ ਕਰ ਸਕਦੇ ਹੋ ਅਤੇ ਆਪਣੀਆਂ ਕਮਜ਼ੋਰੀਆਂ ਵੀ ਦੂਰ ਕਰ ਸਕਦੇ ਹੋ।
ਹਮੇਸ਼ਾ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ, ਇਸ ਨਾਲ ਆਤਮਵਿਸ਼ਵਾਸ ਵਧੇਗਾ। ਹਰ ਕੰਮ ਨੂੰ ਧਿਆਨ ਨਾਲ ਕਰੋ।
ਇਕ ਆਤਮਵਿਸ਼ਵਾਸ ਹੀ ਹੈ ਜੋ ਹਰ ਮੁਸ਼ਕਿਲ ਕੰਮ ਵੀ ਆਸਾਨੀ ਨਾਲ ਕਰਨ ਦਾ ਹੌਸਲਾ ਦਿੰਦਾ ਹੈ।
ਇਕ ਗੱਲ ਹਮੇਸ਼ਾ ਇਹ ਵੀ ਯਾਦ ਰੱਖਣੀ ਪਵੇਗੀ ਕਿ ਬਾਹਰਲਾ ਪਹਿਰਾਵਾ ਹੀ ਸਭ ਕੁਝ ਨਹੀਂ ਹੁੰਦਾ। ਜੇਕਰ ਅਸੀਂ ਅੰਦਰੋਂ ਸਾਫ ਹਾਂ, ਅੰਦਰੋਂ ਵੀ ਕਿਸੇ ਨਾਲ ਵੈਰ – ਵਿਰੋਧ ਨਹੀਂ ਕਰਦੇ ਤਾਂ ਉਹ ਬਾਹਰ ਝਲਕਦਾ ਹੈ। ਇਸ ਕਰਕੇ ਕਿਸੇ ਬਾਰੇ ਆਪਣੇ ਅੰਦਰ ਵੀ ਕੋਈ ਗਲਤ ਸੋਚ ਨਾ ਲੈ ਕੇ ਆਵੋ। ਜੇ ਕਿਸੇ ਦੇ ਕੱਪੜਿਆਂ ਤੋਂ ਉਸ ਬੰਦੇ ਬਾਰੇ ਅੰਦਾਜ਼ਾ ਨਹੀਂ ਲਗਾ ਸਕਦੇ ਤਾਂ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ। ਤਾਂਕਿ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਸਮਝ ਸਕੋ।
Loading Likes...