ਇਨਫਰਟੀਲਿਟੀ/ Infertility ਨਾਲ ਸੰਬੰਧਿਤ ਸੱਮਸਿਆ ਕੀ ਹੈ ? :
ਕਈ ਅਜਿਹੀਆਂ ਔਰਤਾਂ ਹਨ ਜੋ ਪ੍ਰਸੂਤ ਸਬੰਧੀ ਸਮੱਸਿਆ (ਇਨਫਰਟੀਲਿਟੀ/ Infertility) ਦੀ ਸ਼ਿਕਾਰ ਹਨ। ਸਾਡੇ ਦੇਸ਼ ਵਿਚ ਕਹੀ ਸਰਵੇ ਕੀਤੇ ਗਏ ਤੇ ਉਹਨਾਂ ਮੁਤਾਬਿਕ 7 ਫੀਸਦੀ ਔਰਤਾਂ ਇਨਫਰਟੀਲਿਟੀ ਤੋਂ ਪੀੜਤ ਹਨ।
ਇਹ ਕਿਸੇ ਵੀ ਵਜ੍ਹਾ ਨਾਲ ਹੋ ਸਕਦੀ ਹੈ। ਇਹ ਸ਼ਰੀਰਕ ਜਾਂ ਮੈਡੀਕਲ ਕੋਈ ਵੀ ਕੰਡੀਸ਼ਨ ਹੋ ਸਕਦੀ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਆਈ. ਵੀ. ਐੱਫ. (IVF) ਤਕਨੀਕ ਵਿਕਸਤ ਕੀਤੀ ਗਈ ਹੈ।
ਆਖਿਰ ਕੀ ਹੈ IVF (In vitro fertilization) ਤਕਨੀਕ ? :
ਆਈ. ਵੀ. ਐੱਫ.(IVF) ਨੂੰ ਇਨ ਵਿਟੌ ਫਰਟੀਲਾਈਜੇਸ਼ਨ ਕਹਿੰਦੇ ਹਨ। ਇਹ ਇਕ ਬਨਾਵਟੀ ਗਰਭਧਾਰਨ ਪ੍ਰਕਿਰਿਆ ਹੈ। ਇਸ ਪ੍ਰਕਿਰਿਆ ਦੌਰਾਨ ਔਰਤਾਂ ਦੀ ਬੱਚੇਦਾਨੀ ‘ਚੋਂ ਆਂਡੇ ਨੂੰ ਕੱਢ ਕੇ ਪ੍ਰਯੋਗਸ਼ਾਲਾ ਵਿਚ ਮਰਦ ਦੇ ਸ਼ੁਕਰਾਣੂਆਂ ਨਾਲ ਰੱਖਿਆ ਜਾਂਦਾ ਹੈ। ਇਸ ਤੋਂ ਬਾਅਦ ਭਰੂਣ ਬਣਦਾ ਹੈ। ਫਿਰ ਇਸ ਭਰੂਣ ਨੂੰ ਔਰਤ ਦੇ ਗਰਭ ਵਿਚ ਪਾ ਦਿੱਤਾ ਜਾਂਦਾ ਹੈ
ਕਦੋਂ ਲੋੜ ਪੈਂਦੀ ਹੈ IVF ਤਕਨੀਕ ਨੂੰ ਅਪਨਾਉਣ ਦੀ ?
ਬਾਂਝਪਣ ਸਿਰਫ ਔਰਤਾਂ ‘ਚ ਹੀ ਨਹੀਂ ਕਈ ਮਰਦ ਵੀ ਇਸ ਦੇ ਸ਼ਿਕਾਰ ਹੋ ਸਕਦੇ ਹਨ। ਇਸ ਤਕਨੀਕ ਦਾ ਤਿੰਨ ਤਰ੍ਹਾਂ ਦੀ ਇਫਰਟੀਲਿਟੀ ਸਮੱਸਿਆ ‘ਚ ਵਰਤੋਂ ਹੁੰਦੀ ਹੈ :
1. ਔਰਤਾਂ ‘ਚ ਇਫਰਟੀਲਿਟੀ (Infertility In Women)
2. ਮਰਦਾਂ ‘ਚ ਇਫਰਟੀਲਿਟੀ (Infertility In Men)
3. ਓਵੁਲੇਸ਼ਨ ਦੀ ਸਮੱਸਿਆ (Problem Of Ovulation)
ਮਾਹਿਰਾਂ ਮੁਤਾਬਿਕ ਆਈ. ਵੀ. ਐੱਫ. ( IVF) ਪ੍ਰਕਿਰਿਆ ਦੇ ਦੋ ਹਫਤਿਆਂ ਬਾਅਦ ਗਰਭ ਧਾਰਨ ਦੇ ਸੰਕੇਤ ਮਿਲਣ ਲੱਗ ਪੈਂਦੇ ਹਨ।
ਇਸ ਦੇ ਸ਼ੁਰੂਆਤੀ ਲੱਛਣਾਂ ‘ਚ ਸਪਾਟਿੰਗ (Spotting) ਹੋਣਾ, ਛਾਤੀਆਂ ‘ਚ ਸੋਜ, ਸਰੀਰ ਦੇ ਤਾਪਮਾਨ ‘ਚ ਬਦਲਾਅ ਮੁੱਖ ਹਨ।
IVF ਦੇ ਲਾਭ ( Benefits of IVF) :
IVF ਤਕਨੀਕ ਨਾਲ ਜੋ ਜੋੜੇ ਮਾਂ – ਪਿਓ ਨਹੀਂ ਬਣ ਸਕਦੇ ਉਨ੍ਹਾਂ ਨੂੰ ਮਾਂ – ਪਿਓ ਬਣਨ ਦਾ ਸੁੱਖ ਪ੍ਰਦਾਨ ਕਰਦੀ ਹੈ। ਆਈ. ਵੀ. ਐੱਫ. (IVF) ਦੀ ਸਫਲਤਾ ਔਰਤਾਂ ਦੀ ਉਮਰ ਤੇ ਜ਼ਿਆਦਾ ਨਿਰਭਰ ਕਰਦੀ ਹੈ। ਔਰਤ ਦੀ ਜਿੰਨੀ ਜਿਆਦਾ ਉਮਰ ਘੱਟ ਹੋਵੇਗੀ ਓਨੀ IVF ਤਕਨੀਕ ਵਿਚ ਸਫਲਤਾ ਮਿਲਦੀ ਹੈ।
IVF ਦੀ ਤਕਨੀਕ ਵਿਚ ਕੁਝ ਜੋਖਿਮ ਵੀ ਹਨ:
1. ਜਿਹੜੀਆਂ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ ਉਨ੍ਹਾਂ ਦੇ ਸ਼ਰੀਰ ਤੇ ਹਾਨੀਕਾਰਕ ਪ੍ਰਭਾਵ ਵੀ ਪੈਂਦੇ ਹਨ। ਜਿਵੇਂ ਵੱਧ ਗਰਮੀ ਲੱਗਣਾ, ਸਿਰ ਦਰਦ ਹੋਣਾ, ਉਲਟੀ ਦਾ ਮੰਨ ਆਦਿ।
2. ਜ਼ਿਆਦਾਤਰ IVF ਨਾਲ ਜੁੜਵਾਂ ਬੱਚੇ ਪੈਦਾ ਹੋਣ ਦਾ ਖਦਸ਼ਾ ਰਹਿੰਦਾ ਹੈ। ਅਤੇ ਨਾਲ – ਨਾਲ ਇਨ੍ਹਾਂ ਦੇ ਜਨਮ ਦੇ ਸਮੇਂ ਵਜਨ ਬਹੁਤ ਘੱਟ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ।
Loading Likes...