ਵਾਲਾਂ ਦੇ ਚਿਪਚਿਪੇਪਣ ਤੋਂ ਛੁਟਕਾਰਾ/ Get rid of hair stickiness
ਬਦਲਦੇ ਮੌਸਮ ਦਾ ਅਸਰ/ Impact of changing climate :
ਲੰਬੇ, ਖੂਬਸੂਰਤ ਅਤੇ ਸ਼ਾਇਨੀ ਵਾਲ ਕਿਸੇ ਵੀ ਔਰਤ ਦੀ ਸੁੰਦਰਤਾ ‘ਚ ਚਾਰ ਚੰਨ ਲਗਾ ਸਕਦੇ ਹਨ ਪਰ ਬਦਲਦੇ ਮੌਸਮ ਦਾ ਅਸਰ ਸਕਿਨ ਦੇ ਨਾਲ – ਨਾਲ ਵਾਲਾਂ ਤੇ ਵੀ ਪੈਂਦਾ ਹੈ। ਅਜਿਹੇ ਵਿਚ ਵਾਲ ਬਹੁਤ ਜ਼ਿਆਦਾ ਚਿਪਚਿਪੇ ਅਤੇ ਆਇਲੀ ਹੋ ਜਾਂਦੇ ਹਨ ਜੋ ਦੇਖਣ ਵਿਚ ਬਹੁਤ ਬੁਰੇ ਲੱਗਦੇ ਹਨ। ਇਸੇ ਲਈ ਅੱਜ ਅਸੀਂ ਵਾਲਾਂ ਦੇ ਚਿਪਚਿਪੇਪਣ ਤੋਂ ਛੁਟਕਾਰਾ/ Get rid of hair stickiness ਪਾਉਣ ਬਾਰੇ ਹੀ ਗੱਲ ਕਰਾਂਗੇ।
ਤੁਸੀਂ ਇਨ੍ਹਾਂ ਤੋਂ ਕੋਈ ਹੇਅਰ ਸਟਾਈਲ ਨਹੀਂ ਬਣਾ ਸਕਦੇ, ਵਾਲਾਂ ਤੋਂ ਅਜੀਬ ਜਿਹੀ ਬਦਬੂ ਵੀ ਆਉਣ ਲੱਗਦੀ ਹੈ। ਇਸ ਤੋਂ ਇਲਾਵਾ ਚਿਪਚਿਪੇ ਵਾਲ ਮੁਹਾਸੇ, ਡੈਡਰਫ ਅਤੇ ਹੇਅਰ ਫਾਲ ਦਾ ਕਾਰਨ ਵੀ ਬਣਦੇ ਹਨ। ਗਰਮੀਆਂ ਵਿਚ ਆਇਲ ਗਲੈਂਡਸ ਦੇ ਵੱਧ ਐਕਟਿਵ ਹੋਣ ਕਾਰਨ ਅਜਿਹਾ ਹੁੰਦਾ ਹੈ। ਸੀਬਮ ਦੇ ਸਿਰ ਦੀ ਸਕਿਨ ਤੇ ਜੰਮਣ ਨਾਲ ਵਾਲ ਚਿਪਚਿਪੇ ਹੋ ਜਾਂਦੇ ਹਨ। ਵਾਲਾਂ ਦੇ ਚਿਪਚਿਪੇ ਹੋਣ ਦਾ ਕਾਰਨ ਹਾਰਮੋਨ ਬਦਲਾਅ ਅਤੇ ਸਟ੍ਰੈੱਸ ਵੀ ਹੁੰਦਾ ਹੈ।
ਵਾਲਾਂ ਦੀ ਚਿਪਚਿਪਾਹਟ ਦੂਰ ਕਰਨ ਲਈ ਔਰਤਾਂ ਚੰਗੇ ਸ਼ੈਂਪੂ ਅਤੇ ਹੇਅਰ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਹਨ ਪਰ ਕੁਝ ਦੇਰ ਵਿਚ ਹੀ ਆਇਲ ਵਾਪਸ ਆ ਜਾਂਦਾ ਹੈ। ਜੇਕਰ ਤੁਸੀਂ ਇਸ ਤੋਂ ਰਾਹਤ ਪਾਉਣੀ ਚਾਹੁੰਦੇ ਹੋ ਤਾਂ ਤੁਸੀਂ ਕੁਝ ਟਿਪਸ ਅਪਣਾਉਣੇ ਹੋਣਗੇ।
ਵਾਲਾਂ ਦੀ ਖੂਬਸੂਰਤੀ ਹੋਰ ਵੀ ਵਧਾਉਣ ਲਈ 👉CLICK ਕਰੋ।
ਵਾਲਾਂ ਨੂੰ ਵਾਰ – ਵਾਰ ਨੂੰ ਨਾ ਛੇੜੋ/ Do not tease the hair frequently :
ਅਕਸਰ ਲੜਕੀਆਂ ਵਾਲਾਂ ਨੂੰ ਵਾਰ – ਵਾਰ ਟੱਚ ਕਰਦੀਆਂ ਹਨ, ਜਿਸ ਨਾਲ ਉਨ੍ਹਾਂ ਦੇ ਹੱਥਾਂ ਦਾ ਆਇਲ ਵਾਲਾਂ ਵਿਚ ਲੱਗ ਜਾਂਦਾ ਹੈ ਅਤੇ ਵਾਲ ਚਿਪਚਿਪੇ ਹੋ ਜਾਂਦੇ , ਇਸ ਲਈ ਆਪਣੇ ਵਾਲਾਂ ਨੂੰ ਵਾਰ – ਵਾਰ ਟੱਚ ਕਰਨਾ ਬੰਦ ਕਰ ਦਿਓ। ਇਸ ਤੋਂ ਇਲਾਵਾ ਵਾਲਾਂ ਵਿਚ ਸਾਫ ਕੰਘੀ ਦੀ ਹੀ ਵਰਤੋਂ ਕਰੋ ਅਤੇ ਆਪਣੀ ਕੰਘੀ ਨੂੰ ਹਫਤੇ ਵਿਚ ਘੱਟੋ – ਘੱਟ ਇਕ ਵਾਰ ਧੋਣ ਦੀ ਆਦਤ ਪਾ ਲਓ।
ਸਹੀ ਸ਼ੈਂਪੂ ਦੀ ਚੋਣ/ Choosing the right shampoo :
ਗਰਮੀਆਂ ਵਿਚ ਵਾਲ ਜਲਦੀ ਚਿਪਚਿਪੇ ਹੋ ਜਾਂਦੇ ਹਨ, ਇਸ ਲਈ ਵਾਲਾਂ ਨੂੰ ਹਫਤੇ ਵਿਚ ਘੱਟੋ – ਘੱਟ 3 ਵਾਰ ਧੋਣਾ ਚਾਹੀਦਾ ਹੈ ਅਤੇ ਮੁਆਇਸ਼ਚਰ ਰਹਿਤ ਸ਼ੈਂਪੂ ਦੀ ਵਰਤੋਂ ਕਰੋ, ਤਾਂਕਿ ਤੁਹਾਡੇ ਵਾਲ ਜਲਦੀ ਆਇਲੀ ਨਾ ਹੋਣ। ਇਸ ਤੋਂ ਇਲਾਵਾ ਵਾਲਾਂ ਨੂੰ ਹਮੇਸ਼ਾ ਠੰਡੇ ਪਾਣੀ ਨਾਲ ਵਾਸ਼ ਕਰੋ ਅਤੇ ਕੰਡੀਸ਼ਨਰ ਨਜ਼ਰਅੰਦਾਜ਼ ਕਰੋ।
ਵਾਲਾਂ ਨੂੰ ਕਵਰ ਕਰਨ ਦੀ ਕਰੋ ਕੋਸ਼ਿਸ਼/ Try to cover the hair :
ਗਰਮੀਆਂ ਵਿਚ ਵਾਲਾਂ ਨੂੰ ਧੁੱਪ ਅਤੇ ਉਸਦੀ ਤਪਸ਼ ਤੋਂ ਬਚਾਉਣ ਦੇ ਲਈ ਘਰੋਂ ਬਾਹਰ ਨਿਕਲਦੇ ਸਮੇਂ ਸਕਾਰਫ ਜਾਂ ਛੱਤਰੀ ਦੀ ਵਰਤੋਂ ਕਰੋ। ਧੂੜ – ਮਿੱਟੀ ਨਾਲ ਵੀ ਵਾਲ ਗੰਦੇ ਅਤੇ ਆਇਲੀ ਹੋ ਜਾਂਦੇ ਹਨ, ਅਜਿਹਾ ਕਰਨ ਨਾਲ ਤੁਹਾਡਾ ਬਚਾਅ ਹੋਵੇਗਾ।
ਪ੍ਰੋਟੀਨ ਦੀ ਕਰੋ ਵੱਧ ਵਰਤੋਂ/ Make more use of protein :
ਵਾਲਾਂ ਨੂੰ ਹੈਲਦੀ ਅਤੇ ਮਜ਼ਬੂਤ ਬਣਾਉਣ ਲਈ ਪ੍ਰੋਟੀਨ ਨਾਲ ਭਰਪੂਰ ਡਾਈਟ ਲਓ, ਕਿਉਂਕਿ ਪ੍ਰੋਟੀਨ ਦੀ ਕਮੀ ਨਾਲ ਵਾਲ ਬੇਜ਼ਾਨ ਅਤੇ ਆਇਲੀ ਹੋ ਜਾਂਦੇ ਹਨ। ਆਪਣੀ ਡਾਈਟ ਵਿਚ ਮੱਛੀ, ਆਂਡਾ, ਸੋਇਆਬੀਨ, ਦਾਲਾਂ ਅਤੇ ਹਰੀਆਂ ਸਬਜ਼ੀਆਂ ਲੋੜੀਂਦੀ ਮਾਤਰਾ ਵਿਚ ਸ਼ਾਮਲ ਕਰੋ ਅਤੇ ਬਾਡੀ ਨੂੰ ਹਾਈਡ੍ਰੇਟ ਰੱਖਣ ਲਈ ਦਿਨ ਵਿਚ ਖੂਬ ਸਾਰਾ ਪਾਣੀ ਪੀਓ।
Loading Likes...