ਵੋਟਾਂ ਅਤੇ ਜਾਤੀ – ਧਰਮ ਦੀ ਵੰਡ/ Votes and caste – the division of religion :
ਇਹਨਾਂ ਦਿਨਾਂ ਵਿਚ ਚੋਣਾਂ ਦਾ ਦੌਰ ਹੈ। ਹਰ ਪਾਰਟੀ ਜਿੱਤਣ ਦਾ ਕੋਈ ਨਾ ਕੋਈ ਤਰੀਕਾ ਲੱਭ ਰਹੀ ਹੈ। ਸਾਡੇ ਦੇਸ਼ ਦੀ ਇਹ ਬਹੁਤ ਅਜੀਬ ਗੱਲ ਹੈ ਕਿ ਇੱਥੇ ਜਾਤੀ – ਧਰਮ ਨੂੰ ਆਧਾਰ ਬਣਾ ਕੇ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ।
ਓਪਿਨੀਅਨ ਪੋਲ ਦਾ ਪੇਸ਼ ਕਰਨਾ :
ਅਸੀਂ ਇਹ ਆਮ ਦੇਖਦੇ ਹਾਂ ਕਿ ਚੋਣ ਤੋਂ ਪਹਿਲਾਂ ਹੀ ਓਪੀਨੀਅਨ ਪੋਲ ਸ਼ੂਰੂ ਹੋ ਜਾਂਦੇ ਹਨ। ਚੈਨਲਾਂ ਅਤੇ ਸੋਸ਼ਲ ਮੀਡੀਆ ਵਾਲੇ ਸਭ ਆਪਣੇ – ਆਪਣੇ ਮਾਈਕ ਚੁੱਕ ਕੇ ਸ਼ਹਿਰ-ਸ਼ਹਿਰ, ਪਿੰਡ-ਪਿੰਡ ਘੁੰਮਣ ਲੱਗ ਪੈਂਦੇ ਹਨ। ਲੱਖਾਂ ਲੋਕਾਂ ਦੀ ਰਾਏ ਨੂੰ ਵਧਾ ਚੜ੍ਹਾ ਕੇ ਲੋਕਾਂ ਅੱਗੇ ਪੇਸ਼ ਕੀਤਾ ਜਾਂਦਾ ਹੈ। ਜੇ ਚੈਨਲ ਵਾਲੇ ਤੇਜ਼ ਬਣਨ ਦੀ ਕੋਸ਼ਿਸ਼ ਕਰਦੇ ਹਨ ਤੇ ਇਹ ਗੱਲ ਉਹਨਾਂ ਨੂੰ ਵੀ ਨਹੀਂ ਭੁਲਣੀ ਚਾਹੀਦੀ ਕਿ ਕੋਈ ਵੀ ਆਪਣੇ ਮੰਨ ਦੀ ਗੱਲ ਨਹੀਂ ਦੱਸਦਾ। ਲੋਕ ਓਹੀ ਜਵਾਬ ਦਿੰਦੇ ਨੇ ਜੋ ਕਿ ਚੈਨਲ ਵਾਲੇ ਸੁਣਨਾ ਚਾਹੁੰਦੇ ਨੇ।
ਚੈਨਲ ਓਪੀਨੀਅਨ ਪੋਲਜ਼ ਦੇ ਜ਼ਰੀਏ ਪਾਰਟੀਆਂ ਦੇ ਪੱਖ ਵਿਚ ਅਤੇ ਵਿਰੋਧ ਵਿਚ ਰਾਏ ਬਣਾਉਣ ਦਾ ਕੰਮ ਕਰਦੇ ਨਜ਼ਰ ਆਉਂਦੇ ਹਨ। ਇਸ ਲਈ ਜਿਸ ਪਾਰਟੀ ਦੇ ਪੱਖ ਵਿਚ ਗੱਲ ਕਹੀ ਜਾਂਦੀ ਹੈ ਚੈਨਲ ਵਾਲੇ ਉਸਨੂੰ ਹੀ ਵਧਾ – ਵਧਾ ਕੇ ਦੱਸਦੇ ਹਨ। ਜਿਹੜੇ – ਜਿਹੜੇ ਸਾਲਾਂ ਵਿਚ ਸਰਵੇਖਣ ਗਲਤ ਸਾਬਤ ਹੋਏ ਸਨ ਉਹ ਹਮੇਸ਼ਾ ਉਹਨਾਂ ਦੀ ਹੀ ਉਧਾਰਣ ਦਿੰਦੇ ਹਨ।
ਮੁਲਾਂਕਣ ਵਿਚ ਜਾਤੀ ਅਤੇ ਧਰਮ :
ਜ਼ਿਆਦਾਤਰ ਇਹ ਦੇਖਿਆ ਜਾਂਦਾ ਹੈ ਕਿ ਹਰ ਮੁਲਾਂਕਣ ਵਿਚ ਜਾਤੀ ਅਤੇ ਧਰਮ ਦੇ ਅੰਕੜੇ ਦਾ ਹੀ ਬੋਲਬਾਲਾ ਰਹਿੰਦਾ ਹੈ। ਕਿਹੜੀ ਜਗ੍ਹਾ ਕਿੰਨੇ ਦਲਿਤ ਹਨ, ਕਿੰਨੇ ਪਛੜੇ ਜਾਤੀ ਦੇ ਹਨ, ਕਿੰਨੇ ਬ੍ਰਾਹਮਣ ਜਾਤੀ ਦੇ ਹਨ, ਕਿੰਨੇ ਮੁਸਲਮਾਨ ਜਾਤੀ ਦੇ ਹਨ, ਕਿੰਨੇ ਸਿੱਖ ਜਾਤੀ ਦੇ ਹਨ ਅਤੇ ਕਿੰਨੇ ਇਸਾਈ ਹਨ। ਇਸੇ ਦੇ ਆਧਾਰ ਤੇ ਹੀ ਟਿਕਟਾਂ ਦਿੱਤੀਆਂ ਜਾਂਦੀਆਂ ਹਨ। ਅਕਸਰ ਜਾਤੀ ਧਰਮਾਂ ਨੂੰ ਇਕ ਛਤਰੀ ਦੇ ਵਾਂਗ ਦੇਖਿਆ ਅਤੇ ਵਰਤਿਆ ਜਾਂਦਾ ਹੈ।
ਉਦਾਹਰਣ ਦੇ ਤੌਰ ਤੇ ਕਿੱਥੇ ਕਿੰਨ ਬ੍ਰਾਹਮਣ ਹਨ, ਉਨ੍ਹਾਂ ਦੇ ਬਾਰੇ ‘ਚ ਦੱਸਿਆ ਜਾਣ ਲੱਗਦਾ ਹੈ ਕਿ ਉਹ ਕਿਸ ਨੂੰ ਵੋਟ ਦੇਣਗੇ। ਇਸੇ ਤਰ੍ਹਾਂ ਕਿੰਨੇ ਦਲਿਤ, ਕਿੰਨੇ ਪੱਛੜੇ ਅਤੇ ਹੋਰ ਜਾਤੀਆਂ ਜਾਂ ਕਿੰਨ ਲੋਕ ਵੱਖ – ਵੱਖ ਧਰਮਾਂ ਨੂੰ ਮੰਨਣ ਵਾਲੇ ਹਨ। ਚੈਨਲ ਵਲੁਏ ਕਿਵੇਂ ਪਤਾ ਕਰ ਸਕਦੇ ਹਨ ਕਿ ਕਿਹੜਾ ਕਿਸਨੂੰ ਵੋਟ ਦੇਵੇਗਾ।
ਇਕ ਜਾਤੀ ਦਾ ਮਤਲਬ ਇਕ ਹੋਣਾ ਨਹੀਂ :
ਪਰ ਇਹਨਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਇਕ ਜਾਤੀ ਦਾ ਮਤਲਬ ਇੱਕ ਹੋਣਾ ਨਹੀਂ ਹੁੰਦਾ। ਇਨ੍ਹਾਂ ਜਾਤੀਆਂ ਵਿਚ ਵੀ ਕਈ ਉਪ ਜਾਤੀਆਂ, ਕਈ ਕੁਲ, ਕਈ ਗੋਤਰ ਅਤੇ ਹੋਰ ਵੀ ਕਈ ਤਰ੍ਹਾਂ ਦੇ ਫਰਕ ਮਿਲਦੇ ਹਨ। ਇਕ – ਇਕ ਜਾਤੀ ਵੀ ਐਨੀ ਵੰਡੀ ਗਈ ਹੁੰਦੀ ਹੈ ਕਿ ਇਕ ਜਾਤੀ ਵਿਚ ਵੀ ਕਈ ਵਾਰ ਰੋਟੀ ਬੇਟੀ ਦਾ ਰਿਸ਼ਤਾ ਨਹੀਂ ਬਣਾ ਸਕਦੇ। ਸਾਰੀ ਜਾਤੀਆਂ ਵਾਲੇ ਅਤੇ ਉਪ ਜਾਤੀਆਂ ਵਾਲੇ ਆਪਣੇ ਆਪ ਨੂੰ ਇਸ ਦੂਸਰੇ ਤੋਂ ਉੱਚੇ ਸਮਝਦੇ ਹਨ। ਆਪਣੇ ਆਪ ਨੂੰ ਉੱਤਮ ਮੰਨਣ ਦੀ ਵਜ੍ਹਾ ਕਰਕੇ ਹੀ ਆਪਸੀ ਝਗੜੇ ਚਲਦੇ ਰਹਿੰਦੇ ਨੇ।
ਜਾਤੀਵਾਦ ਨੂੰ ਖ਼ਤਮ ਕਰਨ ਦਾ ਸੰਕਲਪ :
ਸਾਰੀਆਂ ਪਾਰਟੀਆਂ ਦੇ ਬੁੱਧੀਜੀਵੀ ਸਮਾਜ ਦੀ ਚਿੰਤਾ ਵਿਚ ਜਾਤੀਵਾਦ ਨੂੰ ਆਪਣੇ ਦੇਸ਼ ਦਾ ਸਭ ਤੋਂ ਵੱਡਾ ਪਾਪ ਮੰਨਦੇ ਹਨ। ਉਹ ਹਰ ਵੇਲੇ ਜਾਤੀਵਾਦ ਨੂੰ ਖਤਮ ਕਰਨ ਦਾ ਸੰਕਲਪ ਲੈਂਦੇ ਰਹਿੰਦੇ ਹਨ। ਵੈਸੇ ਤਾਂ ਧਰਮਨਿਰਪੱਖਤਾ ਦਾ ਦਾਅਵਾ ਵੀ ਕਰਦੇ ਰਹਿੰਦੇ ਹਨ ਪਰ ਜਿਵੇਂ ਹੀ ਚੋਣ ਦੀ ਗੱਲ ਆਉਂਦੀ ਹੈ ਜਾਤੀ ਧਰਮ ਸਿਰ – ਚੜ੍ਹ ਕੇ ਬੋਲਣ ਲੱਗ ਪੈਂਦਾ ਹੈ। ਜੱਦ ਜਾਤੀ ਦੀ ਗੱਲ ਹੀ ਮੂਹੋਂ ਨਿਕੱਲ ਗਈ ਤਾਂ ਇਹ ਪੱਕਾ ਹੋ ਗਿਆ ਕਿ ਉਹ ਇਸ ਨੂੰ ਕਦੀ ਖਤਮ ਨਹੀਂ ਕਰਨਾ ਚਾਹੁੰਦੇ।
ਆਪਣੀ ਜਾਤੀ ਦੇ ਉਮੀਦਵਾਰਾਂ ਨੂੰ ਵੋਟ :
ਜ਼ਿਆਦਾਤਰ ਇਹ ਦੇਖਣ ਨੂੰ ਮਿਲਦਾ ਹੈ ਕਿ ਵੋਟਰ ਆਪਣੀ ਜਾਤੀ ਦੇ ਉਮੀਦਵਾਰ ਨੂੰ ਹੀ ਵੋਟ ਪਾਉਣਾ ਪਸੰਦ ਕਰਦਾ ਹੈ। ਤੇ ਜਦੋਂ ਤੱਕ ਜਾਤੀ ਹੈ ਉਹਨਾਂ ਕੋਲ ਸਭ ਹਿਸਾਬ ਕਿਤਾਬ ਲਗਾਇਆ ਜਾ ਸਕਦਾ ਹੈ ਕਿ ਕਿਸੇ ਨੂੰ ਕਿੰਨੀਆਂ ਵੋਟਾਂ ਮਿਲਣਗੀਆਂ। ਕਿਸੇ ਹੱਦ ਤੱਕ ਇਹ ਸੱਚ ਹੋ ਸਕਦਾ ਹੈ ਕਿ ਲੋਕ ਆਪਣੀ ਜਾਤੀ ਦੇ ਉਮੀਦਵਾਰਾਂ ਨੂੰ ਹੀ ਵੋਟ ਪਾਉਂਦੇ ਨੇ ਪਰ ਸੌ ਫੀਸਦੀ ਸੱਚ ਨਹੀਂ ਹੈ। ਅਤੇ ਲੋਕਾਂ ਨੂੰ ਬੁੱਧੂ ਸਮਝਿਆ ਜਾਂਦਾ ਹੈ, ਉਹਨਾਂ ਦੀ ਸਿਆਣਪ ਨੂੰ ਕਿੱਲੀ ਤੇ ਟੰਗ ਦਿੱਤਾ ਜਾਂਦਾ ਹੈ।
ਸੋਸ਼ਲ ਇੰਜੀਨੀਅਰਿੰਗ ਕੀ ਹੈ ? :
ਸੋਚਣ ਦੀ ਗੱਲ ਹੈ ਕਿ ਕੀ ਸਾਡੇ ਬ੍ਰਾਹਮਣ ਬ੍ਰਾਹਮਣ ਨੂੰ ਵੋਟ ਦਿੰਦੇ ਹਨ। ਸਾਰੇ ਦਲਿਤ ਦਲਿਤਾਂ ਨੂੰ, ਸਾਰੇ ਪੱਛੜੇ ਪੱਛੜਿਆ ਨੂੰ ਜੇਕਰ ਇਹ ਸੱਚ ਹੁੰਦਾ ਤਾਂ ਕੋਈ ਨੇਤਾ ਕਦੀ ਜਿੱਤ ਨਹੀਂ ਸਕਦਾ ਕਿਉਂਕਿ ਇਕ ਜਾਤੀ ਜਾਂ ਇਕ ਸਮੂਹ ਦੇ ਆਧਾਰ ਤੇ ਚੋਣਾਂ ਜਿੱਤੀਆਂ ਨਹੀਂ ਜਾ ਸਕਦੀਆਂ। ਇਸ ਲਈ ਕਈ ਜਾਤੀਆਂ ਅਤੇ ਧਰਮਾਂ ਦੇ ਸਮੂਹ ਬਣਾ ਕੇ ਪਾਰਟੀ ਆਪਣੀ-ਆਪਣੀ ਜਿੱਤ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਜਿਸ ਨੂੰ ਸੋਸ਼ਲ ਇੰਜੀਨੀਅਰਿੰਗ ਦਾ ਨਾਂ ਦਿੱਤਾ ਜਾਂਦਾ ਹੈ।
ਜਾਤੀ ਦੀ ਭਲਾਈ ਦੀ ਗੱਲ :
ਇਕ ਸਮਾਂ ਅਜਿਹਾ ਸੀ ਕਿ ਨੇਤਾ ਜਿਸ ਜਾਤੀ ਦੇ ਹੁੰਦੇ ਸਨ ਉਹ ਆਪਣੀ ਜਾਤੀ ਦੀ ਭਲਾਈ ਦੀ ਗੱਲ ਕਰਨ ਤੋਂ ਬਹੁਤ ਪ੍ਰਹੇਜ਼ ਕਰਦੇ ਸਨ। ਓਨ੍ਹਾਂ ਨੂੰ ਅਜਿਹਾ ਲੱਗਦਾ ਸੀ ਕਿ ਇਸ ਨਾਲ ਦੂਜੀਆਂ ਜਾਤੀਆਂ ਨਾਰਾਜ਼ ਹੋ ਜਾਣਗੀਆਂ ਪਰ ਹੁਣ ਅਜਿਹਾ ਨਹੀਂ ਰਿਹਾ।
ਅਪਰਾਧੀ ਕੋਈ ਜਾਤੀ ਜਾਂ ਧਰਮ ਨਹੀਂ ਹੁੰਦਾ :
ਪਰ ਅੱਜਕੱਲ੍ਹ ਤਾਂ ਅਪਰਾਧੀ ਵੀ ਜੇਕਰ ਆਪਣੀ ਜਾਤੀ ਦਾ ਹੋਵੇ ਤਾਂ ਨੇਤਾ ਉਸ ਦੇ ਪੱਖ ਵਿਚ ਬੋਲਦੇ ਹਨ। ਕਈ ਵਾਰ ਲੱਗਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਕਿਸੇ ਅਪਰਾਧੀ ਨੂੰ ਸਜ਼ਾ ਦੇ ਹੀ ਨਹੀਂ ਸਕੋਗੇ ਕਿਉਂਕਿ ਅਪਰਾਧੀ ਜਿਸ ਜਾਤੀ ਧਰਮ ਦਾ ਹੋਵੇਗਾ ਉਸ ਨਾਲ ਜੁੜੇ ਨੇਤਾ ਨਾ ਸਿਰਫ ਉਸ ਦੇ ਪੱਖ ਵਿਚ ਬੋਲਣਗੇ ਸਗੋਂ ਉਸ ਜਾਤੀ ਧਰਮ ਦੀਆਂ ਵਿਸ਼ੇਸ਼ਤਾਵਾਂ ਦੱਸਦੇ ਹੋਏ ਕਹਿਣਗੇ ਕਿ ਇਸ ਜਾਤੀ ਦੇ ਲੋਕ ਤਾਂ ਅਪਰਾਧੀ ਹੋ ਹੀ ਨਹੀਂ ਸਕਦੇ। ਪਰ ਸਾਨੂੰ ਪਤਾ ਹੈ ਕਿ ਅਪਰਾਧੀ ਕੋਈ ਜਾਤੀ ਜਾਂ ਧਰਮ ਨਹੀਂ ਹੁੰਦਾ।
ਪਰ ਸਾਨੂੰ ਇਹ ਗੱਲ ਯਾਦ ਰੱਖਣੀ ਪਏਗੀ ਕਿ ਅਸੀਂ ਵੀ ਵੋਟ, ਆਪਣੀ ਜਾਤੀ ਦੇ ਉਮੀਦਵਾਰ ਨੂੰ ਦੇਖ ਕੇ ਨਹੀਂ ਸਗੋਂ ਜਿਨ੍ਹਾਂ ਨੇ ਭਲਾਈ ਕੇ ਕੰਮ ਕੀਤੇ ਨੇ ਜਾਂ ਜਿਨ੍ਹਾਂ ਤੋਂ ਉਮੀਦ ਲਗਾਈ ਜਾ ਸਕਦੀ ਹੈ ਕਿ ਸਾਡੀ ਭਲਾਈ ਦੇ ਕੰਮ ਕਰਣਗੇ, ਉਹਨਾਂ ਨੂੰ ਹੀ ਵੋਟ ਪਾਉਣੀ ਹੈ।