ਅਗੇਤਰ ਦੀ ਵਰਤੋਂ ਕਰ ਕੇ ਕੁੱਝ ਸ਼ਬਦ :
1. ਉਨ (ਘੱਟ) : ਉਨਤਾਲੀ (ਇੱਕ ਘੱਟ ਚਾਲ੍ਹੀ) , ਉਨਤੀ, ਉਨਾਸੀ, ਉਨੀਂਦਰਾ।
2. ਉਪ (ਛੋਟਾ) : ਉਪਨਾਮ, ਉਪ – ਨਿਯਮ, ਉਪ – ਮੰਤਰੀ, ਉਪ – ਵਾਕ।
3. ਉਪ (ਵੱਡਾ) : ਉਪਕਾਰ, ਉਪਜਾਊ, ਉਪਦੇਸ਼।
4. ਅ (ਨਾਂਹ – ਵਾਚਕ) : ਅਸਹਿ, ਅਕੱਥ, ਅਜਿੱਤ, ਅਟੱਲ, ਅਨਾਥ।5. ਅਣ (ਨਾਂਹ – ਵਾਚਕ) : ਅਣ – ਸੁਣਿਆ, ਅਣਹੋਂਦ, ਅਣਗਿਣਤ, ਅਣਪਛਾਤਾ।
6. ਅਪ (ਬੁਰਾ) : ਅਪਸ਼ਗਨ, ਅਪਸ਼ਬਦ, ਅਪਮਾਨ।
7. ਅੱਧ (ਅੱਧਾ) : ਅੱਧਖੜ, ਅੱਧ ਖੁੱਲ੍ਹਾ, ਅੱਧਮੋਇਆ, ਅੱਧਰੰਗ, ਅੱਧਵਾਟੇ।
8. ਅਵ, ਔ (ਬੁਰਾ) : ਅਵਗਤ (ਔਗਤ), ਅਵਗੁਣ (ਔਗੁਣ), ਅਵਧੂਤ।
9. ਸ, ਸੁ (ਚੰਗਾ) : ਸੁਚੱਜਾ, ਸਪੁੱਤਰ, ਸੁਭਾਗ, ਸਰੂਪ, ਸੁੱਲਖਣਾ।
10. ਸਬ (ਛੋਟਾ) : ਸਬ-ਇਨਸਪੈਕਟਰ, ਸਬ-ਕਮੇਟੀ, ਸਬ-ਜੱਜ, ਸਬ-ਰਜਿਸਟਰਾਰ।
11. ਸਵੈ (ਆਪਣਾ) : ਸਵੈ-ਜੀਵਨੀ, ਸਵੈ-ਮਾਨ, ਸਵੈ-ਦੇਸ਼ ਜਾਂ ਸੁਦੇਸ਼, ਸਵੈ-ਵਿਸ਼ਵਾਸ।
12. ਸ਼ਾਹ (ਵੱਡਾ) : ਸ਼ਾਹਸਵਾਰ, ਸ਼ਾਹਕਾਰ, ਸ਼ਾਹਖ਼ਰਚ, ਸ਼ਾਹਰਗ।
13. ਹਮ (ਬਰਾਬਰ) : ਹਮਜੋਲੀ, ਹਮਦਰਦੀ, ਹਮਰਾਜ਼, ਹਮਰਾਹੀ।
14. ਕੁ (ਬੁਰਾ) : ਕੁਕਰਮ, ਕੁਸੰਗ, ਕੁਰੀਤੀ, ਕੁਰੂਪ, ਕੁਲੱਛਣ।
15. ਕਮ (ਘੱਟ) : ਕਮਅਕਲ, ਕਮਖ਼ਰਚ, ਕਮਜ਼ਾਤ, ਕਮਜ਼ੋਰ, ਕਮਬਖ਼ਤ।
16. ਕਲ (ਭੈੜਾ) : ਕਲਜੁਗ, ਕਲਜੇਗਣ, ਕਲ-ਮੂੰਹਾ।
17. ਖ਼ੁਸ਼ (ਚੰਗਾ) : ਖ਼ੁਸ਼ਕਿਸਮਤ, ਖ਼ੁਸ਼ਨਸੀਬ, ਖ਼ੁਸ਼-ਤਬੀਅਤ, ਖ਼ੁਸ਼-ਫ਼ਹਿਮ, ਖ਼ੁਸ਼ਬੂ।