ਥੋੜੀ ਸਬਰ ਤਾਂ ਕਰ
ਥੋੜੀ ਸਬਰ ਤਾਂ ਕਰ
ਤੈਨੂੰ ਪਤਾ ਜ਼ਰੂਰ ਲੱਗੇਗਾ
ਮੇਰਾ ਹੋਣਾ ਕੀ ਸੀ
ਮੇਰਾ ਨਾ ਹੋਣਾ ਕੀ ਹੈ।
ਥੋੜੀ ਸਬਰ ਤਾਂ ਕਰ
ਤੈਨੂੰ ਪਤਾ ਜ਼ਰੂਰ ਲੱਗੇਗਾ
ਤੇਰਾ ਰੋਣਾ ਕੀ ਸੀ ਤੇ
ਹੁਣ ਤੇਰਾ ਰੋਣਾ ਕੀ ਹੈ।
ਥੋੜੀ ਸਬਰ ਤਾਂ ਕਰ
ਤੈਨੂੰ ਜ਼ਰੂਰ ਪਤਾ ਲੱਗੇਗਾ
ਤੇਰਾ ਪਿਆਰ ਕੀ ਹੈ ਤੇ
ਮੇਰਾ ਪਿਆਰ ਕੀ ਸੀ।
ਥੋੜੀ ਸਬਰ ਤਾਂ ਕਰ
ਤੈਨੂੰ ਜ਼ਰੂਰ ਪਤਾ ਲੱਗੇਗਾ
ਜੋ ਪਹਿਲਾਂ ਤੂੰ ਕੀਤਾ
ਇੰਤਜ਼ਾਰ ਤੇ
ਜੋ ਹੁਣ ਕਰ ਰਿਹਾ ਏ
ਥੋੜੀ ਸਬਰ ਤਾਂ ਕਰ।
ਥੋੜਾ ਸਬਰ ਤਾਂ ਕਰ
ਤੈਨੂੰ ਜ਼ਰੂਰ ਪਤਾ ਲੱਗੇਗਾ
ਅਲਫਾਜ਼ ਕਿਵੇਂ ਜੋੜੀਦੇ ਨੇ
ਇਕ ‘ਅਲਫਾਜ਼’ ਬਣਨ ਵਾਸਤੇ।
ਪਰ ਥੋੜੀ ਸਬਰ ਤਾਂ ਕਰ
ਥੋੜੀ ਜਿਹੀ ਸਬਰ।
Loading Likes...