‘ਪਿਤਾ’ ਦਾ ਮਹੱਤਵ/ The importance of ‘father’ in punjabi language :
ਬੱਚਿਆਂ ਲਈ ਆਦਰਸ਼ ਉਸ ਦੇ ਮਾਤਾ – ਪਿਤਾ ਹੀ ਹੁੰਦੇ ਹਨ, ਜਿਨ੍ਹਾਂ ਤੋਂ ਜ਼ਿੰਦਗੀ ਵਿਚ ਉਨ੍ਹਾਂ ਨੂੰ ਕਾਫੀ ਕੁੱਝ ਸਿੱਖਣ ਨੂੰ ਮਿਲਦਾ ਹੈ। ਪਿਤਾ ਮਨੁੱਖੀ ਜ਼ਿੰਦਗੀ ਦਾ ਆਧਾਰ ਹੁੰਦੇ ਹਨ ਅਤੇ ਮਾਂ ਦੇ ਬਰਾਬਰ ਹੀ ਉਨ੍ਹਾਂ ਦੀ ਵੀ ਬੱਚਿਆਂ ਦੀ ਜ਼ਿੰਦਗੀ ਵਿਚ ਸਭ ਤੋਂ ਵੱਧ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਮਾਂ ਦਾ ਰਿਸ਼ਤਾ ਹੀ ਇਸ ਤਰ੍ਹਾਂ ੜਾ ਹੈ ਕਿ ਉਹ ਆਪਣੇ ਬੱਚਿਆਂ ਤੇ ਖੁੱਲ੍ਹ ਕੇ ਮਮਤਾ ਵਾਰ ਦਿੰਦੀ ਹੈ ਪਰ ਬੱਚੇ ਨੂੰ ਸਹੀ ਰਸਤਾ ਦਿਖਾਉਣ ਲਈ ਪਿਤਾ ਨੂੰ ਸਖਤ ਵੀ ਬਣਨਾ ਪੈਂਦਾ ਹੈ। ਜੋ ਕਿ ਹੁੰਦਾ ਵੀ ਬਹੁਤ ਜ਼ਰੂਰੀ ਹੈ। ਇਸੇ ਕਰਕੇ ਅੱਜ ਅਸੀਂ ‘ਪਿਤਾ’ ਦਾ ਮਹੱਤਵ/ The importance of ‘father’ in punjabi language ਸਿਰਲੇਖ ਉੱਤੇ ਗੱਲ ਕਰਾਂਗੇ।
ਤਿਆਗ ਅਤੇ ਸਮਰਪਣ/ Renunciation and surrender :
ਪਿਤਾ ਤਿਆਗ ਅਤੇ ਸਮਰਪਣ ਦੀ ਉਦਾਹਰਣ ਹੁੰਦਾ ਹੈ। ਪਿਤਾ ਦੀ ਇਹ ਹਮੇਸ਼ਾ ਹੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਬੱਚੇ ਨੂੰ ਸਮਾਜ ਦੀ ਹਰ ਬੁਰਾਈ ਤੋਂ ਬਚਾ ਕੇ ਰੱਖਿਆ ਜਾ ਸਕੇ ਹੈ। ਪਿਤਾ ਬੱਚਿਆਂ ਦੀ ਹਰ ਲੋੜ ਨੂੰ ਪੂਰਾ ਕਰਨ ਲਈ ਖੁਦ ਸਾਰੀ ਉਮਰ ਸੰਘਰਸ਼ ਕਰਦਾ ਹੈ। ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ।
ਪਿਤਾ ਦਾ ਯਤਨ ਅਤੇ ਜਿੰਮੇਵਾਰੀਆਂ/ Father’s efforts and responsibilities :
ਬਿਨਾਂ ਜਤਾਏ ਜ਼ਿੰਦਗੀ ਭਰ ਦੀਆਂ ਖੁਸ਼ੀਆਂ ਬੱਚੇ ਨੂੰ ਦੇਣ ਦਾ ਕੰਮ ਇਕ ਪਿਤਾ ਤੋਂ ਇਲਾਵਾ ਹੋਰ ਕੌਣ ਕਰ ਸਕਦਾ ਹੈ। ਪਿਤਾ ਆਪਣੇ ਪਰਿਵਾਰ ਨੂੰ ਸਿਹਤਮੰਦ ਅਤੇ ਖੁਸ਼ ਰੱਖਣ ਲਈ ਦਿਨ – ਰਾਤ ਕੰਮ ਕਰਦੇ ਹਨ। ਇਨ੍ਹਾਂ ਯਤਨਾਂ ਨੂੰ ਅਕਸਰ ਹਲਕੇ ਵਿਚ ਲਿਆ ਜਾਂਦਾ ਹੈ ਅਤੇ ਇਹਨਾਂ ਯਤਨਾਂ ਨੂੰ ਜ਼ਿੰਮੇਵਾਰੀਆਂ ਦਾ ਨਾਂ ਦੇ ਦਿੱਤਾ ਜਾਂਦਾ ਹੈ। ਪਿਤਾ ਦੇ ਇਸੇ ਪ੍ਰੇਮ ਅਤੇ ਤਿਆਗ ਨੂੰ ਸਨਮਾਨ ਦੇਣ ਲਈ ਬਹੁਤੇ ਦੇਸ਼ਾਂ ਵਿਚ ‘ਫਾਦਰਸ ਡੇਅ’ ਮਨਾਇਆ ਜਾਂਦਾ ਹੈ।
ਇਸ ਦਿਨ ਬੱਚੇ ਪਿਤਾ ਨੂੰ ਅਹਿਸਾਸ ਦਿਵਾਉਂਦੇ ਹਨ ਕਿ ਉਹ ਉਨ੍ਹਾਂ ਲਈ ਬਹੁਤ ਖਾਸ ਹਨ। ਇਸ ਦਿਨ ਪਿਤਾ ਦੇ ਬਲੀਦਾਨ, ਮਿਹਨਤ, ਪਿਆਰ ਤੇ ਤਿਆਗ ਦੀ ਭਾਵਨਾ ਦੇ ਪ੍ਰਤੀ ਫਰਜ਼ ਹੋਣ ਦਾ ਦਿਨ ਹੈ। ਜੂਨ ਦੇ ਤੀਜੇ ਐਤਵਾਰ ਦੇ ਦਿਨ ‘ਫਾਦਰਸ ਡੇਅ’ ਮਨਾਉਣ ਦਾ ਰੁਝਾਨ ਜ਼ਿਆਦਾ ਹੈ।
‘ਫਾਦਰਸ ਡੇਅ’ ਕਦੋਂ ਤੋਂ ਮਨਾਉਣਾ ਸ਼ੁਰੂ ਕੀਤਾ ਗਿਆ/ When did Father’s Day begin?
ਅੱਜ ਜਿਸ ਤਰ੍ਹਾਂ ਅਸੀਂ ‘ਫਾਦਰਸ ਡੇਅ’ ਮਨਾਉਂਦੇ ਹਾਂ ਉਸ ਦੇ ਪਿੱਛੇ ਇਕ ਛੋਟੀ ਧੀ ਅਤੇ ਪਿਤਾ ਦੇ ਪਿਆਰ ਦੀ ਕਹਾਣੀ ਹੈ।
‘ਫਾਦਰਸ ਡੇਅ’ ਮਨਾਉਣ ਦੀ ਸ਼ੁਰੂਆਤ 19 ਜੂਨ 1910 ਤੋਂ ਹੋਈ ਸੀ।
ਰਾਸ਼ਟਰੀ ਆਯੋਜਨ/ National events ਦਾ ਦਰਜਾ :
ਅਮਰੀਕਾ ਦੇ ਵਾਸਿੰਗਟਨ ਸੂਬੇ ਵਿਚ ਪਹਿਲੀ ਵਾਰ ਇਹ ਦਿਨ ਮਨਾਇਆ ਗਿਆ ਸੀ। ਪਿਤਾ ਨੂੰ ਸਨਮਾਨ ਦੇਣ ਦੀ ਸ਼ੁਰੂਆਤ ਇਕ ਧੀ ਨੇ ਕੀਤੀ।
ਸੋਨੋਰਾ ਸਮਾਰਟ ਡੋਡ ਨਾਂ ਦੀ ਇਸ ਲੜਕੀ ਲਈ ਪਿਤਾ ਵਿਲੀਅਮ ਜੈਕਸਨ ਜਿਸਦੀ ਮਾਂ ਤੋਂ ਵੀ ਵਧ ਕੇ ਸੀ। ਜਦੋਂ ਸੋਨੋਰਾ ਦੀ ਮਾਂ ਦਾ ਦਿਹਾਂਤ ਹੋ ਗਿਆ ਤਾਂ ਉਸਦੇ ਪਿਤਾ ਨੇ ਹੀ ਇਕੱਲੇ ਉਸ ਦੀ ਪਰਵਰਿਸ਼ ਕੀਤੀ। ਪਿਤਾ ਨੇ ਇਕ ਮਾਂ ਵਾਂਗ ਧੀ ਨੂੰ ਪਿਆਰ ਦਿੱਤਾ ਅਤੇ ਪਿਤਾ ਵਾਂਗ ਉਸ ਦੀ ਸੁਰੱਖਿਆ ਅਤੇ ਫਿਕਰ ਕੀਤਾ। ਸੋਨੋਰਾ ਨੂੰ ਆਪਣੇ ਪਿਤਾ ਨਾਲ ਬਹੁਤ ਪਿਆਰ ਸੀ, ਜਿਸ ਕਾਰਨ ਉਸ ਦੀ ਮਾਂ ਦੀ ਕਮੀ ਮਹਿਸੂਸ ਨਹੀਂ ਹੁੰਦੀ ਸੀ। ਦਰਅਸਲ 16 ਸਾਲ ਦੀ ਸੋਨੋਰਾ ਅਤੇ ਉਸ ਦੇ 5 ਛੋਟੇ ਭਰਾ – ਭੈਣ ਨੂੰ ਛੱਡ ਕੇ ਜਦੋਂ ਮਾਂ ਦੁਨੀਆ ਤੋਂ ਚਲੀ ਗਈ ਤਾਂ ਪਿਤਾ ਨੇ ਹੀ ਉਨ੍ਹਾਂ ਸਭ ਨੂੰ ਪਾਲਿਆ ਅਤੇ ਉਹ ਸਭ ਕੀਤਾ ਜੋ ਆਮ ਤੌਰ ਤੇ ਇਕ ਮਾਂ ਕਰਦੀ ਹੈ।
ਸੋਨੋਰਾ ਦੇ ਮਨ ਵਿਚ ਖਿਆਲ ਆਇਆ ਕਿ ਜਦੋਂ ਮਾਂ ਦੀ ਮਮਤਾ ਨੂੰ ਸਮਰਪਿਤ ‘ਮਦਰਸ ਡੇਅ’ ਮਨਾਇਆ ਜਾ ਸਕਦਾ ਹੈ ਤਾਂ ਫਿਰ ਪਿਤਾ ਦੇ ਪਿਆਰ ਤੇ ਸਨਮਾਨ ‘ਚ ‘ਫਾਦਰਸ ਡੇਅ’ ਵੀ ਮਨਾਇਆ ਜਾ ਸਕਦਾ ਹੈ। ਸੋਨੋਰਾ ਦੇ ਪਿਤਾ ਦਾ ਜਨਮ ਦਿਨ 5 ਜੂਨ ਨੂੰ ਹੁੰਦਾ ਸੀ, ਇਸ ਲਈ ਉਨ੍ਹਾਂ ਨੇ ਇਸੇ ਦਿਨ ‘ਫਾਦਰਸ ਡੇਅ’, ਮਨਾਉਣ ਦੀ ਰਿੱਟ ਦਾਇਰ ਕੀਤੀ। ‘ਫਾਦਰਸ ਡੇਅ’, ਮਨਾਉਣ ਦੀ ਉਨ੍ਹਾਂ ਦੀ ਮੰਗ ਪੂਰੀ ਹੋਈ ਪਰ ਉਨ੍ਹਾਂ ਦੇ ਪਿਤਾ ਦੇ ਜਨਮ ਦਿਨ ਤੇ ਨਹੀਂ ਸਗੋਂ ਜੂਨ ਮਹੀਨੇ ਦੇ ਤੀਸਰੇ ਸੰਡੇ ਨੂੰ ਇਸ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ। ਇਸ ਤਰ੍ਹਾਂ 19 ਜੂਨ, 1910 ਨੂੰ ਪਹਿਲੀ ਵਾਰ ‘ਫਾਦਰਸ ਡੇਅ’ ਮਨਾਇਆ ਗਿਆ। ਸਾਲ 1924 ‘ਚ ਰਾਸ਼ਟਰਪਤੀ ਕੈਵਲਿਨ ਕੂਲਿਜ ਨੇ ‘ਫਾਦਰਸ ਡੇਅ’ ਨੂੰ ਰਾਸ਼ਟਰੀ ਆਯੋਜਨ/ National events ਐਲਾਨ ਦਿੱਤਾ।
1972 ‘ਚ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਇਸ ਦਿਨ ਛੁੱਟੀ ਦਾ ਐਲਾਨ ਕੀਤਾ। ਇਸ ਤਰ੍ਹਾਂ ਇਹ ਦਿਨ ਦੁਨੀਆ ਭਰ ਵਿਚ ਮਨਾਇਆ ਜਾਣ ਲੱਗਾ। ਅੱਜ ਸਪੇਨ, ਲਿਥੁਆਨੀਆ, ਇਟਲੀ, ਐਸਟੋਨੀਆ, ਸਾਮੋਆ, ਸਾਊਥ ਕੋਰੀਆ ਸਮੇਤ ਕਈ ਦੇਸ਼ਾਂ ਵਿਚ ਇਸ ਦਿਨ ਜਨਤਕ ਛੁੱਟੀ ਹੁੰਦੀ ਹੈ।
ਪੰਜਾਬੀ ਭਾਸ਼ਾ ਵਿੱਚ ਵੱਖੋ – ਵੱਖ ਸਿਲੇਖ ਪੜ੍ਹਨ ਲਈ 👉 ਇੱਥੇ CLICK ਕਰੋ।
Loading Likes...