ਬੈਸਟ ਟਾਨਿਕ/ The Best Tonic
ਅੱਜ ਦੀ ਭੱਜ – ਦੌੜ ਵਾਲੀ ਜ਼ਿੰਦਗੀ ਵਿਚ ਹਮੇਸ਼ਾ ਲੋਕ ਪੋਸ਼ਕ ਤੱਤਾਂ ਨਾਲ ਭਰਪੂਰ ਭੋਜਨ ਨਹੀਂ ਲੈ ਪਾਉਂਦੇ, ਜਿਸ ਦਾ ਬੁਰਾ ਨਤੀਜਾ ਸੁਸਤੀ, ਥਕਾਵਟ, ਰੋਗ – ਵਿਕਾਰ, ਸਮੇਂ ਤੋਂ ਪਹਿਲਾਂ ਬੁਢਾਪਾ ਆਦਿ ਰੂਪਾਂ ਵਿਚ ਭੁਗਤਣਾ ਪੈਂਦਾ ਹੈ। ਅਜਿਹੀ ਦਸ਼ਾ ਵਿਚ ਡ੍ਰਾਈ ਫਰੂਟਸ ਪੋਸ਼ਣ ਦੀ ਦ੍ਰਿਸ਼ਟੀ ਨਾਲ ਇਕ ਬਿਹਤਰ ਬਦਲ ਸਿੱਧ ਹੋ ਸਕਦੇ ਹਨ। ਭੋਜਨ ਵਿਚ ਇਨ੍ਹਾਂ ਨੂੰ ਸ਼ਾਮਲ ਕਰਨ ਨਾਲ ਸਿਹਤ ਸੁੰਦਰਤਾ ਨੂੰ ਸਹੀ ਰੱਖਣ ਵਿਚ ਮਦਦ ਮਿਲਦੀ ਹੈ। ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਅੱਜ ਦਾ ਵਿਸ਼ਾ ‘ਬੈਸਟ ਟਾਨਿਕ/ The best tonic’ ਉੱਤੇ ਚਰਚਾ ਕਰਾਂਗੇ।
ਵਿੰਟਰ ਫੂਡ/ Winter food
ਮੁਨੱਕਾ/ Munakka :
ਮੁਨੱਕਾ ਇਕ ਪ੍ਰਸਿੱਧ ਡ੍ਰਾਈ ਫਰੂਟ ਹੈ। ਇਨ੍ਹਾਂ ਦੀ ਤਾਸੀਰ ਗਰਮ ਹੁੰਦੀ ਹੈ। ਮੁਨੱਕਾ ਕਈ ਤਰ੍ਹਾਂ ਦੇ ਰੋਗ ਵਿਕਾਰਾਂ ਤੋਂ ਬਚਾਅ ਕਰਦਾ ਹੈ ਅਤੇ ਸ਼ਕਤੀ – ਚੁਸਤੀ ਵਧਾਉਂਦਾ ਹੈ।
ਮੁਨੱਕਾ ਵਿਚ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਹ ਐਸਿਡ ਦੂਰ ਕਰ ਕੇ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਸਰੀਰ ‘ਚੋਂ ਬਾਹਰ ਕੱਢ ਕੇ ਕਿਡਨੀ, ਸਟੋਨ, ਹਾਰਟ ਡਿਜੀਜ਼ ਅਤੇ ਗਠੀਆ ਵਰਗੇ ਰੋਗਾਂ ਵਿਚ ਇਸ ਦੀ ਵਰਤੋਂ ਫਾਇਦੇਮੰਦ ਹੈ।
ਸਿਹਤ ਨਾਲ ਸੰਬੰਧਤ ਹੋਰ ਵੀ ਅਨੇਕਾਂ ਜਾਣਕਾਰੀਆਂ ਲਈ 👉ਇੱਥੇ CLICK ਕਰੋ।
ਵਰਤਣ ਦਾ ਤਰੀਕਾ/ How to use :
15 ਪੁਸ਼ਟ ਮੁਨੱਕੇ ਨੂੰ ਲੈ ਕੇ ਪਾਣੀ ਵਿਚ ਧੋਅ ਕੇ ਰਾਤ ਵਿਚ 150 ਮਿ. ਲੀ. ਪਾਣੀ ਵਿਚ ਭਿਉਂ ਦਿਓ ਅਤੇ ਸਵੇਰ ਬੀਜ ਕੱਢ ਕੇ ਇਕ – ਇਕ ਕਰ ਕੇ ਚੰਗੀ ਤਰ੍ਹਾਂ ਚਬਾ ਕੇ ਖਾਓ, ਫਿਰ ਬਚਿਆ ਹੋਇਆ ਪਾਣੀ ਵੀ ਪੀ ਜਾਓ। ਲਗਾਤਾਰ 1 ਮਹੀਨੇ ਤਕ ਇਹ ਪ੍ਰਯੋਗ ਕਰਨ ਨਾਲ ਫੇਫੜਿਆਂ ਦੀ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਜ਼ਹਿਰੀਲੇ ਪਦਾਰਥ ਸਰੀਰ ‘ਚੋਂ ਬਾਹਰ ਕੱਢ ਜਾਂਦੇ ਹਨ।
ਰਾਤ ਨੂੰ ਸੌਣ ਤੋਂ ਪਹਿਲਾਂ 10 ਮੁਨੱਕੇ ਜਾ 20 ਕਿਸ਼ਮਿਸ਼ ਪਾਣੀ ਵਿਚ ਭਿਉਂ ਕੇ ਰੱਖ ਦਿਓ। ਸਵੇਰ ਇਸ ਨੂੰ ਦੁੱਧ ਨਾਲ ਉਬਾਲ ਕੇ ਹਲਕਾ ਠੰਡਾ ਕਰ ਕੇ ਸੇਵਨ ਕਰੋ। ਇਸ ਦੀ ਵਰਤੋਂ ਨਾਲ ਸਰੀਰ ਵਿਚ ਖੂਨ ਵਧਦਾ ਹੈ, ਜੇਕਰ ਦੁੱਧ ਨਾਲ ਮੁਨੱਕਾ ਨਾ ਲੈਣਾ ਹੋਵੇ ਤਾਂ ਉਂਝ ਹੀ ਭਿਉਂ ਕੇ ਮੁਨੱਕੇ ਚੰਗੀ ਤਰ੍ਹਾਂ ਚਬਾ – ਚਬਾ ਕੇ ਖਾਓ।
ਖਜੂਰ/ Dates :
ਖਜੂਰ ਵੱਖ – ਵੱਖ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਸੁਕਾ ਕੇ ਛੁਹਾਰਾ ਬਣਦਾ ਹੈ। ਖਜੂਰ ਖਾਣ ਨਾਲ ਸਰੀਰ ਵਿਚ ਖੂਨ ਵਧਾਉਂਦਾ ਹੈ, ਦਿਲ ਦੀ ਕਮਜ਼ੋਰੀ ਦੂਰ ਹੁੰਦੀ ਹੈ, ਬੇਹੋਸ਼ੀ, ਸਿਰ ਚਕਰਾਉਣਾ, ਅੱਖਾਂ ਦੇ ਅੱਗੇ ਹਨ੍ਹੇਰੇ ਆਉਣਾ ਆਦਿ ਲੱਛਣਾਂ ਵਿਚ ਪੂਰਾ ਲਾਭ ਮਿਲਾ ਹੈ ਅਤੇ ਦਿਮਾਗ ਨੂੰ ਭਰਪੂਰ ਸ਼ਕਤੀ ਮਿਲਦੀ ਹੈ।
ਵਰਤਣ ਦਾ ਤਰੀਕਾ/ How to use :
ਰੋਜ਼ਾਨਾ 4 – 5 ਖਜੂਰਾਂ ਖਾਣ ਨਾਲ ਸਰੀਰ ਨੂੰ ਵਿਟਾਮਿਨ ‘ਏ’ , ‘ਬੀ’ ਅਤੇ ‘ਸੀ’ ਭਰਪੂਰ ਮਾਤਰਾ ਵਿਚ ਮਿਲਦੇ ਹਨ ਅਤੇ ਮਾਸਪੇਸ਼ੀਆਂ ਨੂੰ ਭਰਪੂਰ ਸ਼ਕਤੀ ਮਿਲਦੀ ਹੈ।
ਰਾਤ ਵਿਚ 5 – 6 ਖਜੂਰਾਂ ਦੁੱਧ ਵਿਚ ਉਬਾਲ ਕੇ ਖਾਣ ਨਾਲ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਖੂਨ ਵਧਾ ਕੇ ਸੁੰਦਰਤਾ ਆਕਰਸ਼ਣ ਵਿਚ ਵਾਧਾ ਹੁੰਦੀ ਹੈ।
ਅਖਰੋਟ/ Walnut :
ਅਖਰੋਟ ਇਕ ਬਹੁਤ ਪੌਸ਼ਟਿਕ ਡ੍ਰਾਈਫਰੂਟ ਹੈ। ਇਸ ਦੇ ਸੇਵਨ ਕਰਨ ਨਾਲ ਸਰੀਰ ਸਿਹਤਮੰਦ ਅਤੇ ਆਕਰਸ਼ਕ ਹੁੰਦਾ ਹੈ।
ਵਰਤਣ ਦਾ ਤਰੀਕਾ/ How to use :
15 ਦਿਨਾਂ ਤਕ ਰੋਜ਼ਾਨਾ ਸਵੇਰੇ ਖਾਲੀ ਪੇਟ 3 – 4 ਅਖਰੋਟ ਦੀਆਂ ਗਿਰੀਆਂ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਣ ਨਾਲ ਲੱਕ ਦਰਦ, ਗੋਡਿਆਂ ਦੇ ਦਰਦ ਅਤੇ ਗਠੀਆ ਵਿਚ ਪੂਰਾ ਲਾਭ ਮਿਲਦਾ ਹੈ ਅਤੇ ਖੂਨ ਸ਼ੁੱਧ ਹੁੰਦਾ ਹੈ।
ਅਖਰੋਟ ਦੀ ਗਿਰੀ 25 ਤੋਂ 50 ਗ੍ਰਾਮ ਤਕ ਦੀ ਮਾਤਰਾ ਵਿਚ ਰੋਜ਼ਾਨਾ ਖਾਓ। ਇਸ ਦੀ ਵਰਤੋਂ ਨਾਲ ਦਿਮਾਗ ਕਮਜੋਰੀ ਦੂਰ ਹੁੰਦੀ ਹੈ।
10 ਗ੍ਰਾਮ ਅਖਰੋਟ ਦੀ ਗਿਰੀ ਅਤੇ ਇੰਨੀ ਹੀ ਮਾਤਰਾ ਵਿਚ ਮੁਨੱਕਾ ਲੈ ਕੇ ਰੋਜ਼ਾਨਾ ਸਵੇਰੇ ਸੇਵਨ ਕਰਨ ਨਾਲ ਬਜ਼ੁਰਗਾਂ ਦੀ ਕਮਜ਼ੋਰੀ ਵਿਚ ਪੂਰਾ ਲਾਭ ਮਿਲਦਾ ਹੈ ਅਤੇ ਸ਼ਕਤੀ – ਚੁਸਤੀ ਵਧਦੀ ਹੈ।
ਬਾਦਾਮ/ Almonds :
ਬਾਦਾਮ ਇਕ ਬਹੁਤ ਪੌਸ਼ਟਿਕ ਪਦਾਰਥ ਹੈ। ਇਹ ਸਰੀਰ ਨੂੰ ਰਿਸ਼ਟ – ਪੁਸ਼ਟ ਬਣਾਉਂਦਾ ਹੈ ਅਤੇ ਬਿਹਤਰ ਬ੍ਰੇਨ ਟਾਨਿਕ, ਨਾਲ ਹੀ ਕਈ ਰੋਗ ਵਿਕਾਰਾਂ ਵਿਚ ਵੀ ਫਾਇਦੇਮੰਦ ਹੈ।
ਵਰਤਣ ਦਾ ਤਰੀਕਾ/ How to use :
ਬਾਦਾਮ ਗਿਰੀਆਂ ਸ਼ਾਮ ਵਿਚ ਕੱਚ ਦੇ ਭਾਂਡੇ ਵਿਚ ਪਾਣੀ ਵਿੱਚ ਭਿਉਂ ਦਿਓ। ਸਵੇਰੇ ਛਿਲਕਾ ਉਤਾਰਨ ਤੋਂ ਬਾਅਦ ਇਸ ਨੂੰ ਬਾਰੀਕ ਪੀਸ ਲਓ ਅਤੇ ਉਬਲਦੇ ਹੋਏ 250 ਮਿ. ਲੀ. ਦੁੱਧ ਵਿਚ ਮਿਲਾ ਕੇ ਪਕਾਓ। ਜਦੋਂ ਤੋਂ ਉਬਾਲੇ ਆ ਜਾਣ ਤਾਂ ਇਸ ਨੂੰ ਗੈਸ ਤੋਂ ਉਤਾਰ ਕੇ 1 ਚੱਮਚ ਸ਼ੁੱਧ ਦੇਸੀ ਘਿਓ ਅਤੇ 2 ਚੱਮਚ ਖੰਡ ਪਾ ਕੇ ਠੰਡਾ ਕਰੋ ਅਤੇ ਕੋਸਾ ਹੋ ਜਾਣ ਤੇ ਪੀਓ। 15 ਤੋਂ 40 ਦਿਨਾਂ ਤਕ ਇਸ ਦੀ ਵਰਤੋਂ ਕਰਨ ਨਾਲ ਯਾਦਦਾਸ਼ਤ ਤੇਜ ਹੁੰਦੀ ਹੈ ਅਤੇ ਸ਼ਕਤੀ ਵਧਦੀ ਹੈ।
Loading Likes...