ਚੌਲਾਈ ਜਾਂ ਲਾਲ ਸਾਗ ਵਿੱਚ ਮਿਲਣ ਵਾਲੇ ਤੱਤ :
- ਲਾਲ ਸਾਗ ਦੇ 100 ਗ੍ਰਾਮ ਵਿਚ 65 ਕੈਲੋਰੀ ਹੁੰਦੀਂ ਹੈ।
- ਲਾਲ ਸਾਗ ਦੇ 100 ਗ੍ਰਾਮ ਦੀ ਮਾਤਰਾ ਵਿਚ ਪ੍ਰੋਟੀਨ 5 ਗ੍ਰਾਮ ਹੁੰਦਾ ਹੈ। ਅਤੇ ਆਯਰਨ ਲਗਭਗ 27 ਤੋਂ 30 ਮਿਲੀਗ੍ਰਾਮ ਹੁੰਦੀਂ ਹੈ।
- ਲਾਲ ਸਾਗ ਵਿੱਚ ਸੋਡੀਅਮ, ਵਿਟਾਮਿਨ, ਕੈਲਸ਼ੀਅਮ, ਮੈਗਨੀਸ਼ੀਅਮ, ਫੋਲਿਕ ਐਸਿਡ ਸੱਭ ਹੁੰਦਾ ਹੈ।
- 100 ਗ੍ਰਾਮ ਦੀ ਮਾਤਰਾ ਵਿੱਚ ਫਾਈਬਰ 4 ਗ੍ਰਾਮ ਹੁੰਦਾ ਹੈ ਜੋ ਕਿ ਬਹੁਤ ਹੁੰਦਾ ਹੈ।
ਲਾਲ ਸਾਗ ਤੋਂ ਹੋਣ ਵਾਲੇ ਫ਼ਾਇਦੇ :
- ਆਯਰਨ ਅਤੇ ਫੋਲਿਕ ਐਸਿਡ ਬਹੁਤ ਹੁੰਦਾ ਹੈ ਇਸ ਕਰਕੇ ਖੂਨ ਬਣਾਉਣ ਦੇ ਕੰਮ ਆਉਂਦਾ ਹੈ।
- ਲਾਲ ਸਾਗ ਵਿਚ ਵਿਟਾਮਿਨ ‘C’ ਹੁੰਦਾ ਹੈ।
- ਲਾਲ ਸਾਗ ਐਂਟੀਆਕਸੀਡੈਂਟ ਹੁੰਦਾ ਹੈ।
- ਲਾਲ ਸਾਗ ਦਿਲ (Heart) ਵਾਸਤੇ ਬਹੁਤ ਫਾਇਦੇਮੰਦ ਹੁੰਦਾ ਹੈ।
- ਲਾਲ ਸਾਗ ਸਾਡੇ ਸ਼ਰੀਰ ਦੇ ਨਵੇਂ ਸੈੱਲ ਬਣਾਉਣ ਦਾ ਕੰਮ ਕਰਦਾ ਹੈ।
- ਲਾਲ ਸਾਗ ਵਿਚ ਕੈਲਸ਼ੀਅਮ ਹੋਣ ਕਰਕੇ ਹੱਡੀਆਂ ਦੀ ਮਜ਼ਬੂਤੀ ਵਾਸਤੇ ਫ਼ਾਇਦਾ ਕਰਦਾ ਹੈ।
- ਲਾਲ ਸਾਗ ਵਿੱਚ ਫਾਈਬਰ ਬਹੁਤ ਹੁੰਦਾ ਹੈ ਇਸ ਕਰਕੇ ਕਬਜ਼ ਦੀ ਕੋਈ ਸਮੱਸਿਆ ਨਹੀਂ ਹੁੰਦੀ।
- ਲਾਲ ਸਾਗ ਵਿੱਚ ਵਿਟਾਮਿਨ ‘K’ ਹੋਣ ਦੀ ਵਜ੍ਹਾ ਨਾਲ ਡੇਂਗੂ ਨੂੰ ਰੋਕਣ ਵਿੱਚ ਵੀ ਸਹਾਇਕ ਹੁੰਦਾ ਹੈ।
- ਲਾਲ ਸਾਗ ਇਲੈਕਟਰੋਲਾਇਟ ਨੂੰ ਵੀ ਠੀਕ ਰੱਖਦਾ ਹੈ।
ਕਿਹੜੀ ਸਬਜ਼ੀ Super Vegetable ਹੁੰਦੀਂ ਹੈ ?
- ਲਾਲ ਸਾਗ ਨੂੰ Super Vegetable ਵੀ ਕਿਹਾ ਜਾਂਦਾ ਹੈ।
- ਇਸਦਾ ਮੈਡੀਕਲ ਨਾਮ Amaranth ਹੈ।
ਸਾਰੀਆਂ ਹੀ ਹਰੇ ਪੱਤੇ ਵਾਲੀਆਂ ਸਬਜ਼ੀਆਂ ਬਹੁਤ ਫਾਇਦੇਮੰਦ ਹੁੰਦੀਆਂ ਨੇ। ਪਰ ਜਿੰਨਾ ਫਾਇਦਾ ਲਾਲ ਸਾਗ ਦਾ ਹੁੰਦਾ ਹੈ ਓਨਾ ਫਾਇਦਾ ਹੋਰ ਕਿਸੇ ਸਬਜ਼ੀ ਦਾ ਨਹੀਂ ਹੁੰਦਾ।
ਲਾਲ ਸਾਗ ਤੋਂ ਵਧੀਆ ਕੋਈ ਸਬਜ਼ੀ ਨਹੀਂ।