ਸੁੰਦਰਤਾ ‘ਚ ‘ ਦਹੀਂ’ ਦੀ ਵਰਤੋਂ / Use of ‘Yogurt’ in beauty

ਸੁੰਦਰਤਾ ‘ਚ ‘ ਦਹੀਂ’ ਦੀ ਵਰਤੋਂ / Use of ‘Yogurt’ in beauty

ਪੌਸ਼ਟਿਕਤਾ ਦੀ ਦ੍ਰਿਸ਼ਟੀ ਤੋਂ ਦਹੀਂ ਨੂੰ ਦੁੱਧ ਨਾਲੋਂ ਜ਼ਿਆਦਾ ਹੀ ਮਹੱਤਵ ਹੈ। ਪਰ ਇਸਦੇ ਨਾਲ – ਨਾਲ , ਸੁੰਦਰਤਾ ‘ਚ ‘ ਦਹੀਂ’ ਦੀ ਵਰਤੋਂ / Use of ‘Yogurt’ in beauty ਵੀ ਹੁੰਦੀ ਹੈ। ਜਿਸਦੀ ਕਿ ਵਿਸਥਾਰ ਨਾਲ ਚਰਚਾ ਅੱਗੇ ਕੀਤੀ ਜਾਵੇਗੀ। ਚਲੋ ਜਾਣਦੇ ਹਾਂ ਕਿਵੇਂ ਦਹੀਂ ਨੂੰ ਵਰਤਿਆ ਜਾ ਸਕਦਾ ਹੈ।

ਦਹੀਂ ਤੋਂ ਹੋਣ ਵਾਲੇ ਲਾਭ / Benefits of yogurt :

1 ਦਹੀਂ ਦੀ ਵਰਤੋਂ ਸਕਿਨ ਨੂੰ ਚਮਕ ਪ੍ਰਦਾਨ ਕਰਦੀ ਹੈ।

2 ਦਹੀਂ ਦੀ ਵਰਤੋਂ ਨਾਲ ਸਿੱਕਰੀ ਦੀ ਸਮੱਸਿਆ ਦਾ ਹੱਲ ਹੁੰਦਾ ਹੈ, ਨਾਲ ਹੀ ਇਹ ਵਾਲਾਂ ਦੀ ਚੰਗੀ ਤਰ੍ਹਾਂ ਨਾਲ ਸਫਾਈ ਵੀ ਕਰਦਾ ਹੈ।

3 ਖੁਸ਼ਕ ਵਾਲਾਂ ਨੂੰ ਪੌਸ਼ਣਤਾ ਪ੍ਰਦਾਨ ਕਰਨ ਲਈ ਦਹੀਂ ਨੂੰ ਫੇਂਟ ਕੇ ਵਾਲਾਂ ਤੇ ਲਗਭਗ 20 ਮਿੰਟਾਂ ਤਕ ਲਗਾ ਕੇ ਰੱਖੋ, ਉਸ ਤੋਂ ਬਾਅਦ ਹਲਕੇ ਕੋਸੇ ਪਾਣੀ ਨਾਲ ਵਾਲਾਂ ਨੂੰ ਧੋਅ ਲਓ।

4 ਡ੍ਰਾਈ/ Dry ਸਕਿਨ ਲਈ ਦਹੀਂ ਅਤੇ ਸ਼ਹਿਦ ਨੂੰ ਮਿਲਾ ਕੇ ਸਕਿਨ ਤੇ ਲਗਾਓ।

ਦਹੀਂ ਦੇ ਹੋਰ ਵੀ ਫਾਇਦਿਆਂ ਲਈ 👉 ਕਲਿੱਕ ਕਰੋ👈

5 ਵਾਲਾਂ ਨੂੰ ਸ਼ਾਈਨ ਦੇਣ ਲਈ ਸ਼ੈਂਪੂ ਵਿਚ ਅੰਡਾ ਜਾਂ ਦਹੀਂ ਮਿਕਸ ਕਰ ਕੇ ਲਗਾਉਣ ਨਾਲ ਵਾਲਾਂ ਵਿੱਚ ਚਮਕ ਆ ਜਾਂਦੀ ਹੈ।

ਵਾਲਾਂ ਦੀ ਦੇਖਭਾਲ ਦੀ ਜਾਣਕਾਰੀ ਲਈ CLICK ਕਰੋ।

6 ਦਹੀਂ ਵਿਚ ਸੰਤਰੇ ਦਾ ਜੂਸ ਮਿਕਸ ਕਰ ਕੇ ਮਿਸ਼ਰਣ ਨੂੰ ਸਕਿਨ ਤੇ ਪੈਕ ਦੀ ਤਰ੍ਹਾਂ ਸੁੱਕਣ ਲਈ ਲਗਾਓ। ਇਸ ਦੀ ਰੋਜ਼ਾਨਾ ਵਰਤੋਂ ਸਕਿਨ ਦੇ ਦਾਗ – ਧੱਬਿਆਂ ਦੀ ਸਮੱਸਿਆ ਦਾ ਹੱਲ ਕਰਦਾ ਅਤੇ ਰੰਗਤ ਵਿਚ ਨਿਖਾਰ ਵੀ ਲਿਆਉਂਦੀ ਹੈ।

7 ਖੁਸ਼ਕ ਸਕਿਨ ਹੋਵੇ ਤਾਂ ਦਹੀਂ ਟਮਾਟਰ ਦਾ ਰਸ ਮਿਕਸ ਕਰ ਕੇ ਲਗਾਉਣਾ ਵੀ ਬਹੁਤ ਉਪਯੋਗੀ ਰਹਿੰਦਾ ਹੈ।

8 ਦਹੀਂ ਵਿਚ ਕੁਝ ਬੂੰਦਾਂ ਨਿੰਬੂ ਦੇ ਰਸ ਵਿਚ ਮਿਲਾ ਕੇ ਉਸ ਦਾ ਪੇਸਟ ਗਰਦਨ ਤੇ ਲਗਾ ਕੇ ਮਸਾਜ ਕਰੋ। ਇਸ ਨਾਲ ਸਕਿਨ ਤੇ ਜਿਥੇ ਨਿਖਾਰ ਆਉਂਦਾ ਹੈ, ਉਥੇ ਗਰਦਨ ਸੁੰਦਰ ਬਣਦੀ ਹੈ।

9 ਸਨਬਰਨ ਅਤੇ ਛਾਇਆ ਦੀ ਸਮੱਸਿਆ ਦੇ ਹੱਲ ਲਈ ਦਹੀਂ ਵਿਚ ਜੌਂ ਦਾ ਆਟਾ ਮਿਕਸ ਕਰ ਕੇ ਚਿਹਰੇ ਦੀ ਸਕਿਨ ਤੇ ਲਗਾਓ। 20 ਤੋਂ 25 ਮਿੰਟਾਂ ਬਾਅਦ ਸਕਿਨ ਨੂੰ ਪਾਣੀ ਨਾਲ ਧੋਅ ਲਓ।

10 ਦਹੀਂ ਵਿਚ ਆਂਡਾ ਫੇਂਟ ਕੇ ਵਾਲਾਂ ਵਿਚ ਲਗਾਓ। ਇਸ ਨਾਲ ਵਾਲਾਂ ਦੀ ਖੁਸ਼ਕੀ ਦੀ ਸਮੱਸਿਆ ਦਾ ਹੱਲ ਹੁੰਦਾ ਹੈ।

11 ਮੱਕੀ ਦੇ ਆਟੇ ਨੂੰ ਦਹੀਂ ਵਿਚ ਮਿਕਸ ਕਰ ਕੇ ਖੁਰਦੁਰਾ ਜਿਹਾ ਪੇਸਟ ਬਣਾ ਲਓ ਅਤੇ ਉਸ ਨੂੰ ਸਕਿਨ ਨੂੰ ਉਬਟਨ ਦੀ ਤਰ੍ਹਾਂ ਮਲ ਲਓ। ਇਸ ਨਾਲ ਬਲੈਕ ਹੈੱਡਸ ਦੀ ਸਮੱਸਿਆ ਦਾ ਹੱਲ ਹੁੰਦਾ ਹੈ।

12 ਦਹੀਂ ਅਤੇ ਦੁੱਧ ਨੂੰ ਬਰਾਬਰ ਮਾਤਰਾ ਵਿਚ ਲੈ ਕੇ ਸਾਰੇ ਸਰੀਰ ਦੀ ਮਸਾਜ ਕਰੋ। ਇਸ ਨਾਲ ਸਕਿਨ ਕੋਮਲ ਅਤੇ ਮੁਲਾਇਮ ਹੋ ਜਾਵੇਗੀ।

13 ਇਕ ਕੱਪ ਦਹੀਂ ਵਿਚ ਮੇਥੀ ਦੇ ਦਾਣਿਆਂ ਨੂੰ ਭਿਓਂ ਕੇ ਪੀਸ ਲਓ। ਇਸ ਮਿਸ਼ਰਣ ਨੂੰ ਵਾਲਾਂ ਵਿਚ ਲਗਭਗ ਦਸ ਮਿੰਟ ਤਕ ਲਗਾਓ, ਫਿਰ ਹਲਕੇ ਕੋਸੇ ਪਾਣੀ ਨਾਲ ਧੋਅ ਲਓ। ਇਸ ਨਾਲ ਬਾਲ ਨਰਮ, ਮੁਲਾਇਮ ਅਤੇ ਸੁੰਦਰ ਹੋ ਜਾਣਗੇ।

Loading Likes...

Leave a Reply

Your email address will not be published. Required fields are marked *