‘ਇਕ ਸੁਨਹਿਰਾ ਖਣਿਜ’ – ਸਲਫਰ
ਸਲਫਰ ਇਕ ਲਤੀਨੀ ਸ਼ਬਦ ਹੈ, ਜਿਸ ਦਾ ਮਤਲਬ ‘ਬ੍ਰਿਮਸਟੋਨ‘ ਹੁੰਦਾ ਹੈ। ਸਲਫਰ ਕੁਦਰਤੀ ਤੌਰ ਤੇ ਪੈਦਾ ਹੁੰਦਾ ਹੈ। ਇਹ ਇਕ ‘ਇਕ ਸੁਨਹਿਰਾ ਖਣਿਜ’ ਹੈ।
ਇਹ ਇਕ ਜ਼ਰੂਰੀ ਰਸਾਇਣਿਕ ਤੱਤ ਹੈ। ਮਨੁੱਖੀ ਸਰੀਰ ਵਾਸਤੇ ਬਹੁਤ ਜ਼ਰੂਰੀ ਤਾਂ ਹੈ ਪਰ ਸਰੀਰ ਦੇ ਅੰਦਰ ਇਸਨੂੰ ਮਿਲਾਇਆ ਨਹੀਂ ਜਾ ਸਕਦਾ।
ਸਲਫਰ ‘ਚ ਇਕ ਸ਼ਕਤੀਸ਼ਾਲੀ ਇਲਾਜ ਕਰਨ ਦੀ ਤਾਕਤ ਹੁੰਦੀ ਹੈ। ਸਲਫਰ ‘ਚ ਐਂਟੀਫੰਗਲ (Antifungal) ਅਤੇ ਐਂਟੀ ਬੈਕਟੀਰੀਅਲ (Antibacterial) ਗੁਣ ਹੁੰਦੇ ਹਨ। ਜੋੜਾਂ, ਨਰਮ ਹੱਡੀ, ਚਮੜੀ, ਵਾਲ ਅਤੇ ਨਹੁੰ ਦੀ ਬਣਤਰ ਲਈ ਸਲਫਰ ਦੀ ਲੋੜ ਹੁੰਦੀ ਹੈ।
ਸਲਫਰ ਲੈਣ ਨਾਲ ਹੋਣ ਵਾਲੇ ਲਾਭ :
1. ਬਲੱਡ ਸ਼ੂਗਰ ਲੈਵਲ (Blood sugar level) ਦੇ ਨਿਯਮ ‘ਚ ਸਲਫਰ ਸਹਾਇਕ ਹੁੰਦਾ ਹੈ।
2. ਸਲਫਰ ‘ਚ ਐਂਟੀ ਬੈਕਟੀਰੀਅਲ ਐਂਟੀ ਸੈਪਟਿਕ ਗੁਣ ਹੁੰਦੇ ਹਨ। ਚਮੜੀ ਨੂੰ ਟੁੱਟਣ ਤੋਂ ਸਲਫਰ ਰੋਕਦਾ ਹੈ।
3. ਮਨੁੱਖੀ ਵਾਲ ਅਤੇ ਨਹੁੰ ਕੇਰਾਟਿਨ (Keratin) ਨਾਂ ਦੇ ਪ੍ਰੋਟੀਨ ਨਾਲ ਬਣੇ ਹੁੰਦੇ ਹਨ ਇਹ ਸਲਫਰ ‘ਚ ਜ਼ਿਆਦਾ ਪਾਇਆ ਜਾਂਦਾ ਹੈ। ਭੋਜਨ ‘ਚ ਸਲਫਰ ਦੀ ਮੌਜ਼ੂਦਗੀ ਨਾਲ ਵਾਲਾਂ ਅਤੇ ਨਹੁੰਆਂ ਨੂੰ ਤਾਕਤ ਅਤੇ ਲਚਕ ਮਿਲਦੀ ਹੈ।
4. ਸ਼ਰੀਰ ਵਿਚ ਜੇ ਸਲਫਰ ਦੀ ਕਮੀ ਹੋਵੇ ਤਾਂ ਵਾਲ ਅਤੇ ਨਹੁੰ ਟੁੱਟਣ ਲੱਗ ਪੈਂਦੇ ਹਨ।
5. ਚਮੜੀ ਅਤੇ ਐਲਰਜੀ ਦੇ ਫੰਗਲ ਇਨਫੈਕਸ਼ਨ ‘ਚ ਸਲਫਰ ਦੀ ਵਰਤੋਂ ਹੁੰਦੀ ਹੈ।
ਸਲਫਰ ਦੇ ਕੁਦਰਤੀ ਸ੍ਰੋਤ :
ਸਲਫਰ ਕਰੂਸੀਫੀਰੀਅਸ ਸਬਜ਼ੀਆਂ (Cruciferous vegetables), ਐਲੀਯਮ ਸਬਜ਼ੀਆਂ (Allium vegetables), ਪੀਣ ਦੇ ਪਾਣੀ, ਨਟਸ, ਸੀ ਫੂਡ, ਦੁੱਧ, ਜੈਵਿਕ ਆਂਡਿਆਂhttps://en.m.wikipedia.org/wiki/Organic_egg_production, ਮੱਛੀ, ਬੀਜ਼ਾਂ, ਫਲਾਂ ‘ਚ ਪਾਇਆ ਜਾਂਦਾ ਹੈ।
Loading Likes...