ਸਾਈਂ ਬੁੱਲ੍ਹੇ ਸ਼ਾਹ – ਨੀ ਸਈਓ ਮੈਂ ਗਈ ਗਵਾਤੀ
ਨੀ ਸਈਓ ਮੈਂ ਗਈ ਗਵਾਤੀ, ਖੋਲ ਘੁੰਘਟ ਮੁੱਖ ਨਾਚੀ।
ਜਿਤ ਵਲ ਵੇਖਾਂ ਦਿਸਦਾ ਓਹੀ, ਕਸਮ ਉਸੇ ਦੀ ਹੋਰ ਨਾ ਕੋਈ।
ਓਹੋ ਮੁਹਕਮ ਫਿਰ ਗਈ ਧਰੋਈ, ਜਬ ਗੁਰ ਪੱਤਰੀ ਵਾਚੀ।
ਨਾਮ ਨਿਸ਼ਾਨ ਨਾ ਮੇਰਾ ਸਈਓ, ਜਾਂ ਆਖਾਂ ਤਾਂ ਚੁੱਪ ਕਰ ਰਹੀਓ।
ਇਹ ਗਲ ਮੂਲ ਕਿਸੇ ਨਾ ਕਹੀਓ, ਬੁਲ੍ਹਾ ਖ਼ੂਬ ਹਕੀਕਤ ਜਾਚੀ।
Loading Likes...