ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ।
ਸੱਚ ਸੁਣ ਕੇ ਲੋਕ ਨਾ ਸਹਿੰਦੇ ਨੀ, ਸੱਚ ਆਖੀਏ ਤਾਂ ਗਲ ਪੈਂਦੇ ਨੀ।
ਫਿਰ ਸੱਚੇ ਪਾਸ ਨਾ ਬਹਿੰਦੇ ਨੀ, ਸੱਚ ਮਿੱਠਾ ਆਸ਼ਕ ਪਿਆਰੇ ਨੂੰ।
ਸੱਚ ਸ਼ਰ੍ਹਾ ਕਰੇ ਬਰਬਾਦੀ ਏ, ਸੱਚ ਆਸ਼ਕ ਦੇ ਘਰ ਸ਼ਾਦੀ ਏ।
ਸੱਚ ਕਰਦਾ ਨਵੀਂ ਆਬਾਦੀ ਏ, ਜੇਹਾ ਸ਼ਰ੍ਹਾ ਤਰੀਕਤ ਹਾਰੇ ਨੂੰ।
ਚੁੱਪ ਆਸ਼ਕ ਤੋਂ ਨਾ ਹੁੰਦੀ ਏ, ਜਿਸ ਆਈ ਸੱਚ ਸੁਗੰਧੀ ਏ।
ਜਿਸ ਮਾਲ੍ਹ ਸੁਹਾਗ ਦੀ ਗੁੰਦੀ ਏ, ਛੱਡ ਦੁਨੀਆਂ ਕੂੜ ਪਸਾਰੇ ਨੂੰ।
ਬੁਲਾ ਸ਼ਾਹ ਸੱਚ ਹੁਣ ਬੋਲੇ ਹੈਂ, ਸੱਚ ਸ਼ਰ੍ਹਾ ਤਰੀਕਤ ਫੋਲੇ ਹੈਂ।
ਗਲ ਚੌਥੇ ਪਦ ਦੀ ਖੋਲ੍ਹੇ ਹੈਂ, ਜਿਹਾ ਸ਼ਰ੍ਹਾ ਤਰੀਕਤ ਹਾਰੇ ਨੂੰ।
ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ।
Loading Likes...