ਸਾਈਂ ਬੁੱਲ੍ਹੇ ਸ਼ਾਹ – ਬੁੱਲ੍ਹੇ ਨੂੰ ਲੋਕੀਂ ਮੱਤੀਂ ਦਿੰਦੇ
ਬੁੱਲ੍ਹਿਆ ਧਰਮ ਸ਼ਾਲਾ ਧੜਵਈ ਰਹਿੰਦੇ ਠਾਕੁਰ -ਦੁਆਰੇ ਠੱਗ।
ਵਿਚ ਮਸੀਤਾਂ ਕੁੱਸਤੀਏ ਰਹਿੰਦੇ ਆਸ਼ਕ ਰਹਿਣ ਅਲੱਗ।
ਮੁੱਲਾਂ ਕਾਜ਼ੀ ਸਾਨੂੰ ਰਾਹ ਬਤਾਵਣ, ਦੇਣ ਭਰਮ ਦੀ ਫੇਰੀ।
ਇਹ ਤਾਂ ਠੱਗ ਜਗਤ ਦੇ ਝੀਵਰ, ਲਾਵਣ ਜਾਲ ਚੁਫੇਰੀ।
ਕਰਮ ਸ਼ਰ੍ਹਾ ਦੇ ਧਰਮ ਬਤਾਵਣ, ਮੰਗਲ ਪਾਵਣ ਪੈਰੀਂ।
ਜ਼ਾਤ ਮਜ਼੍ਹਬ ਇਹ ਇਸ਼ਕ ਨਾ ਪੁੱਛਦਾ, ਇਸ਼ਕ਼ ਸ਼ਰਾ ਦਾ ਵੈਰੀ।
ਬੁੱਲ੍ਹੇ ਨੂੰ ਲੋਕੀਂ ਮੱਤੀਂ ਦਿੰਦੇ ਬੁੱਲ੍ਹਿਆ ਜਾ ਬਹੁ ਵਿਚ ਮਸੀਤੀਂ।
ਵਿਚ ਮਸੀਤਾਂ ਦੇ ਕੀ ਕੁਝ ਹੁੰਦਾ ਜੇ ਦਿਲੋਂ ਨਮਾਜ਼ ਨਾ ਕੀਤੀ।
Loading Likes...