ਵਾਹ ਵਾਹ ਮਾਟੀ ਕੀ ਗੁਲਜ਼ਾਰ
ਵਾਹ ਵਾਹ ਮਾਟੀ ਦੀ ਗੁਲਜ਼ਾਰ।
ਮਾਟੀ ਘੋੜਾ, ਮਾਟੀ ਜੋੜਾ, ਮਾਟੀ ਦਾ ਅਸਵਾਰ।
ਮਾਟੀ ਮਾਟੀ ਨੂੰ ਦੌੜਾਵੈ, ਮਾਟੀ ਕੀ ਖੜਕਾਰ।
ਮਾਟੀ ਮਾਟੀ ਨੂੰ ਮਾਰਨ ਲਗੀ, ਮਾਟੀ ਦੇ ਹਥਿਆਰ।
ਜਿਸ ਮਾਟੀ ਪਰ ਬਹੁਤੀ ਮਾਟੀ, ਸੋ ਮਾਟੀ ਹੰਕਾਰ।
ਮਾਟੀ ਮਾਟੀ ਨੂੰ ਦੇਖਣ ਆਈ, ਮਾਟੀ ਦੀ ਏ ਬਹਾਰ।
ਹੱਸ ਖੇਡ ਫੇਰ ਮਾਟੀ ਹੋਵੇ, ਪੈਂਦੀ ਪਾਉਂ ਪਸਾਰ।
ਬੁੱਲ੍ਹਾ ਇਹ ਬੁਝਾਰਤ ਬੁੱਝੇ, ਤਾਂ ਲਾਹਿ ਸਿਰੋਂ ਭੁਇ ਮਾਰ।
Loading Likes...