ਕੁੱਝ ਗੱਲਾਂ ‘ਨਹੁੰਆਂ’ ਬਾਰੇ/ Something about ‘nails’

ਕੁੱਝ ਗੱਲਾਂ ‘ਨਹੁੰਆਂ’ ਬਾਰੇ/ Something about ‘nails’

ਸਾਡੇ ਨਹੁੰ ‘ਕੇਰਾਟਿਨ/ Keratin ਨਾਂ ਦੇ ਪ੍ਰੋਟੀਨ ਨਾਲ ਬਣੇ ਹੁੰਦੇ ਹਨ। ਇਹੀ ਉਹ ਪ੍ਰੋਟੀਨ ਹੈ ਜੋ ਵੱਖ – ਵੱਖ ਜਾਨਵਰਾਂ ਦੇ ਖੁਰਾਂ ਅਤੇ ਸਿੰਗਾਂ/ Hooves and horns ‘ਚ ਵੀ ਪਾਇਆ ਜਾਂਦਾ ਹੈ। ਕੁੱਝ ਗੱਲਾਂ ‘ਨਹੁੰਆਂ’ ਬਾਰੇ/ Something about ‘nails’ ਸਿਰਲੇਖ ਅਧੀਨ ਅੱਜ ਨਹੁੰਆਂ ਬਾਰੇ ਰੋਚਕ ਤੱਥ ਜਾਨਣ ਦੀ ਕੋਸ਼ਿਸ਼ ਕਰਦੇ ਹਾਂ।

ਨਹੁੰਆਂ ਬਾਰੇ ਕੁੱਝ ਖ਼ਾਸ ਗੱਲਾਂ/ Some special things about nails :

1.  ਗਰਮੀਆਂ ਵਿਚ ਨਹੁੰ ਤੇਜ਼ੀ ਨਾਲ ਵਧਦੇ ਹਨ ਪਰ ਸਰਦੀਆਂ ਵਿਚ ਵਧਣ ਦੀ ਇਹਨਾਂ ਦੀ ਰਫ਼ਤਾਰ ਘੱਟ ਹੁੰਦੀਂ ਹੈ।

2. ਹੱਥਾਂ ਦੇ ਨਹੁੰ ਪੈਰਾਂ ਦੇ ਨਹੁੰਆਂ ਦੇ ਮੁਕਾਬਲੇ ਚਾਰ ਗੁਣਾ ਵੱਧ ਤੇਜ਼ੀ ਨਾਲ ਵਧਦੇ ਹਨ।

3. ਚਮੜੀ ‘ਚ ਕਸਾਅ ਆ ਜਾਂਦਾ ਹੈ, ਜਿਸ ਨਾਲ ਅਜਿਹਾ ਲੱਗਦਾ ਹੈ ਕਿ ਨਹੁੰ ਅਤੇ ਵਾਲ ਮੌਤ ਤੋਂ ਬਾਅਦ ਵੀ ਵਧਣ ਲੱਗ ਪੈਂਦੇ ਹਨ।

4. ਉਂਗਲੀਆਂ ਦੇ ਨਹੁੰ ਦੀ ਰਫ਼ਤਾਰ ਅੰਗੂਠੇ ਦੇ ਨਹੁੰ ਤੋਂ 3 ਗੁਣਾ ਤੇਜ਼ੀ ਨਾਲ ਵਧਣ ਦੀ ਹੁੰਦੀਂ ਹੈ।

5. ਔਰਤਾਂ ਦੇ ਨਹੁੰ ਹੌਲੀ ਅਤੇ ਮਰਦ ਦੇ ਤੇਜ਼ੀ ਨਾਲ ਵਧਦੇ ਹਨ।

6. ਸਾਡੇ ਸਰੀਰ ਦੇ ਹਰ ਹਿੱਸਿਆਂ ‘ਚੋਂ ਪਸੀਨਾ ਨਿਕਲਦਾ ਹੈ ਪਰ ਨਹੁੰਆਂ ‘ਚੋ ਕਦੇ ਪਸੀਨਾ ਨਹੀਂ ਆਉਂਦਾ।

7. ਨਹੁੰ ਵੀ ਸਾਹ ਲੈਂਦੇ ਹਨ। ਉਹ ਆਕਸੀਜਨ ਗ੍ਰਹਿਣ ਕਰਦੇ ਹਨ। ਆਕਸੀਜਨ ਨੇਲ ਪਲੇਟ ਤੋਂ ਹੋ ਕੇ ਨੇਲ ਬੈਡ ਤਕ ਜਾਂਦੀ ਹੈ।

ਨਹੁੰ ਸਿਹਤ ਦਾ ਸ਼ੀਸ਼ਾ ਹੁੰਦੇ ਹਨ। ਨਹੁੰਆਂ ਦੇ ਆਕਾਰ ਅਤੇ ਰੰਗ ਦੇ ਆਧਾਰ ਤੇ ਹਰ ਕੋਈ ਆਪਣੀ ਸਿਹਤ ਦੀ ਸਥਿਤੀ ਵੀ ਜਾਣ ਸਕਦਾ। ਡਾਕਟਰ ਤੁਹਾਡੇ ਨਹੁੰ ਦੇਖ ਕੇ ਦੱਸ ਸਕਦੇ ਹਨ ਕਿ ਤੁਸੀਂ ਤੰਦਰੁਸਤ ਹੋ ਜਾਂ ਨਹੀਂ। ਜਿਵੇਂ – ਨਹੁੰਆਂ ਦਾ ਨੀਲਾ ਹੁੰਦੇ ਜਾਣਾ ਦੱਸਦਾ ਹੈ ਕਿ ਤੁਹਾਨੂੰ ਫੇਫੜਿਆਂ ਨਾਲ ਸੰਬੰਧਤ ਬੀਮਾਰੀ ਹੈ। ਇਸੇ ਤਰ੍ਹਾਂ  ਵੱਖ – ਵੱਖ ਰੰਗ ਵੱਖ – ਵੱਖ ਰੋਗਾਂ ਬਾਰੇ ਸੂਚਨਾ ਦਿੰਦੇ ਹਨ।

ਸਭ ਤੋਂ ਲੰਬੇ ਨਹੁੰਆਂ ਦਾ ਰਿਕਾਰਡ/ The record for the longest nails :

ਵਿਸ਼ਵ ‘ਚ ਸਭ ਤੋਂ ਲੰਬੇ ਨਹੁੰਆਂ ਦਾ ਰਿਕਾਰਡ ਭਾਰਤ ਦੇ ਸ਼੍ਰੀਧਰ ਲਾਲ ਦੇ ਨਾਂ ਸੀ। ਉਨ੍ਹਾਂ ਨੇ 66 ਸਾਲਾਂ ਬਾਅਦ ਸਾਲ 2018 ‘ਚ ਆਪਣੇ ਨਹੁੰ ਕਟਵਾ ਲਏ। ਆਖਿਰੀ ਵਾਰ ਸ਼੍ਰੀਧਰ ਨੇ ਜਦੋਂ ਆਪਣੇ ਨਹੁੰਆਂ ਦਾ ਨਾਪ ਲਿਆ ਸੀ ਉਦੋਂ ਉਹ ਤਕਰੀਬਨ 909 ਸੈਂਟੀਮੀਟਰ ਲੰਬੇ ਸਨ।

ਨਹੁੰ ਚਬਾਉਣ ਦੀ ਆਦਤ/ The habit of chewing nails :

ਨਹੁੰ ਚਬਾਉਣ ਦੀ ਆਦਤ ਨੂੰ ਮੈਡੀਕਲ ਭਾਸ਼ਾ ‘ਚ ‘ਆਨਿਕੋਫੇਜੀਆ’/ Onychophysia ਕਿਹਾ ਜਾਂਦਾ ਹੈ। ਇਸਦੀ ਦੀ ਕੋਈ ਨਿਸ਼ਚਿਤ ਵਜ੍ਹਾ ਨਹੀਂ ਹੈ ਪਰ ਜੇ ਇਹ ਆਦਤ ਬਚਪਨ ਵਿਚ ਸ਼ੁਰੂ ਹੋ ਹਾਵੇ ਤਾਂ ਇਸ ਨੂੰ ਰੋਕਣਾ ਮੁਸ਼ਕਲ ਹੁੰਦਾ ਹੈ।

ਅਕਸਰ ਜਿਹੜੇ ਲੋਕਾਂ ਨੂੰ ਨਹੁੰ ਚਬਾਉਣ ਦੀ ਆਦਤ ਹੁੰਦੀ ਹੈ ਪਰ ਅਜਿਹਾ ਉਦੋਂ ਕਰਦੇ ਹਨ ਜਦੋਂ ਉਨ੍ਹਾਂ ਨੂੰ ਕਿਸੇ ਵਜ੍ਹਾ ਨਾਲ ਬੇਚੈਨੀ ਮਹਿਸੂਸ ਹੁੰਦੀ ਹੈ ਕਿਉਂਕਿ ਨਹੁੰ ਚਬਾਉਣ ਨਾਲ ਤਣਾਅ ਅਤੇ ਨੀਰਸਤਾ ਦੂਰ ਕਰਨ ਵਿਚ ਮਦਦ ਮਿਲਦੀ ਹੈ।

ਨਹੁੰਆਂ ਦੇ ਵੱਖ – ਵੱਖ ਹਿੱਸੇ ਕਿਹੜੇ ਹੁੰਦੇ ਹਨ?/ What are the different parts of nails? :

ਕਿਊਟੀਕਲ/ Cuticle:

ਇਕ ਨਹੁੰ ਦੀ ਪਤਲੀ ਪਰਤ ਹੁੰਦੀ ਹੈ ਜੋ ਸਤ੍ਹਾ ਤੇ ਨਹੁੰ ਦੇ ਉਭਰਨ ਤੋਂ ਠੀਕ ਪਹਿਲਾਂ ਨਹੁੰ ਅਤੇ ਉਸ ਦੀ ਜੜ੍ਹ ਨੂੰ ਢਕ ਲੈਂਦੀ ਹੈ।

ਨੇਲ ਪਲੇਟ/ Nail plate :

ਇਸ ਨੂੰ ‘ਬਾਡੀ ਆਫ ਨੇਲ’/ Body of Nail ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ। ਇਹ ਨਹੁੰ ਦਾ ਮੁੱਖ ਹਿੱਸਾ ਹੈ ਜੋ ਅਮੀਨੋ ਐਸਿਡ ਨਾਲ ਬਣਿਆ ‘ਕੇਰਾਟਿਨ ਪ੍ਰੋਟੀਨ’ ਹੁੰਦਾ ਹੈ।

ਨੇਲ ਫੋਲਡ/ Nail fold :

ਇਹ ਉਹ ਹਿੱਸਾ ਹੈ ਜੋ ਨਹੁੰ ਦੀ ਜੜ੍ਹ ‘ਚ ‘ਨੇਲ ਮੈਟ੍ਰਿਕਸ’/ Nail matrix ਨੂੰ ਘੇਰਦਾ ਹੈ। ਇਹ ਨਹੁੰ ਨੂੰ ਬਾਕੀ ਚਮੜੀ ਨਾਲ ਜੋੜਦਾ ਹੈ।

ਨੇਲ ਮੈਟ੍ਰਿਕਸ/ Nail matrix :

ਇਹ ਉਹ ਹਿੱਸਾ ਹੈ ਜਿੱਥੇ ਤੁਹਾਡੇ ਨੂੰਹ ਵਧਣ ਲੱਗਦੇ ਹਨ। ਇਹ ਨਵੀਂ ਚਮੜੀ ਦੀਆਂ ਕੋਸ਼ਿਕਾਵਾਂ ਦਾ ਨਿਰਮਾਣ ਕਰਦਾ ਹੈ ਜੋ ਪੁਰਾਣੀਆਂ ਡੈੱਡ ਸਕਿਨ ਕੋਸ਼ਿਕਾਵਾਂ ਨੂੰ ਬਾਹਰ ਕੱਢ ਕੇ ਉਂਗਲੀਆਂ ਅਤੇ ਪੈਰ ਦੇ ਨਹੁੰਆਂ ਦੋਵਾਂ ਦਾ ਨਿਰਮਾਣ ਕਰਦਾ ਹੈ

ਨੇਲ ਲੁਨੂਲਾ/ Nail lunula :

ਇਕ ਨਹੁੰ ਦੇ ਤਲ ‘ਤੇ ਪਾਇਆ ਜਾਂਦਾ ਹੈ ਜੋ ਨਹੁੰ ਦੀ ਜੜ੍ਹ ਦਾ ਦਿਸਣ ਵਾਲਾ ਹਿੱਸਾ ਹੈ, ਹਰ ਨਹੁੰ ਤੇ ਇਕ ਘੁਮਾਅਦਾਰ ਚਿੱਟਾ ਨਿਸ਼ਾਨ ਜਿਹਾ ਦਿਖਾਈ ਦਿੰਦਾ ਹੈ। ਹਾਲਾਂਕਿ, ਇਹ ਵੀ ਜ਼ਰੂਰੀ ਨਹੀਂ ਹੈ ਕਿ ਹਰ ਕਿਸੇ ਦੇ ‘ਲੁਨੂਲਾ’ ਦਿਖਾਈ ਦੇਵੇ।

ਨੇਲ ਬੈਡ/ Nail bed :

ਇਹ ਉਹ ਹਿੱਸਾ ਹੈ ਜਿਸ ਤੇ ਜ਼ਿਆਦਾਤਰ ਨਹੁੰ ਟਿਕਿਆ ਹੁੰਦਾ ਹੈ। ਇਸ ਦੀਆਂ ਸੱਟਾਂ ਦਰਦਨਾਕ ਹੋ ਸਕਦੀਆਂ ਹਨ।

ਨੇਲ ਹਾਈਪੋਨੀਚੀਅਮ/ Nail hyponicium :

ਇਹ ਨਹੁੰ ਪਲੇਟ ਦੇ ਮੁਕਤ ਕਿਨਾਰੇ ਅਤੇ ਉਂਗਲੀਆਂ ਦੀ ਚਮੜੀ ਦੇ ਵਿਚਾਲੇ ਦਾ ਖੇਤਰ ਹੈ।

ਨੇਲ ਫ੍ਰੀ ਏਜ਼/ Nail Free Age :

ਨਹੁੰ ਦਾ ਅੰਤ ਜੋ ਉਂਗਲੀਆਂ ਦੇ ਸਿਰੇ ਤੋਂ ਅੱਗੇ ਤਕ ਫੈਲਿਆ ਹੁੰਦਾ ਹੈ – ਜਿਸ ਨੂੰ ‘ਫ੍ਰੀ ਨੇਲ ਐਂਗਲ’/ Free nail angle ਜਾਂ ‘ਡਿਸਟਲ ਨੇਲ ਪਲੇਟ’/ Distal nail plate ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ। ਇਹ ਨਹੁੰ ਦਾ ‘ਮ੍ਰਿਤ’ ਜਾਂ ਦਰਦ ਰਹਿਤ ਹਿੱਸਾ ਹੈ।

ਐਪੋਨੀਚੀਅਮ/ Aponicium :

ਇਹ ਉਂਗਲੀਆਂ ਅਤੇ ਪੈਰ ਦੇ ਨਹੁੰਆਂ ਦੇ ਆਲੇ – ਦੁਆਲੇ ਦੀ ਚਮੜੀ ਦੀ ਮੋਟੀ ਪਰਤ ਹੁੰਦੀ ਹੈ। ਇਸ ਨੂੰ ਮੇਡੀਅਲ ਜਾਂ ਨੇਲ ਫੋਲਡ/ Medial or nail fold ਵੀ ਕਿਹਾ ਜਾ ਸਕਦਾ ਹੈ।

ਨਹੁੰਆਂ ਦੀ ਦੇਖਭਾਲ ਵਾਸਤੇ ਇਹ 👉ਕ੍ਰੀਮ ਵੀ ਵਰਤ ਸਕਦੇ ਹੋ/ You can also use this cream for nail care.

ਉੱਪਰ ਤੁਸੀਂ “ਕੁੱਝ ਗੱਲਾਂ ‘ਨਹੁੰਆਂ’ ਬਾਰੇ/ Something about ‘nails’ ਸਿਰਲੇਖ ਅਧੀਨ ਨਹੁੰਆਂ ਬਾਰੇ ਜਾਣਕਾਰੀ ਲਈ ਅਤੇ  ਹੋਰ ਵੀ ਰੋਚਕ ਤੱਥਾਂ ਦੀ ਜਾਣਕਾਰੀ ਵਾਸਤੇ ਤੁਸੀਂ 👉ਕਲਿੱਕ/CLICK 👈 ਕਰ ਸਕਦੇ ਹੋ।

 

Loading Likes...

Leave a Reply

Your email address will not be published. Required fields are marked *