ਛੋਟੇ ਕਿਚਨ ਟਿਪਸ/ Small Kitchen Tips
1. ਪੀਸੇ ਮਸਲਿਆਂ ਨੂੰ ਲੰਬੇ ਸਮੇਂ ਤਕ ਫ੍ਰੈਂਸ਼ ਰੱਖਣਾ :
ਪੀਸੇ ਹੋਏ ਮਸਾਲਿਆਂ ਨੂੰ ਕੱਚ ਦੇ ਜਾਰ ਵਿਚ ਭਰ ਦੇ ਰੱਖਣ ਨਾਲ ਉਸ ‘ਚ ਸੀਲਨ (ਸਲਾਭਾ) ਨਹੀਂ ਆਏਗੀ ਅਤੇ ਇਕ ਲੰਬੇ ਸਮੇਂ ਤਕ ਫ੍ਰੈਂਸ਼ ਰਹਿਣਗੇ। ਹੋਰ ਵੀ ਛੋਟੇ ਕਿਚਨ ਟਿਪਸ/ Small Kitchen Tips ਜਾਨਣ ਲਈ CLICK ਕਰੋ।
2. ਭਿੰਡੀ ਦਾ ਲੇਸ ਨਾ ਛੱਡਣਾ :
ਭਿੰਡੀ ਦੀ ਸਬਜ਼ੀ ਬਣਾਉਂਦੇ ਸਮੇਂ ਉਸ ‘ਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾ ਦਿਓ। ਇਸ ਨਾਲ ਭਿੰਡੀ ਲੇਸ ਨਹੀਂ ਛੱਡੇਗੀ। ਨਾਲ ਹੀ ਇਸ ਨੂੰ ਕੱਟਣ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਨਾਲ ਧੋ ਲਓ।
3. ਨਿੰਬੂ ਦਾ ਵੱਧ ਰਸ ਲੈਣ ਲਈ :
ਨਿੰਬੂ ਨੂੰ ਕੱਟ ਕੇ 30 ਸੈਕੰਡ ਲਈ ਮਾਈਕ੍ਰੋਵੇਵ ‘ਚ ਰੱਖੋ ਅਤੇ ਫਿਰ ਇਸ ਦਾ ਰਸ ਕੱਢੋ। ਇਸ ਨਾਲ ਨਿੰਬੂ ‘ਚੋਂ ਵੱਧ ਰਸ ਨਿਕਲੇਗਾ। ਜੇਕਰ ਮਾਈਕ੍ਰੋਵੇਵ ਨਹੀਂ ਹੈ ਤਾਂ ਇਸ ਨੂੰ ਕੁਝ ਸਮੇਂ ਲਈ ਪਾਣੀ ਵਿੱਚ ਰੱਖ ਦਿਓ। ਨਿੰਬੂ ਸਾਫਟ ਹੋ ਜਾਣਗੇ ਤਾਂ ਵੀ ਵੱਧ ਰਸ ਨਿਕਲੇਗਾ।
4. ਬਚੇ ਹੋਏ ਸਲਾਦ ਦੀ ਵਰਤੋਂ :
ਬਚੇ ਹੋਏ ਸਲਾਦ ਨੂੰ ਸੁੱਟੋ ਨਾ ਸਗੋਂ ਇਸ ਦੀ ਪਿਊਰੀ ਬਣਾ ਕੇ ਆਟੇ ਵਿਚ ਗੁੰਨ ਲਓ ਅਤੇ ਸੁਆਦੀ ਪਰਾਂਠੇ ਬਣਾ ਲਓ।
5. ਸਬਜ਼ੀ ਕੜਾਹੀ ਜਾਂ ਹੋਰ ਭਾਂਡੇ ਨਾਲ ਚਿਪਕਾਉਣ ਤੋਂ ਬਚਾਉਣਾ :
ਚੌਲ ਜਾਂ ਸਬਜ਼ੀ ਦੁਬਾਰਾ ਗਰਮ ਕਰੋ ਤਾਂ ਉਸ ਦੇ ਉਪਰ ਥੋੜ੍ਹਾ ਜਿਹਾ ਪਾਣੀ ਛਿੜਕ ਦਿਓ। ਇਸ ਨਾਲ ਸਬਜ਼ੀ ਕੜਾਹੀ ਜਾਂ ਹੋਰ ਭਾਂਡੇ ਨਾਲ ਚਿਪਕੇਗੀ ਨਹੀਂ।
6. ਚੌਲ਼ਾਂ ਨੂੰ ਕੀੜਾ ਲੱਗਣ ਤੋਂ ਬਚਾਉਣਾ :
ਨਮੀ ਕਾਰਨ ਕਈ ਵਾਰ ਚੌਲ਼ਾਂ ‘ਚ ਕੀੜਾ ਲੱਗ ਜਾਂਦਾ ਹੈ। ਅਜਿਹੇ ਵਿਚ ਸਟੋਰ ਕਰਦੇ ਸਮੇਂ ਇਸ ਵਿਚ 10 – 12 ਲੌਂਗ ਪਾ ਕੇ ਰੱਖ ਦਿਓ। ਤੁਸੀਂ ਚਾਹੋ ਤਾਂ ਲੌਂਗ ਦੇ ਤੇਲ ਦੀਆਂ ਕੁਝ ਬੂੰਦਾਂ ਵੀ ਕੰਟੇਨਰ ਵਿਚ ਪਾ ਸਕਦੇ ਹੋ।
Loading Likes...