ਸਮਾਨਾਰਥਕ ਸ਼ਬਦ/ Synonyms
ਅਜਿਹੇ ਸ਼ਬਦ ਜਿਹਨਾਂ ਦੇ ਅਰਥ ਸਮਾਨ ਹੋਣ, ਉਹਨਾਂ ਨੂੰ ਸਮਾਨਾਰਥਕ ਸ਼ਬਦ ਕਿਹਾ ਜਾਂਦਾ ਹੈ, ਪਰ ਭਾਸ਼ਾ ਵਿਗਿਆਨੀਆਂ ਅਨੁਸਾਰ ਕੋਈ ਵੀ ਸ਼ਬਦ ਕਿਸੇ ਹੋਰ ਸ਼ਬਦ ਦਾ ਪੂਰੀ ਤਰ੍ਹਾਂ ਸਮਾਨਾਰਥਕ ਨਹੀਂ ਹੋ ਸਕਦਾ। ਇਹਨਾਂ ਸਮਾਨਾਰਥਕ ਸ਼ਬਦਾਂ ਨਾਲ ਭਾਸ਼ਾ ਦਾ ਘੇਰਾ ਵਿਸ਼ਾਲ ਹੁੰਦਾ ਹੈ। ਇਸੇ ਵਿਸ਼ੇ ਨੂੰ ਦੇਖਦੇ ਹੋਏ ਅੱਜ ਅਸੀਂ ਕੁੱਝ ‘ਸਮਾਨਾਰਥਕ ਸ਼ਬਦ/ Synonyms’ ਬਾਰੇ ਗੱਲ ਕਰਾਂਗੇ।
ਸਮਾਨਾਰਥਕ ਸ਼ਬਦ
1. ਨਫ਼ਾ – ਲਾਭ, ਫਾਇਦਾ, ਮੁਨਾਫਾ, ਲਾਹਾ।
2. ਨਫ਼ਰਤ – ਘ੍ਰਿਣਾ, ਗਿਲਾਨੀ।
3. ਨਕਲ – ਉਤਾਰਾ, ਪ੍ਰਤੀਲਿਪੀ, ਅਨੁਕਰਨ।
4. ਨਕਦ – ਰੋਕੜ, ਨਕਦੀ।
5. ਪੌਣ – ਵਾਯੂ, ਹਵਾ।
6. ਪੁਰਸ਼ – ਨਰ, ਮਰਦ, ਆਦਮੀ, ਸ਼ਖਸ, ਬੰਦਾ।
7. ਪੁੱਠਾ – ਉਲਟਾ, ਊਧਾਂ, ਮੂਧਾ।
8. ਪ੍ਰਾਚੀਨ – ਪੁਰਾਣਾ, ਪੁਰਾਤਨ, ਕਦੀਮ।
9. ਪਤਨ – ਤਰਲ, ਬਰੀਕ, ਮਹੀਨ।
10. ਪ੍ਰਸੰਨਤਾ – ਖੁਸ਼ੀ, ਆਨੰਦ, ਖੇੜਾ, ਉਲਾਸ।
ਪੰਜਾਬੀ ਨੂੰ ਹੋਰ ਵੀ ਵਧੀਆ ਜਾਨਣ ਲਈ 👉ਤੇ ਜਾਓ👈
11. ਪ੍ਰਤੱਖ – ਸਨਮੁਖ, ਸਾਖਿਆਤ, ਪ੍ਰਗਟ, ਸਾਫ਼।
12. ਪਰਲੋਕ – ਬ੍ਰਹਮਪੁਰੀ, ਗੁਰੂਪੁਰੀ, ਸਵਰਗ, ਅਗਲਾ ਜਹਾਨ।
13. ਪਲੀਤ – ਮੈਲਾ, ਗੰਦਾ, ਅਪਵਿੱਤਰ, ਮਲੀਨ।
14. ਪਿੱਛਾ – ਪਿੱਠ, ਪੁਸ਼ਤ।
15. ਫਿੱਕਾ – ਨੀਰਸ, ਬੇਰਸਾ, ਬੇਸੁਆਦਾ, ਬੇਮਜ਼ਾ।
16. ਬਰਬਾਦੀ – ਤਬਾਹੀ, ਨਾਸ਼, ਵਿਨਾਸ਼।
17. ਬੇਅਦਬੀ – ਅਪਮਾਨ, ਨਿਰਾਦਰੀ, ਬਦਤਮੀਜ਼ੀ, ਤ੍ਰਿਸਕਾਰ।
18. ਬਹਾਦਰ – ਵੀਰ, ਯੋਧਾ, ਸੂਰਮਾ,ਸੂਰਬੀਰ,ਵਰਿਆਮ, ਦਲੇਰ।
19. ਬਿਪਤਾ – ਮੁਸੀਬਤ, ਕਠਿਨਾਈ, ਸੰਕਟ।
20. ਬੇਲੀ – ਯਾਰ, ਮਿੱਤਰ, ਦੋਸਤ, ਹਾਣੀ।
21. ਭਟਕਣ – ਉਚਾਹਟ, ਬੇਚੈਨੀ, ਵਿਆਕੁਲਤਾ।
22. ਭਰਪੂਰ – ਭਰਿਆ ਹੋਇਆ, ਪੂਰਣ, ਲਬਾ – ਲਬ, ਲਬਰੇਜਾ।
23. ਭੁੱਖਾ – ਭੁਖਣ – ਭਾਣਾ, ਖੁਧਿਆ।
24.. ਭਟਕਣਾ – ਅਸ਼ਾਂਤੀ, ਕੁਰਾਹੇ, ਬੇਚੈਨੀ।
25. ਭੁੱਲ – ਗ਼ਲਤੀ, ਕੁਤਾਹੀ, ਉਕਾਈ।
26. ਮਸਤੀ – ਖੁਮਾਰੀ, ਮਦਹੋਸ਼ੀ, ਸਰੂਰ।
27. ਮਾੜਾ – ਕਮਜ਼ੋਰ, ਨਿਰਬਲ, ਦੁਰਬਲ, ਨਿਤਾਣਾ
28. ਮਿੱਠਾ – ਮਧੁਰ, ਸ਼ੀਰੀ, ਮਿਸ਼ਟ, ਮਿਠੜਾ।
29. ਮੁਸ਼ਕਿਲ – ਮੁਸੀਬਤ, ਬਿਪਤਾ, ਕਠਿਨਾਈ, ਔਖ, ਉਲਝਣ, ਔਕੜ, ਸੰਕਟ।
30. ਮੌਤ – ਮ੍ਰਿਤੂ, ਦਿਹਾਂਤ, ਚੜ੍ਹਾਈ, ਅੰਤ, ਕਾਲ।
31. ਮਦਦ – ਸਹਾਇਤਾ, ਸਮਰਥਨ, ਇਸਦਾਦ।
32. ਯਕੀਨ – ਭਰੋਸਾ, ਵਿਸ਼ਵਾਸ, ਨਿਸ਼ਠਾ।
33. ਯਾਦ – ਚੇਤਾ।
34. ਯੋਗ – ਜੋਗ, ਸਾਧਨਾ, ਉਪਾਸਨਾ।
35. ਰੁੱਖ – ਬਿਰਖ, ਦਰਖਤ।
36. ਰਾਜਾ – ਹੁਕਮਗਨ, ਬਾਦਸ਼ਾਹ, ਨਰੇਸ਼।
37. ਰੱਖਿਅਕ – ਰਾਖਾ, ਪਾਲਣਹਾਰ, ਰਾਖਣਹਾਰ।
38. ਲੋਭ – ਲਾਲਸਾ, ਤੁਮ੍ਹਾ, ਹਿਰਸ, ਲਾਲਚ, ਇੱਛਾ, ਲਬ।
39. ਲੌਕਿਕ – ਦੁਨਿਆਵੀ, ਸੰਸਾਰਿਕ, ਭੌਤਿਕ, ਪਦਾਰਥਿਕ।
40. ਵਸਲ – ਮਿਲਾਪ, ਮੇਲ, ਸੰਯੋਗ, ਸੰਗਮ, ਜੋੜ।
41. ਵਿਸ਼ਵਾਸ – ਯਕੀਨ, ਭਰੋਸਾ, ਨਿਸ਼ਚਾ।
42. ਵਹਿਮ – ਭਰਮ, ਭੁਲੇਖਾ, ਭ੍ਰਾਂਤੀ, ਟਪਲਾ, ਚਿੰਤਾ।
43. ਵਰਖਾ – ਮੀਂਹ, ਬਰਸਾਤ, ਬਾਰਸ਼।
44. ਵਿਹਲਾ – ਨਿਕੰਮਾ, ਨਕਾਰਾ, ਸੱਖਣਾ, ਅਵਾਰਾ।
45. ਵੱਧ – ਵਧੇਰੇ, ਅਧਿਕ, ਚੋਖਾ, ਵਧੀਕ, ਜ਼ਿਆਦਾ।
46. ਵਰਤਮਾਨ – ਅਜੋਕਾ, ਮੌਜੂਦਾ, ਆਧੁਨਿਕ।
47. ਵੈਰੀ – ਦੁਸ਼ਮਣ, ਸ਼ਤਰੂ, ਵਿਰੋਧੀ।
48. ਵਿਛੋੜਾ – ਬਿਰਹਾ, ਵਿਯੋਗ, ਅਲਹਿਦਗੀ, ਜੁਦਾਈ, ਦੂਰੀ।
49. ਵਧੀਆ – ਚੰਗਾ, ਉੱਤਮ, ਚੰਗੇਰਾ।
50. ਵਿਸਤਾਰ – ਫੈਲਾਅ, ਪ੍ਰਸਾਰ, ਵਿਆਪਕਤਾ।
51. ਵਿਰਲ – ਖੁੱਲ੍ਹਾ, ਮੋਕਲਾ, ਛਿਦ੍ਰ।
52. ਵੀਰਤਾ – ਬਹਾਦਰੀ, ਦਲੇਰੀ, ਸਾਹਸ, ਹਿੰਮਤ।
Loading Likes...