ਡਾਇਬਟੀਜ਼ ਅਤੇ ਖਾਣ – ਪੀਣ/ Diabetes and Diet
ਡਾਇਬਟੀਜ਼ ਭਾਵ ਸ਼ੂਗਰ ਦਾ ਰੋਗ ਹਰ ਤੀਜੇ ਵਿਅਕਤੀ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਹੈ। ਇਸ ਦੇ ਨਾਂ ਤੋਂ ਹੀ ਹੁਣ ਲੋਕ ਡਰਨ ਲੱਗੇ ਹਨ ਪਰ ਜੇਕਰ ਅਸੀਂ ਕੁਝ ਸਾਵਧਾਨੀਆਂ ਤੇ ਖਾਣ – ਪੀਣ ਬਾਰੇ ਜਾਣੂ ਹੋ ਜਾਈਏ ਤਾਂ ਇਸ ਦੇ ਅਸਰ ਨੂੰ ਬੇਅਸਰ ਕੀਤਾ ਜਾ ਸਕਦਾ ਹੈ। ਇਥੇ ਅਸੀਂ ਇਹੀ ਵਿਸ਼ੇ ‘ਡਾਇਬਟੀਜ਼ ਅਤੇ ਖਾਣ – ਪੀਣ/ Diabetes and Diet’ ਤੇ ਚਰਚਾ ਕਰਾਂਗੇ।
ਡਾਇਬਟੀਜ਼ ਵਿਚ ਬੰਦ ਕੀਤੇ ਜਾਣ ਵਾਲਿਆਂ ਚੀਜਾਂ/ Things to avoid in diabetes :
ਇਸ ਵਿਚ ਮਿੱਠਾ, ਪੇਸਟ੍ਰੀ, ਮਿੱਠਾ ਜਲ, ਗਾਜਰ, ਚਕੁੰਦਰ, ਚਾਕਲੇਟ, ਆਈਸਕ੍ਰੀਮ, ਮਿੱਠੇ ਬਿਸਕੁਟ, ਗੰਨਾ, ਗੰਨੇ ਦਾ ਰਸ, ਗੁੜ ਸ਼ੱਕਰ, ਅਨਾਜਾਂ ਵਿਚ ਚੌਲ ਤੇ ਕਣਕ, ਆਲੂ (ਉਬਲਿਆ ਹੋਇਆ ਆਲੂ ਖਾ ਸਕਦੇ ਹੋ) ਕੇਲਾ, ਅੰਗੂਰ, ਸ਼ਰੀਫਾ, ਲੀਚੀ, ਅੰਬ, ਸ਼ਰਾਬ, ਕੈਫੀਨ ਸ਼ਾਮਲ ਹੈ। ਇਸ ਤੋਂ ਭਾਵ ਸਿਰਫ ਇਹ ਕਿ ਕੋਈ ਵੀ ਹਾਨੀਕਾਰਕ ਪਦਾਰਥ ਨਹੀਂ ਖਾਣਾ ਚਾਹੀਦਾ ਜੋ ਬਿਮਾਰੀ ਨੂੰ ਵਧਾਉਣ ਵਿੱਚ ਮਦਦ ਕਰੇ।
ਮੋਟਾਪੇ ਦਾ ਘੱਟ ਹੋਣਾ ਬਹੁਤ ਜ਼ਰੂਰੀ ਹੈ।
ਚਿਕਨਾਈ ਘੱਟ ਖਾਓ।
ਡਾਇਬਟੀਜ਼ ਵਿਚ ਖਾਧੇ ਜਾਣ ਵਾਲੀਆਂ ਚੀਜਾਂ/ Foods to eat in diabetes :
- ਮੇਥੀ, ਜਾਮਣ, ਕਰੇਲਾ, ਲਸਣ ਅਤੇ ਰੇਸ਼ੇਦਾਰ ਖੁਰਾਕੀ ਪਦਾਰਥ ਇਸ ਰੋਗ ਨੂੰ ਘੱਟ ਕਰਨ ਤੇ ਠੀਕ ਕਰਨ ਵਿਚ ਮਦਦ ਕਰਦੇ ਹਨ।
- ਜੇ ਸ਼ਲਗਮ ਨੂੰ ਉਬਾਲ ਕੇ ਖਾਧਾ ਜਾਵੇ ਤਾਂ ਇਸ ਵਿਚ ਮੌਜੂਦ ਖੰਡ ਵੀ ਨਿਕਲ ਜਾਂਦੀ ਹੈ। ਇਸ ਵਿਚ ਸਟਾਰਚ ਤੇ ਕਾਰਬੋਹਾਈਡ੍ਰੇਟ/ Starch and carbohydrates ਬੜੇ ਘੱਟ ਹੁੰਦੇ ਹਨ। ਇਸ ਲਈ ਇਹ ਲਏ ਜਾ ਸਕਦੇ ਹਨ।
- ਕੱਚੇ ਕੇਲੇ ਨੂੰ ਬਤੌਰ ਸਬਜ਼ੀ ਖਾ ਸਕਦੇ ਹੋ। ਅਤੇ ਇਸ ਨਾਲ ਮੋਟਾਪਾ ਵੀ ਨਹੀਂ ਹੁੰਦਾ।
- ਨਿੰਬੂ ਵਿਚ ਵਿਟਾਮਿਨ ਸੀ ਹੁੰਦਾ ਹੈ, ਇਹ ਪ੍ਰਤੀਰੱਖਿਆ ਸ਼ਕਤੀ ਵਧਾਉਂਦਾ ਹੈ। ਇਹ ਖੂਨ ਵਿਚ ਜ਼ਹਿਰੀਲੇ ਤੱਤ ਹਟਾ ਦਿੰਦਾ ਹੈ, ਸਰੀਰ ਸਾਫ ਕਰਦਾ ਹੈ।
- ਖੂਨ ਵਿਚ ਮੌਜੂਦਾ ਸ਼ਰਕਰਾ ਦੀ ਮਾਤਰਾ ਨੂੰ ਘੱਟ ਕਰਨ ਵਿਚ ਉੜਦ ਦੀ ਦਾਲ ਬੜੀ ਠੀਕ ਰਹਿੰਦੀ ਹੈ।
ਸਿਹਤ ਨਾਲ ਸੰਬੰਧਿਤ ਹੋਰ ਵੀ ਸਮੱਸਿਆਂਵਾਂ ਅਤੇ ਉਹਨਾਂ ਦੇ ਨਿਦਾਨ ਲਈ 👉 ਇੱਥੇ CLICK ਕਰੋ।
- ਅੰਬ ਦੇ ਕੋਮਲ ਪੱਤੇ ਨੂੰ ਤੋੜ ਕੇ ਦਿਨ ‘ਚ 3 ਵਾਰ ਥੋੜ੍ਹੇ – ਥੋੜ੍ਹੇ ਚਬਾਓ, ਇਸ ਨਾਲ ਵੀ ਕਾਫੀ ਜਲਦੀ ਲਾਭ ਮਿਲਦਾ ਹੈ।
ਜਿਹੜਾ ਵਿਅਕਤੀ ਸ਼ੁਰੂ ਵਿਚ ਦਿੱਤੀ ਗਈ ਸੂਚੀ ਦੇ ਖਾਧ ਪਦਾਰਥ ਨਾ ਖਾਵੇ ਤੇ ਇੱਥੇ ਦਿੱਤੇ ਕੁਝ ਘਰੇਲੂ ਇਲਾਜ ਕਰੇ ਤਾਂ ਉਹ ਰੋਗ ਨੂੰ ਖਤਮ ਕਰ ਸਕਦਾ ਹੈ।
- ਸੋਆਬੀਨ/ Soybean ਨੂੰ ਵੱਖ ਵੱਖ ਤਰੀਕੇ ਨਾਲ ਲੈ ਸਕਦੇ ਹੋ। ਇਸ ਵਿਚ ਕਾਰਬੋਹਾਈਡ੍ਰੇਟ ਦੀ ਕਮੀ ਹੁੰਦੀ ਹੈ, ਜਦਕਿ ਪ੍ਰੋਟੀਨ ਦੀ ਵਾਧੂ। ਇਸ ਲਈ ਇਸ ਦੀ ਵਰਤੋਂ ਕਰੋ।
- ਸੋਆਬੀਨ ਨੂੰ ਦਹੀਂ, ਦੁੱਧ, ਵੜੀ, ਨਮਕੀਨ, ਆਟਾ, ਸਬਜ਼ੀ ਦੇ ਰੂਪ ਵਿੱਚ ਲੈਣਾ ਬਹੁਤ ਉਪਯੋਗੀ ਹੁੰਦਾ ਹੈ। ਇਹ ਸ਼ੂਗਰ ਨੂੰ ਘੱਟ ਕਰ ਕੇ ਰੋਗ ਨੂੰ ਸ਼ਾਂਤ ਕਰਨ ਵਿਚ ਮਦਦ ਕਰਦਾ ਹੈ।