ਸੰਤਰਾ ਵਧਾਉਂਦਾ ਹੈ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ / Orange increases the ability to fight diseases
ਸੰਤਰਾ ਖੱਟਾ ਹੋਵੇ ਜਾਂ ਮਿੱਠਾ, ਇਹ ਹਰ ਕਿਸੇ ਦਾ ਪਸੰਦੀਦਾ ਫਲ਼ ਹੈ। ਇਹ ਖੱਟਾ – ਮਿੱਠਾ ਫਲ਼ ਉੱਤਰੀ ਭਾਰਤ ਵਿਚ ਕਾਫੀ ਮਾਤਰਾ ਵਿਚ ਪਾਇਆ ਜਾਂਦਾ ਹੈ ਅਤੇ ਇਸ ਦੇ ਸੇਵਨ ਨਾਲ ਸਰੀਰ ਨੂੰ ਊਰਜਾ, ਪੋਸ਼ਣ ਅਤੇ ਤਾਕਤ ਮਿਲਦੀ ਹੈ। ਸੰਤਰੇ ਵਿਚ ਵਿਟਾਮਿਨ ਏ, ਬੀ ਤੇ ਸੀ ਪਾਏ ਜਾਂਦੇ ਹਨ ਅਤੇ ਵਿਟਾਮਿਨ ਸੀ ਤਾਂ ਇਸ ਵਿਚ ਭਰਪੂਰ ਮਾਤਰਾ ਵਿਚ ਹੁੰਦਾ ਹੈ। ਸੰਤਰੇ ਨੂੰ ਕੁਝ ਥਾਵਾਂ ਤੇ ‘ਨਾਰੰਗੀ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹਨਾਂ ਗੁਣਾਂ ਨੂੰ ਦੇਖਦੇ ਹੋਏ ਹੀ ਅੱਜ ਅਸੀਂ ਗੱਲ ਕਰਾਂਗੇ ਕਿ ਕਿਵੇਂ? ਸੰਤਰਾ ਵਧਾਉਂਦਾ ਹੈ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ / Orange increases the ability to fight diseases
ਸੰਤਰਾ ਖਾਣ ਨਾਲ ਹੋਣ ਵਾਲੇ ਫਾਇਦੇ :
- ਸੰਤਰੇ ਦੇ ਰਸ ਵਿਚ ਆਇਰਨ ਅਤੇ ਕੈਲਸ਼ੀਅਮ ਦੀ ਵੀ ਭਰਪੂਰ ਮਾਤਰਾ ਹੁੰਦਾ ਹੈ।
- ਸੰਤਰੇ ਦੇ ਰਸ ਦਾ ਸੇਵਨ ਕਰਨ ਨਾਲ ਖੂਨ ਸਾਫ ਹੁੰਦਾ ਅਤੇ ਇਹ ਖੂਨ ਦੀਆਂ ਕੋਸ਼ਿਕਾਵਾਂ ਨੂੰ ਲਾਲ ਰੰਗ ਪ੍ਰਦਾਨ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ।
- ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵੀ ਵਿਕਸਿਤ ਹੁੰਦੀ ਹੈ।
- ਸਕਿਨ ਕੋਮਲ, ਨਰਮ ਤੇ ਚਮਕਦਾਰ ਬਣਦੀ ਹੈ।
- ਜੋੜਾਂ ਦੇ ਦਰਦ ਵਿਚ ਲਾਭ ਮਿਲਦਾ ਹੈ।
- ਕਬਜ਼ ਦੀ ਸ਼ਿਕਾਇਤ ਦੂਰ ਹੁੰਦੀ ਹੈ।
- ਪਾਚਨ ਸ਼ਕਤੀ ਵੱਧਦੀ ਹੈ।
- ਹਾਈ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈ ।
- ਬੁਖਾਰ ਨਾਲ ਪੀੜਤ ਲਈ ਤਾਂ ਸੰਤਰਾ ਬਹੁਤ ਗੁਣਕਾਰੀ ਹੁੰਦਾ ਹੈ।
ਸੰਤਰੇ ਦੇ ਔਸ਼ਧੀ ਗੁਣ :
1. ਸਵੇਰੇ – ਸ਼ਾਮ ਸੰਤਰੇ ਦਾ ਰਸ ਪੀਣ ਨਾਲ ਸਰੀਰ ਵਿਚ ਪੌਸ਼ਟਿਕ ਤੱਤਾਂ ਦੀ ਪੂਰਤੀ ਅਤੇ ਕਮਜ਼ੋਰੀ ਦੂਰ ਹੁੰਦੀ ਹੈ
2. ਸੰਤਰਾ ਖਾਣ ਜਾਂ ਸੰਤਰੇ ਦਾ ਜੂਸ ਰੈਗੂਲਰ ਪੀਣ ਨਾਲ ਸਰੀਰ ਵਿਚ ਸ਼ਕਤੀ ਵਧਣ ਦੇ ਨਾਲ – ਨਾਲ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵੀ ਵਿਕਸਤ ਹੁੰਦੀ ਹੈ।
3. ਸੰਤਰਾ ਭੋਜਨ ਵਿਚ ਰੁਚੀ ਦੀ ਕਮੀ, ਦਿਲ ਦੀ ਜਲਨ ਨੂੰ ਮਿਟਾਉਂਦਾ ਹੈ ਅਤੇ ਪਾਚਨ ਸ਼ਕਤੀ ਅਤੇ ਭੁੱਖ ਵਧਾਉਂਦਾ ਹੈ।
4. ਹਰ ਰੋਜ਼ ਸਵੇਰੇ ਜਾਂ ਰਾਤ ਨੂੰ ਸੋਂਦੇ ਸਮੇਂ ਇਕ – ਦੋ ਸੰਤਰੇ ਖਾਣ ਜਾਂ ਇਨ੍ਹਾਂ ਦਾ ਜੂਸ ਪੀਣ ਨਾਲ ਕਬਜ਼ ਦੂਰ ਹੁੰਦੀ ਹੈ।
5. ਪੇਟ ਦਰਦ, ਪੇਟ ਵਿਚ ਭਾਰੀਪਣ ਤੇ ਗੈਸ ਪੀੜਤਾਂ ਲਈ ਤਾਂ ਸੰਤਰਾ ਬਹੁਤ ਗੁਣਕਾਰੀ ਹੈ।
6. ਹਾਈ ਬਲੱਡ ਪ੍ਰੈਸ਼ਰ ਵਿਚ ਸੰਤਰੇ ਦਾ ਰਸ ਪੀਣ ਨਾਲ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈ।
7. ਹਰ ਰੋਜ਼ 3 – 4 ਸੰਤਰੇ ਖਾਣ ਨਾਲ ਪਾਚਨ ਕਿਰਿਆ ਠੀਕ ਹੁੰਦੀ ਹੈ ਅਤੇ ਅੰਤੜੀਆਂ ਦੀ ਵੀ ਸ਼ੁੱਧੀ ਹੁੰਦੀ ਹੈ।
8. ਬੁਖਾਰ ਤੋਂ ਪੀੜਤ ਲੋਕਾਂ ਨੂੰ ਸੰਤਰੇ ਦਾ ਰਸ ਪਿਲਾਉਣ ਨਾਲ ਉਨ੍ਹਾਂ ਨੂੰ ਤਾਕਤ ਮਿਲਦੀ ਹੈ ਅਤੇ ਜਲਦੀ ਹੀ ਬੁਖਾਰ ਤੋਂ ਛੁਟਕਾਰਾ ਮਿਲ ਜਾਂਦਾ ਹੈ।
9. ਸਵੇਰੇ – ਸਮਾਂ ਦੋਵੇਂ ਟਾਈਮ ਘੱਟੋ – ਘੱਟ ਇਕ – ਇਕ ਸੰਤਰੇ ਦੇ ਸੇਵਨ ਨਾਲ ਸਕਿਨ ਕੋਮਲ, ਨਰਮ, ਚਮਕਦਾਰ ਅਤੇ ਆਕਰਸ਼ਕ ਬਣਦੀ ਹੈ।
10. ਸੰਤਰੇ ਦੇ ਰਸ ਦੇ ਸੇਵਨ ਨਾਲ ਸਰੀਰ ਵਿਚ ਖੁਜਲੀ ਤੋਂ ਵੀ ਰਾਹਤ ਮਿਲਦੀ ਹੈ
11. ਸੰਤਰਾ ਸਰੀਰ ਵਿਚ ਕੈਲਸ਼ੀਅਮ ਅਤੇ ਵਿਟਾਮਿਨ – ਸੀ ਦੀ ਕਮੀ ਦੂਰ ਕਰਦਾ ਹੈ ਅਤੇ ਇਨ੍ਹਾਂ ਦੀ ਕਮੀ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ।
12. ਜਿਹੜੇ ਛੋਟੇ ਬੱਚੇ ਮਾਂ ਦੇ ਦੁੱਧ ਤੇ ਹੀ ਨਿਰਭਰ ਰਹਿੰਦੇ ਹਨ, ਉਨ੍ਹਾਂ ਨੂੰ ਸੰਤਰੇ ਦਾ ਥੋੜ੍ਹਾ – ਥੋੜ੍ਹਾ ਰਸ ਪਿਲਾਉਣ ਨਾਲ ਕਈ ਰੋਗਾਂ ਤੋਂ ਉਨ੍ਹਾਂ ਦਾ ਬਚਾਅ ਹੁੰਦਾ ਹੈ ਅਤੇ ਬੱਚੇ ਤੰਦਰੁਸਤ ਹੁੰਦੇ ਹਨ।
ਸੰਤਰੇ ਦੇ ਛਿਲਕੇ ਦੇ ਔਸ਼ਧੀ ਗੁਣ :
1. ਸੰਤਰੇ ਦੇ ਛਿਲਕਿਆਂ ਨੂੰ ਪੀਸ ਕੇ ਉਸ ਵਿਚ ਗੁਲਾਬ ਜਲ ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਦਾਗ – ਧੱਬੇ ਮਿਟਦੇ ਹਨ।
2. ਸੰਤਰੇ ਦੇ ਛਿਲਕੇ ਨੂੰ ਪਾਣੀ ਵਿੱਚ ਪੀਸ ਕੇ ਬਣਿਆ ਲੇਪ ਲਗਾਉਣ ਨਾਲ ਖੁਜਲੀ ਮਿਟਦੀ ਹੈ ਅਤੇ ਫੋੜੇ – ਫਿਨਸੀਆਂ ਤੇ ਲਗਾਉਣ ਨਾਲ ਉਨ੍ਹਾਂ ਤੋਂ ਛੁਟਕਾਰਾ ਮਿਲਦਾ ਹੈ।
3. ਸੰਤਰੇ ਦੇ ਛਿਲਕੇ ਨੂੰ ਪੀਸ ਕੇ ਉਸ ਪਾਊਡਰ ਨਾਲ ਵਾਲ ਧੋਣ ਨਾਲ ਉਹ ਨਰਮ ਅਤੇ ਚਮਕਦਾਰ ਬਣਦੇ ਹਨ।
4. ਸੰਤਰੇ ਦੇ ਛਿਲਕੇ ਦੇ ਚੂਰਨ ਵਿਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਤੇ ਥੋੜ੍ਹਾ ਦਹੀਂ ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਚਿਹਰੇ ਦੀ ਰੰਗਤ ਨਿਖਰਦੀ ਹੈ।
5. ਮੁਹਾਸੇ ਹੋਣ ਤੇ ਸੰਤਰਿਆਂ ਦੇ ਛਿਲਕੀਆਂ ਨੂੰ ਪੀਸ ਕੇ ਲੇਪ ਲਗਾਉਣ ਨਾਲ ਜਾਂ ਛਿਲਕੇ ਰਗੜਣ ਨਾਲ ਕੁਝ ਹੀ ਦਿਨਾਂ ਵਿਚ ਮੁਹਾਸੇ ਖ਼ਤਮ ਹੋ ਜਾਂਦੇ ਹਨ।
Loading Likes...