ਸਾਹਿਬ ਸ਼੍ਰੀ ਕਾਂਸ਼ੀ ਰਾਮ
ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਵਾਂਗ ਸਾਹਿਬ ਸ਼੍ਰੀ ਕਾਂਸ਼ੀ ਰਾਮ ਨੇ ਵੀ ਨੀਵੇਂ ਵਰਗ ਨੂੰ ਉੱਚਾ ਚੁੱਕਣ ਵਿਚ ਆਪਣਾ ਸਾਰਾ ਜੀਵਨ ਲਗਾ ਦਿੱਤਾ ਸੀ। ਉਨ੍ਹਾਂ ਦਾ ਜਨਮ 15 ਮਾਰਚ 1934 ਨੂੰ ਪਿੰਡ ਬੁੰਗਾ ਨਾਨਕੇ ਘਰ ਹੋਇਆ। ਪਿਤਾ ਹਰੀ ਸਿੰਘ ਅਤੇ ਮਾਤਾ ਬਿਸ਼ਨ ਕੌਰ, ਰੋਪੜ ਜ਼ਿਲਾ ਦੇ ਪਿੰਡ ਖੁਵਾਸਪੁਰਾ ਦੇ ਨਿਵਾਸੀ ਸਨ।
ਸੰਨ 1957 ਵਿਚ ਆਪ ਮਹਾਰਾਸ਼ਟਰ ਦੇ ਪੂਨਾ ਸਥਿਤ ਕੇਂਦਰੀ ਸਰਕਾਰ ਦੇ ‘ਸੈਂਟਰਲ ਇੰਸਟੀਚਿਊਟ ਆਫ਼ ਮਿਲਟਰੀ ਇਕਸਪਲੋਸਿਵ’ ਚ ਨੌਕਰੀ ਕਰਦੇ ਦੀਨਾਭਾਨਾ ਨਾ ਦੇ ਬੰਦੇ ਤੋਂ ਬਹੁਤ ਪ੍ਰਭਾਵਿਤ ਹੋਏ।
ਆਖਿਰ ਸਾਹਿਬ ਸ਼੍ਰੀ ਕਾਂਸ਼ੀ ਰਾਮ ਨੇ ‘ਜਾਤ ਪਾਤ ਦਾ ਬੀਜਨਾਸ਼’ ਕਿਤਾਬ ਪੜ੍ਹੀ ਤੇ ਨਾਲ ਹੀ ਆਪਣੇ ਘਰ ਚਿੱਠੀ ਭੇਜ ਦਿੱਤੀ ਕਿ ਮੇਰਾ ਸਮਾਜ ਹੀ ਮੇਰੇ ਲਈ ਸਭ ਕੁਝ ਹੈ। ਇਸਦੇ ਨਾਲ ਹੀ ਉਹਨਾਂ ਨੇ ਸਭ ਕੁਝ ਤਿਆਗ ਦਿੱਤਾ ਤੇ ਆਪਣੇ ਸਮਾਜ ਦੇ ਲੋਕਾਂ ਲਈ ਆਪਣਾ ਜੀਵਨ ਲਗਾ ਦਿੱਤਾ।
14 ਅਪ੍ਰੈਲ 1984 ਨੂੰ ਆਪ ਨੇ ਬਹੁਜਨ ਸਮਾਜ ਨਾ ਤੇ ਸਿਆਸੀ ਪਾਰਟੀ ਦੀ ਹਾਥੀ ਦੇ ਨਿਸ਼ਾਨ ਹੇਠ ਸਥਾਪਨਾ ਕੀਤੀ।
ਆਪ ਦੀ ਅਣਥੱਕ ਮਿਹਨਤ ਦੇ ਸਦਕਾ 1995 ਇ. ਵਿਚ ਕੁਮਾਰੀ ਮਾਇਆਵਤੀ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਬਣੀ।
ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਰੈਲੀਆਂ ਵਿਚ, ਆਪਣੇ ਭਾਸ਼ਣ ਵਿਚ ਕਿਹਾ ਕਰਦੇ ਸਨ ਕਿ ਅਸੀਂ ਸਵੈਮਾਣ ਅਤੇ ਸਮਾਨਤਾ ਲਈ ਲੜਾਈ ਲੜ ਰਹੇ ਹਾਂ, ਸਾਡੀ ਲੜਾਈ ਸਿਰਫ, ਇਸ ਜਾਤੀ ਵਿਵਸਥਾ ਦੇ ਖਿਲਾਫ ਹੈ, ਜਿਸ ਕਾਰਨ ਅਸੀਂ ਸਦੀਆਂ ਤੋਂ ਪਿੱਛੜੇ ਹੋਏ ਹਾਂ।
ਗੁਰੂ ਸਾਹਿਬਾਨ ਦੀ ਸੋਚ ਨੂੰ ਸਮਰਪਿਤ ਹੋ ਕੇ ਦੇਸ਼ ਤੇ ਕੌਮ ਦਾ ਹਮੇਸ਼ਾ ਭਲਾ ਸੋਚਣ ਵਾਲੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਸਾਨੂ ਸਦਾ ਲਈ 09 ਅਕਤੂਬਰ, 2006 ਨੂੰ ਵਿਛੋੜਾ ਦੇ ਗਏ।
Loading Likes...