ਸੱਚੀਆਂ ਗੱਲਾਂ – 16
ਇਹ ਸੱਚ ਹੈ ਕਿ ਜੇ ਕਿਸੇ ਦੀ ਜ਼ਿੰਦਗੀ ਵਿਚ
ਨਵੇਂ ਲੋਕ ਆ ਜਾਂਦੇ ਨੇ ਉਹ
ਪੁਰਾਣੇ ਲੋਕਾਂ ਦੀ ਅਹਿਮੀਅਤ ਭੁੱਲ ਜਾਂਦੇ ਨੇ।
ਗੱਲ ਕਰਨ ਵਾਸਤੇ ਟਾਇਮ
ਜਾਂ ਮੂਡ ਦੀ ਜ਼ਰੂਰਤ ਨਹੀਂ ਹੁੰਦੀ
ਸਿਰਫ ਦਿਲ ਵਿਚ ਜਗ੍ਹਾ ਹੋਣੀ ਚਾਹੀਦੀ ਏ।
ਜਿੰਨਾ ਮਰਜ਼ੀ ਫੜ ਲਵੋ
ਇਹ ਤਿਲਕਦਾ ਜ਼ਰੂਰ ਹੈ
ਇਹ ਸਮਾਂ ਹੈ ਜਨਾਬ
ਬਦਲਦਾ ਜ਼ਰੂਰ ਹੈ।
ਕੁੱਝ ਲੋਕਾਂ ਨੂੰ ਜਿੰਨਾ ਮਰਜ਼ੀ
ਆਪਣਾ ਬਣਾਉਣ ਦੀ ਕੋਸ਼ਿਸ਼ ਕਰ ਲਵੋ
ਉਹ ਸਾਬਿਤ ਕਰ ਦਿੰਦੇ ਨੇ ਕਿ
ਪਰਾਏ ਹੀ ਨੇ।
ਜ਼ਰੂਰੀ ਨਹੀਂ ਕਿ ਸਾਰਿਆਂ ਦੀਆਂ ਨਜ਼ਰਾਂ ਵਿਚ
ਚੰਗਾ ਹੀ ਬਣਿਆ ਜਾਵੇ
ਕਿਸੇ ਦੀਆਂ ਨਜ਼ਰਾਂ ਵਿਚ ਰੜਕਣ ਦਾ
ਮਜ਼ਾ ਹੀ ਵੱਖਰਾ ਹੁੰਦਾ।
ਕੱਪੜੇ ਜਿੰਨੇ ਮਰਜ਼ੀ ਮਹਿੰਗੇ ਪਾ ਲਵੋ
ਘਟੀਆ ਕਿਰਦਾਰ ਕਦੇ ਵੀ
ਲੁਕੋ ਨਹੀਂ ਸਕਦਾ।
ਕਿਸੇ ਨੇ ਮੈਨੂੰ ਪੁੱਛਿਆ
ਦਰਦ ਦੀ ਕੀਮਤ ਕੀ ਹੈ?
ਮੈਂ ਕਿਹਾ, ਮੈਨੂੰ ਨਹੀਂ ਪਤਾ
ਮੈਨੂੰ ਸਾਰੇ ਮੁਫ਼ਤ ਵਿਚ ਹੀ ਦੇ ਕੇ ਗਏ ਨੇ।
ਮੌਕਾ ਸਭ ਨੂੰ ਮਿਲਦਾ ਹੈ
ਸਮਾਂ ਸਾਰਿਆਂ ਦਾ ਆਉਂਦਾ ਹੈ
ਕੋਈ ਚਾਲ ਚੱਲ ਜਾਂਦਾ ਹੈ ਤੇ ਕੋਈ
ਬਰਦਾਸ਼ਤ ਕਰ ਜਾਂਦਾ ਹੈ।
ਜਦੋਂ ਦਰਦ ਤੇ ਕੌੜੀ ਬੋਲੀ
ਸਹਿ ਹੋਣ ਲੱਗ ਜਾਵੇ
ਸਮਝ ਲੈਣਾ ਜੀਣਾ ਆ ਗਿਆ।
ਤੁਸੀਂ ਕਿਸੇ ਦਾ ਚੰਗਾ ਕਰਦੇ ਰਹੋ, ਕਰਦੇ ਰਹੋ
ਫੇਰ ਹੁੰਦਾ ਕਿ ਹੈ
ਉਹ ਤੁਹਾਨੂੰ ਬੇਵਕੂਫ ਸਮਝਣ ਲੱਗ ਜਾਂਦਾ ਹੈ।
Loading Likes...