ਸੱਚੀਆਂ ਗੱਲਾਂ – 14
ਇੱਕਲੇ ਜੀਣਾ ਆ ਹੀ ਜਾਂਦਾ ਏ
ਜਦੋਂ ਸਾਨੂੰ ਇਹ ਸਮਝ ਆ ਜਾਏ ਕਿ
ਨਾਲ ਚੱਲਣ ਵਾਲਾ ਕੋਈ ਨਹੀਂ।
ਜ਼ਿੰਦਗੀ ਵਿੱਚ ਇੱਕ ਹੱਦ ਤੋਂ ਬਾਅਦ
ਹੰਝੂ ਆਉਣਾ ਵੀ ਆਪਣੇ ਆਪ
ਬੰਦ ਹੋ ਜਾਂਦੇ ਨੇ।
ਕਿਸੇ ਤੋਂ ਜੁਦਾ ਹੋਣਾ ਜੇ ਐਂਨਾ ਅਸਾਨ ਹੁੰਦਾ
ਤਾਂ ਰੂਹ ਨੂੰ ਲੈਣ
ਫਰਿਸ਼ਤੇ ਨਾ ਆਉਂਦੇ।
ਇੱਕ ਘੁਟਣ ਜੇਹੀ ਤਾਂ ਰਹਿੰਦੀ ਹੈ
ਜਦੋਂ ਕੋਈ ਦਿਲ ਵਿੱਚ ਤਾਂ ਰਹਿੰਦਾ
ਪਰ
ਨਾਲ ਨਹੀਂ ਰਹਿੰਦਾ।
ਜਦੋਂ ਫ਼ੈਸਲੇ ਮਹਿਸੂਸ ਹੋਣ ਲੱਗਣ ਤਾਂ
ਤੁਹਾਨੂੰ ਵੀ ਫਾਸਲੇ ਬਣਾ ਲੈਣੇ ਚਾਹੀਦੇ ਨੇ।
ਪਿਆਰ ਇਹੋ ਜਿਹੇ ਇਨਸਾਨ ਨਾਲ ਕਰੋ
ਜੋ ਪਾਉਣ ਲਈ ਮਰਦਾ ਹੋਵੇ ਤੇ
ਵਿਛੜਣ ਤੋਂ ਡਰਦਾ ਹੋਵੇ।
ਸ਼ਬਦ ਮੇਰੀ ਪਹਿਚਾਣ ਬਣੇ ਤਾਂ ਚੰਗੀ ਗੱਲ ਆ
ਚੇਹਰੇ ਦਾ ਕੀ
ਉਹ ਤਾਂ ਖ਼ਤਮ ਹੋ ਹੀ ਜਾਏਗਾ।
ਖੁਦ ਦਾ ਦਰਦ
ਖੁਦ ਤੋਂ ਜਿਆਦਾ ਕੋਈ ਹੋਰ
ਨਹੀਂ ਸਮਝ ਸਕਦਾ।
ਇੱਕ ਵਾਰ ਭਰੋਸਾ ਟੁੱਟ ਜਾਵੇ ਤਾਂ
ਰਿਸ਼ਤੇ ਵਿੱਚ ਗੱਲ ਤਾਂ ਹੁੰਦੀ ਆ
ਪਰ
ਉਹ ਗੱਲ ਨਹੀਂ।
ਪੰਜਾਬੀ ਅਲਫਾਜ਼
Loading Likes...