ਸੱਚੀਆਂ ਗੱਲਾਂ – 26
ਉਸਨੂੰ ਨਜ਼ਰ ਆਉਣਾ ਹੀ ਛੱਡ ਦਿਓ
ਜੋ ਤੁਹਾਨੂੰ ਨਜ਼ਰਅੰਦਾਜ਼ ਕਰੇ।
ਆਪਣੀਆਂ ਪੈੜਾਂ ਬਣਾਉਣਾ ਬਹੁਤ ਹੀ ਜ਼ਰੂਰੀ ਹੈ
ਭਾਵੇਂ ਸਾਰੀ ਜ਼ਿੰਦਗੀ ਦੂਜਿਆਂ ਦੀਆਂ ਪੈੜਾਂ ਤੇ
ਤੁਰਦੇ ਰਹੋ।
ਵਿਸ਼ਵਾਸ ਕਰੋ ਪਰ
ਭੋਲੇ ਨਾ ਬਣੋ।
ਤੁਹਾਡੇ ਕਰਮ ਹੀ ਤੁਹਾਡੀ ਪਹਿਚਾਣ ਨੇ,
ਇੱਕੋ ਨਾਂ ਦੇ ਤਾਂ, ਲੋਕ ਬਹੁਤ ਹੁੰਦੇ ਨੇ।
ਅਗਿਆਨੀ ਨੂੰ ਤਾਂ ਸਮਝਾਇਆ ਜਾ ਸਕਦਾ ਹੈ
ਪਰ ਹੰਕਾਰੀ ਨੂੰ ਨਹੀਂ।
ਜਦੋਂ ਤੁਹਾਡਾ ਪਰਿਵਾਰ ਤੁਹਾਨੂੰ ਦੋਸਤ
ਅਤੇ ਤੁਹਾਡਾ ਦੋਸਤ ਤੁਹਾਨੂੰ ਪਰਿਵਾਰ ਸਮਝਣ ਲੱਗੇ ਤਾਂ
ਉਹੀ ਸੱਭ ਤੋਂ ਵਧੀਆ ਸਮਾਂ ਹੈ।
ਇੱਜਤ, ਫਿਕਰ ਅਤੇ ਖਿਆਲ ਕਰਨ ਵਾਲੇ ਲੋਕ
ਬੜੇ ਨਸੀਬ ਨਾਲ ਮਿਲਦੇ ਨੇ
ਉਹਨਾਂ ਦੀ ਕਦਰ ਕਰਿਆ ਕਰੋ।
ਕੋਈ ਸ਼ਬਦ ਜ਼ਖ਼ਮ ਦੀ ਤਰ੍ਹਾਂ ਹੁੰਦੇ ਨੇ
ਤੇ ਕੋਈ ਦਵਾਈ ਦੀ ਤਰ੍ਹਾਂ।
ਕਿਸੇ ਦਾ ਐਂਨਾ ਵੀ ਫਾਇਦਾ ਨਾ ਉਠਾਓ ਕਿ ਉਹ
ਬੁਰਾ ਬਣਨ ਲਈ ਮਜ਼ਬੂਰ ਹੋ ਜਾਵੇ।
ਜੇ ਅਸੀਂ ਕਿਸੇ ਦਾ ਕੁਝ ਨਹੀਂ ਬਿਗਾੜਦੇ ਤਾਂ
ਪ੍ਰਮਾਤਮਾ ਸਾਡਾ ਕੁਝ ਬਿਗੜਨ ਵੀ ਨਹੀਂ ਦਿੰਦਾ।
Loading Likes...