ਸੱਚੀਆਂ ਗੱਲਾਂ – 21
ਜ਼ਿਆਦਾ ਆਪਣੇ ਆਪ ਨੂੰ ਠੀਕ ਤੇ ਖੁਸ਼
ਦੱਸਣ ਵਾਲੇ ਅਕਸਰ
ਇੱਕਲੇ ਬਹੁਤ ਰੋਂਦੇ ਨੇ।
ਆਪਣਾ ਸਭ ਕੁਝ
ਬਿਨਾ ਮਤਲਬ ਦੇ ਲੁਟਾਉਣ ਵਾਲੇ ਨਾਲ
ਅਕਸਰ ਲੋਕ ਮਤਲਬ ਹੀ ਕੱਢਦੇ ਨੇ।
ਸਾਰੀਆਂ ਗੱਲਾਂ ਦਾ ਜਵਾਬ ਦੇਣਾ
ਕੋਈ ਜ਼ਰੂਰੀ ਨਹੀਂ ਹੁੰਦਾ
ਕਈ ਵਾਰੀ ਦਿਲ ਬਹੁਤ ਵੱਢਾ ਕਰਨਾ ਪੈਂਦਾ ਹੈ।
ਦੁਨੀਆਂ ਵਿਚ ਸਭ ਠੀਕ ਹੋ ਜਾਣ ਦਾ ਸਿਰਫ
ਇਕ ਹੀ ਤਰੀਕਾ ਹੈ
ਲੋਕਾਂ ਦੀਆਂ ਗੱਲਾਂ ਨਹੀਂ
ਲੋਕਾਂ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦੇਵੋ।
ਗੱਲਾਂ ਘੱਟ ਤੇ ਕੰਮ ਵੱਡੇ ਕਰੋ
ਕਿਉਂਕਿ ਅੱਜ ਕੱਲ ਲੋਕਾਂ ਨੂੰ
ਸੁਣਦਾ ਘੱਟ ਤੇ ਦਿਖਾਈ ਜ਼ਿਆਦਾ ਦਿੰਦਾ ਏ।
ਦਿਲ ‘ਚ ਬੁਰਾਈ ਰੱਖ ਕੇ
ਜ਼ੁਬਾਨ ਦੇ ਮਿੱਠੇ ਨਾ ਬਣੋ।
Loading Likes...