ਸੱਚੀਆਂ ਗੱਲਾਂ -19
ਉਹਨਾਂ ਜ਼ਖਮਾਂ ਨੂੰ ਭਰਨ ਵਿਚ
ਬਹੁਤ ਸਮਾਂ ਲਗਦਾ ਹੈ
ਜਿਨ੍ਹਾਂ ਵਿਚ ਆਪਣਿਆਂ ਦੀਆਂ
ਮੇਹਰਬਾਨੀਆਂ ਸ਼ਾਮਿਲ ਹੋਣ।
ਇਨਸਾਨ ਦੋ ਲੋਕਾਂ ਤੋਂ ਹਮੇਸ਼ਾਂ ਹਾਰ ਜਾਂਦਾ ਏ
ਇਕ ਆਪਣੇ ਪਰਿਵਾਰ ਤੋਂ
ਦੂਜਾ ਆਪਣੇ ਪਿਆਰ ਤੋਂ।
ਬੇਸ਼ਕ ਸ਼ਕਲ ਮਾਇਨੇ ਰੱਖਦੀ ਹੈ
ਇਸ਼ਕ਼ ਵਿਚ
ਪਰ ਧੋਖਾ ਦੇਣ ਵਾਲੇ ਅਕਸਰ
ਖੂਬਸੂਰਤ ਹੀ ਪਾਏ ਜਾਂਦੇ ਨੇ।
ਦੁਸ਼ਮਣ ਤੋਂ ਵੀ ਜ਼ਿਆਦਾ ਖ਼ਤਰਨਾਕ ਹੁੰਦਾ ਹੈ
ਤੁਹਾਡਾ ਕੋਈ ਆਪਣਾ ਜੋ
ਪਹਿਲਾਂ ਤਾਂ ਤੁਹਾਡੇ ਕੋਲ ਆ ਕੇ ਤੁਹਾਡੇ
ਸਾਰੇ ਭੇਤ ਜਾਣ ਲਵੇ
ਤੇ ਫੇਰ ਹੱਸ ਹੱਸ ਕੇ ਦੁਨੀਆਂ ਨੂੰ ਦੱਸੇ।
ਸੰਭਲਣਾ ਅਸੀਂ ਵੀ ਜਾਣਦੇ ਸੀ
ਪਰ ਠੋਕਰ ਉਸੇ ਤੋਂ ਲੱਗੀ
ਜਿਸਨੂੰ ਅਸੀਂ ਆਪਣਾ ਮੰਨਦੇ ਸੀ।
ਕੋਈ ਦੱਸਦਾ ਕਿਉਂ ਨਹੀਂ ਰਾਜ਼ ਕੋਈ
ਜੇ ਦਿਲ ਆਪਣਾ ਹੈ ਤਾਂ ਫੇਰ
ਇਹ ਹੋਰ ਕਿਸੇ ਦੇ ਵੱਸ ਕਿਉਂ?
ਨਰਾਜ਼ ਹੁੰਦੀ ਤਾਂ ਮਨਾ ਲੈਂਦੇ
ਪਰ ਤੂੰ ਤਾਂ ਟਿਕਾਣਾ ਹੀ ਕੋਈ
ਹੋਰ ਲੱਭਿਆ ਹੋਇਆ ਸੀ।
Loading Likes...