ਸੱਚੀਆਂ ਗੱਲਾਂ – 2
ਜਦੋਂ ਤੱਕ ਬੰਦਾ ਜ਼ਿੰਦਾ ਹੁੰਦਾ ਏ
ਸਾਰੇ ਕਮੀਆਂ ਹੀ ਕੱਢਦੇ ਰਹਿੰਦੇ ਨੇ
ਪਰ ਮਰਨ ਤੋਂ ਬਾਅਦ ਐਨੀਆਂ ਚੰਗਿਆਇਆਂ ਕਿੱਥੋਂ
ਲੱਭ ਲਿਆਉਂਦੇ ਨੇ।
ਜ਼ਰੂਰੀ ਨਹੀਂ ਕਿ ਲੋਕ ਮਰਨ ਤੋਂ ਬਾਅਦ ਹੀ
ਵਾਪਿਸ ਨਹੀਂ ਆਉਂਦੇ
ਕਈ ਵਾਰ ਤਾਂ
ਜੀਉਂਦੇ ਵੀ ਵਾਪਿਸ ਨਹੀਂ ਆਉਂਦੇ।
ਲੋਕਾਂ ਨੂੰ ਉਡੀਕ ਸੀ ਸਾਨੂੰ ਟੁੱਟਿਆ ਹੋਇਆ ਦੇਖਣ
ਪਰ ਅਸੀਂ ਸਹਿੰਦੇ ਸਹਿੰਦੇ
ਪੱਥਰ ਦੇ ਹੋ ਗਏ।
ਦੁਨੀਆਂ ਵਿੱਚ ਕਮਜ਼ੋਰ ਕੋਈ ਨਹੀਂ ਹੁੰਦਾ
ਬੱਸ ਸਮੇ ਦੀ ਖੇਡ ਹੁੰਦੀ ਏ।
ਜੇਕਰ ਤੁਸੀਂ ਸੋਚੋ ਤਾਂ ਤੁਸੀਂ ਇੱਕਲੇ ਹੋ
ਤੇ ਜੇ ਸਹੀ ਤਰ੍ਹਾਂ ਸੋਚੋ ਤਾਂ
ਇਹੀ ਸੱਚ ਹੈ।
ਬਿਨਾ ਆਵਾਜ਼ ਦੇ ਰੌਣਾ
ਰੌਣ ਨਾਲੋਂ ਵੀ ਜ਼ਿਆਦਾ ਦਰਦ ਦਿੰਦਾ ਏ।
Loading Likes...