ਸਾਰੀਆਂ ਬੀਮਾਰੀਆਂ ਪੇਟ ਤੋਂ/ All Diseases from Stomach
ਇਕ ਤੰਦਰੁਸਤ ਬਾਲਗ ਇਨਸਾਨ ਦੀਆਂ ਸਿਰਫ ਅੰਤੜੀਆਂ ਵਿੱਚ ਹੀ ਲਗਭਗ 100 ਖਰਬ ਬੈਕਟੀਰੀਆ ਪਾਏ ਜਾਂਦੇ ਹਨ। ਇਹ ਵੱਖ – ਵੱਖ ਕਿਸਮ ਦੇ ਹੁੰਦੇ ਹਨ ਅਤੇ ਉਨ੍ਹਾਂ ਦੇ ਹਿੱਤਾਂ ਵਿਚਕਾਰ ਟਕਰਾਅ ਪੈਦਾ ਹੋਣ ਨਾਲ ਬੀਮਾਰੀਆਂ ਪੈਦਾ ਹੁੰਦੀਆਂ ਹਨ। ਇਸੇ ਕਰਕੇ ਅਸੀਂ ਅੱਜ ਦਾ ਵਿਸ਼ਾ ਚੁਣਿਆ ਗਿਆ ਹੈ ਜੋ ਹੈ ਕਿ ‘ ਸਾਰੀਆਂ ਬੀਮਾਰੀਆਂ ਪੇਟ ਤੋਂ/ All diseases from stomach’.
ਅੰਤੜੀਆਂ ਦਾ ਸਿਹਤਮੰਦ ਰਹਿਣਾ ਕਿੰਨਾ ਜ਼ਰੂਰੀ/ How important it is to keep the intestines healthy :
ਪਿਛਲੇ ਦੋ ਦਹਾਕਿਆਂ ਵਿੱਚ ਹੋਈ ਰਿਸਰਚ ਤੋਂ ਪਤਾ ਲੱਗਾ ਹੈ ਕਿ ਪੂਰੀ ਤਰ੍ਹਾਂ ਤੰਦਰੁਸਤ ਰਹਿਣ ਲਈ ਅੰਤੜੀਆਂ ਦਾ ਸਿਹਤਮੰਦ ਰਹਿਣਾ ਕਿੰਨਾ ਜ਼ਰੂਰੀ ਹੈ। ਅੰਤੜੀਆਂ ਦੀ ਸਿਹਤ ਤੇ ਲਾਈਫ ਸਟਾਈਲ/ Life style ਦਾ ਜ਼ਬਰਦਸਤ ਅਸਰ ਹੁੰਦਾ ਹੈ। ਜ਼ਿਆਦਾ ਕੈਲੋਰੀ ਵਾਲੇ ਜੰਕ ਫੂਡ ਅਤੇ ਸ਼ਰਾਬ ਦਾ ਜ਼ਿਆਦਾ ਸੇਵਨ, ਇਸ ਤੋਂ ਇਲਾਵਾ ਰੇਸ਼ੇਦਾਰ ਭੋਜਨ ਆਦਿ ਨਾਲ ਪਾਚਨ ਤੰਤਰ ਦੇ ਰੋਗਾਂ ਦਾ ਖਤਰਾ ਵਧ ਜਾਂਦਾ ਹੈ ਅਤੇ ਗੈਸਟ੍ਰੋਇੰਟੇਸਟਾਈਨਲ ਸਿਸਟਮ/ Gastrointestinal system ਤੇ ਬੁਰਾ ਅਸਰ ਪੈਂਦਾ ਹੈ।
ਕੀ – ਕੀ ਸ਼ਾਮਿਲ ਹੁੰਦਾ ਹੈ ਗੈਸਟ੍ਰੋਇੰਟੇਸਟਾਈਨਲ ਸਿਸਟਮ/ Gastrointestinal system ਨਾਲ?
ਗੈਸਟ੍ਰੋਇਸੋਫੇਗਲ ਰਿਫਲਕਸ/ Gastroesophageal reflux ਰੋਗ ਇਰੀਟੇਬਲ ਬਾਵੇਲ ਸਿੰਡ੍ਰੋਮ/ Irritable bowel syndrome, ਫੰਕਸ਼ਨਲ ਡਿਸਪੇਪਸੀਆ/ Functional dyspepsia, ਮੋਟਾਪਾ, ਲਿਵਲ ਵਿੱਚ ਫੈਟ ਇਕੱਠੀ ਹੋਣਾ ਅਤੇ ਅਲਸਰ ਵਰਗੇ ਰੋਗ ਲਾਈਫ ਸਟਾਈਲ ਨਾਲ ਜੁੜੇ ਗੈਸਟ੍ਰੋਇੰਟੇਸਟਾਈਨਲ ਰੋਗਾਂ ਵਿੱਚ ਸ਼ਾਮਲ ਹਨ।
ਤਣਾਅ ਨਾਲ ਵੀ ਹੁੰਦਾ ਹੈ ਹਾਜ਼ਮਾ ਖਰਾਬ/ Stress also causes indigestion :
ਅਕਸਰ ਤਣਾਅ ਵਿਚ ਰਹਿਣ ਨਾਲ ਵੀ ਤੁਹਾਡਾ ਹਾਜਮਾ ਖਰਾਬ ਹੋ ਸਕਦਾ ਹੈ। ਤਣਾਅ ਹੋਣ ਤੇ ਆਮਤੌਰ ਤੇ ਏਡ੍ਰਿਨਲ ਗ੍ਰੰਥੀਆਂ/ Adrenal glands ਨਾਲ ਏਡ੍ਰੇਨੈਲਿਨ ਅਤੇ ਕਾਰਟੀਸਾਲ/ Adrenaline and Cortisol ਨਾਂ ਦੇ ਹਾਰਮੋਨਾਂ ਦਾ ਰਸਾਅ ਹੁੰਦਾ ਹੈ। ਜਿਸਦੀ ਵਜ੍ਹਾ ਨਾਲ ਪੂਰੇ ਪਾਚਨ ਤੰਤਰ ਵਿੱਚ ਜਲਨ ਹੋਣ ਲੱਗਦੀ ਹੈ, ਜਿਸ ਨਾਲ ਪਾਚਨ ਨਲੀ ਵਿੱਚ ਸੋਜ ਆ ਜਾਂਦੀ ਹੈ ਅਤੇ ਇਨ੍ਹਾਂ ਸਾਰਿਆਂ ਦਾ ਨਤੀਜਾ ਇਹ ਹੁੰਦਾ ਹੈ ਕਿ ਪੋਸ਼ਕ ਤੱਤਾਂ ਦਾ ਸਰੀਰ ਦੇ ਕੰਮ ਆਉਣਾ ਘੱਟ ਹੋ ਜਾਂਦਾ ਹੈ।
ਸਿਹਤ ਨਾਲ ਸੰਬੰਧਤ ਹੋਰ ਵੀ POST ਪੜ੍ਹਨਾ ਲਈ ਇੱਥੇ CLICK ਕਰੋ।
ਲੰਬੇ ਸਮੇਂ ਤਕ ਜਾਰੀ ਰਹਿਣ ਤੇ ਤਣਾਅ ਦੀ ਵਜ੍ਹਾ ਨਾਲ ਇਰੀਟੇਬਲ ਬਾਵੇਲ ਸਿੰਡ੍ਰੋਮ ਅਤੇ ਪੇਟ ਵਿੱਚ ਅਲਸਰ ਵਰਗੀਆਂ ਪਾਚਨ ਸੰਬੰਧੀ ਤਕਲੀਫਾਂ ਹੋ ਸਕਦੀਆਂ ਹਨ। ਜਾਂਚ ਦੇ ਲਈ ਡਾਕਟਰਾਂ ਦੇ ਕੋਲ ਜਾਣ ਵਾਲੇ ਰੋਗੀਆਂ ਦੀ ਪੜਤਾਲ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਗੈਸਟ੍ਰੋਇਸੋਫੇਗਲ ਰੀਫਲਕਸ/ Gastroesophageal reflux ਹੁਣ ਪਾਚਨ ਸੰਬੰਧੀ ਆਮ ਰੋਗ ਬਣ ਗਿਆ ਹੈ। ਅਸਲ ਵਿੱਚ ਪੇਟ ਦੇ ਅੰਦਰ ਅਮਲ ਭਾਵ ਐਸਿਡ ਇਸੋਫੇਗਲ /Esophagal (ਭੋਜਨ ਨਲੀ) ਵਿੱਚ ਵਾਪਸ ਚਲੇ ਜਾਂਦੇ ਹਨ। ਇਸ ਨਾਲ ਸੀਨੇ ਵਿੱਚ ਜਲਨ ਤਾਂ ਹੁੰਦੀ ਹੀ ਹੈ, ਉਲਟੀ ਦੀ ਸ਼ਿਕਾਇਤ ਵੀ ਹੁੰਦੀ ਹੈ। ਇਸ ਤੋਂ ਇਲਾਵਾ ਫੇਫੜੇ, ਕੰਨ, ਨੱਕ ਜਾਂ ਗਲੇ ਦੀਆਂ ਵੀ ਕਈ ਤਕਲੀਫਾਂ ਆ ਜਾਂਦੀਆਂ ਹਨ। ਇਸ ਦੇ ਨਾਲ ਕਈ ਪ੍ਰੇਸ਼ਾਨੀਆਂ ਜੁੜੀਆਂ ਹਨ।
ਕੀ ਹੁੰਦਾ ਹੈ ਬੈਰੇਟਸ ਇਸੋਫੇਗਸ/ Barrett’s esophagus?
ਇਸੋਫੇਗਸ ਵਿੱਚ ਛਾਲੇ ਅਤੇ ਸੰਕੁਚਨ ਵਰਗੀਆਂ ਪ੍ਰੇਸ਼ਾਨੀਆਂ ਵੀ ਹੋ ਜਾਂਦੀਆਂ ਹਨ। ਗੈਸਟ੍ਰੋਇਸੋਫੇਗਲ ਰੀਫਲਕਸ/ Gastroesophageal reflux ਅਗਲੇ ਲੰਬੇ ਸਮੇਂ ਤਕ ਰਹਿ ਗਿਆ ਤਾਂ ਇਕ ਨਵੀਂ ਅਵਸਥਾ ਆ ਸਕਦੀ ਹੈ, ਜਿਸ ਦਾ ਨਾਂ ਹੈ ਬੈਰੇਟਸ ਇਸੋਫੇਗਸ/ Barrett’s esophagus ਅਤੇ ਇਸ ਦਾ ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਗਿਆ ਤਾਂ ਇਸੋਫੇਗਸ ਦਾ ਕੈਂਸਰ ਵੀ ਹੋ ਸਕਦਾ ਹੈ।
ਜੀਵਨਸ਼ੈਲੀ ਵਿੱਚ ਬਦਲਾਅ ਜ਼ਰੂਰੀ/ A change in lifestyle is essential :
Loading Likes...ਪੇਟ ਦੀ ਹਲਕੀ ਪਰ ਵਾਰ – ਵਾਰ ਸ਼ਿਕਾਇਤ ਹੋਣ ਤੇ ਜੀਵਨਸ਼ੈਲੀ ਵਿੱਚ ਥੋੜ੍ਹਾ ਬਹੁਤ ਬਦਲਾਅ ਖਾਸ ਤੌਰ ਤੇ ਫਾਇਦੇਮੰਦ ਹੋ ਸਕਦੇ ਹਨ। ਇਨ੍ਹਾਂ ਵਿੱਚ ਬਿਸਤਰ ਤੇ ਸਿਰ ਉੱਚਾ ਰੱਖ ਕੇ ਸੌਣਾ, ਤੰਗ ਕੱਪੜੇ ਨਾ ਪਹਿਣਨਾ, ਭਾਰ ਵਧ ਹੋਣ ਤੇ ਉਸ ਨੂੰ ਘਟਾਉਣਾ, ਸ਼ਰਾਬ ਅਤੇ ਸਿਗਰਟ ਦੀ ਵਰਤੋਂ ਘੱਟ ਕਰਨਾ, ਖੁਰਾਕ ਵਿੱਚ ਬਦਲਾਅ ਕਰਨਾ, ਭੋਜਨ ਦੇ ਤੁਰੰਤ ਬਾਅਦ ਲੇਟਣ ਤੋਂ ਬਚਣਾ ਅਤੇ ਸੌਂਦੇ ਸਮੇਂ ਖਾਣੇ ਤੋਂ ਬਚਣਾ ਸ਼ਾਮਲ ਹੈ। ਸਿਗਰਟਨੋਸ਼ੀ ਅਤੇ ਅਲਕੋਹਲ ਦੀ ਬਹੁਤ ਜ਼ਿਆਦਾ ਵਰਤੋਂ ਨਾਲ ਪੇਟ ਵਿੱਚ ਐਸਿਡ ਦੀ ਮਾਤਰਾ ਵੀ ਵਧ ਜਾਂਦੀ ਹੈ। ਇਹ ਪੇਟ ਦੇ ਅਲਸਰ ਨੂੰ ਠੀਕ ਕਰਨਾ ਵਿੱਚ ਵੀ ਰੁਕਾਵਟ ਪਾਉਂਦਾ ਹੈ।