ਕੀ ਅਸੀਂ ਸਾਦਗੀ ਨੂੰ ਪਸੰਦ ਕਰਦੇ ਹਾਂ :
ਕੀ ਅਸੀਂ ਸੱਚੀਂ ਸਾਦਗੀ ਨੂੰ ਹੀ ਪਸੰਦ ਕਰਦੇ ਹਨ? ਜ਼ਰਾ ਵਿਚਾਰ ਕਰਨ ਵਾਲੀ ਗੱਲ ਆ।
ਅਸੀਂ ਜਿੰਨੀ ਮਰਜ਼ੀ ਸਾਦਗੀ ਦੀ ਤਾਰੀਫ ਕਰੀਏ, ਜਿੰਨਾ ਮਰਜ਼ੀ ਸਾਦਗੀ ਨੂੰ ਪੂਜਦੇ ਰਹੀਏ ਪਰ ਗੱਲ ਤਾਂ ਚੇਹਰੇ ਤੇ ਹੀ ਆ ਕੇ ਮੁੱਕਦੀ ਹੈ।
ਕੀ ਚਿਹਰਾ ਹੀ ਸੱਭ ਕੁਝ :
ਸਾਦਗੀ ਦਾ ਮੰਤਰ ਪੜ੍ਹਨ ਵਾਲੇ ਵੀ ਚੇਹਰੇ ਤੇ ਆ ਕੇ ਹੀ ਰੁੱਕ ਜਾਂਦੇ ਨੇ। ਜੇ ਚੇਹਰਾ ਹੀ ਸੱਭ ਕੁੱਝ ਹੈ ਤਾਂ ਸਾਦਗੀ ਦਾ ਰੌਲਾ ਪਾਉਣ ਦਾ ਕੀ ਫਾਇਦਾ? ਕਿਉਂ ਅਸੀਂ ਸਾਦਗੀ ਪਿੱਛੇ ਦੌੜਦੇ ਫਿਰਦੇ ਹਾਂ, ਜੇ ਚੇਹਰਾ ਹੀ ਸੱਭ ਕੁੱਝ ਹੈ ਤਾਂ ਸਾਦਗੀ ਦਾ ਢੋਲ ਵਜਾਉਣ ਦਾ ਕੀ ਫਾਇਦਾ? ਆਖਿਰ ਸਾਦਗੀ ਨੂੰ ਵੀ ਚੇਹਰੇ ਤੋਂ ਹੀ ਪਰਖਿਆ ਜਾਂਦਾ ਹੈ।
ਫੇਰ ਸਿੱਧੀ ਚੇਹਰੇ ਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ? ਜਾਂ ਫਿਰ ਅਸੀਂ ਲੋਕਾਂ ਦੀਆਂ ਨਜ਼ਰਾਂ ਵਿੱਚ ਆਪਣੇ ਆਪ ਨੂੰ ਸਾਉ ਸਾਬਤ ਕਰਨਾ ਚਾਹੁੰਦੇ ਹਾਂ।।
ਸਾਡਾ ਬਨਾਵਟੀ ਸਾਉਪਨ :
ਮੈਨੂੰ ਤਾਂ ਲੱਗਦਾ ਹੈ ਸਾਡਾ ਬਨਾਵਟੀ ਸਾਉਪਨ ਹੀ ਹੈ ਅਸਲੀ ਕਾਰਣ ਜੋ ਅਸੀਂ ਆਪਣੇ ਮਨ ਦੀ ਗੱਲ ਖੁੱਲ੍ਹ ਕੇ ਵੀ ਨਹੀਂ ਕਹਿ ਸਕਦੇ ਪਰ ਆਪਣੇ ਬਾਰੇ ਕੁੱਝ ਦੱਸਣਾ ਵੀ ਚਾਹੁੰਦੇ ਹਾਂ। ਮੇਰੇ ਮੁਤਾਬਿਕ ਜੋ ਵੀ ਗੱਲ ਹੋਵ, ਸਿੱਧੀ ਹੋਣੀ ਚਾਹੀਦੀ ਹੈ, ਕੋਈ ਵਲੇਵਾਂ ਨਹੀਂ ਹੋਣਾ ਚਾਹੀਦਾ।
ਫੇਰ ਚਾਹੇ ਅਗਲੇ ਬੰਦੇ ਨੂੰ ਗੱਲ ਪਸੰਦ ਆਵੇ ਚਾਹੇ ਨਾ ਆਵੇ।।
Loading Likes...