ਰੁਕੇ ਨਾ ਵਖ਼ਤ
ਬੁਰਾ ਨਾ ਮਨਾਓ ਵੀਰੋ ਮੇਰੀ ਗੱਲ ਦਾ
ਇੰਝ ਨਹੀਂ ਘਰ ਦਾ ਗੁਜ਼ਾਰਾ ਚੱਲਦਾ
ਜਿਵੇਂ ਤੁਸੀਂ ਵਖ਼ਤ ਹੰਢਾਈ ਜਾਂਦੇ ਹੋ
ਨਸ਼ਾ ਉੱਤੇ ਨਸ਼ਾ ਤੁਸੀਂ ਲਾਏ ਜਾਂਦੇ ਹੋ।
ਚੰਗਿਆਂ ਨੂੰ ਦੇਖ ਕੇ ਜੀਣਾ ਸਿੱਖ ਲਵੋ
ਆਪਣੀ ਮੰਜਿਲ ਦੇ ਪੈਂਡੇ ਸਿੱਖ ਲਵੋ
ਮੇਹਨਤ ਨੂੰ ਆਪਣਾ ਤਨ ਮਨ ਵੇਚ ਲਵੋ
ਆਪਣੇ ਸੁੱਖ ਵਾਲਾ ਰਾਹ ਵੇਖ ਲਵੋ
ਰੁਕੇ ਨਾ ਵਖ਼ਤ ਰਹੇ ਚੱਲਦਾ…..
ਲੰਘੀ ਜਵਾਨੀ ਮੁੜ ਨਹੀਂ ਆਵਣੀ
ਸੋਨੇ ਦੀ ਚੀੜੀ ਜਾਲ ਦੁਖੀ ਫੱਸ ਜਾਣੀ
ਹੋ ਗਈ ਮਹਿੰਗਾਈ ਰਾਹ ਦੱਲ ਦੱਲ ਦਾ।
ਰੁਕੇ ਨਾ ਵਖ਼ਤ ਰਹੇ ਚੱਲਦਾ…..
‘ਪ੍ਰੇਮ ਪਰਦੇਸੀ’ ਲੰਬੇ ਲੰਬੇ ਵਖ਼ਤ ਨੂੰ
ਮੰਜਿਲ ਵੱਲ ਜਾਂਦੀ ਉਹ ਸੜਕ ਨੂੰ
ਝੜ ਗਿਆ ਬੂਰ ਰੁੱਖ ਸਾਹ ਫੁੱਲ ਦਾ।
ਰੁਕੇ ਨਾ ਵਖ਼ਤ ਰਹੇ ਚੱਲਦਾ….
ਬੁਰਾ ਨਾ ਮਨਾਓ ਵੀਰੋ ਮੇਰੀ ਗੱਲ ਦਾ।
ਪ੍ਰੇਮ ਪਰਦੇਸੀ
+91-9417247488
Loading Likes...