ਪਿਤਾ ਦਾ ਸਤਕਾਰ
ਮਾਂ ਦਾ ਸਤਕਾਰ ਬਣਦਾ ਹੀ ਹੈ ਪਰ
ਪਿਤਾ ਦਾ ਬਣਦਾ ਸਤਕਾਰ ਕਿਉਂ ਨਹੀਂ ਮਿਲਦਾ
ਜੇ ਮਾਂ ਨੇ ਪਾਲਿਆ ਨੌ ਮਹੀਨੇ ਆਪਣੀ ਕੁੱਖ ਵਿੱਚ
ਜੋ ਪਾਲਿਆ ਪਿਤਾ ਨੇ ਉਹ ਕਿਉਂ ਨਹੀਂ ਦਿੱਖਦਾ।
ਕਿਹੜੇ ਡਾਕਟਰ ਕੋਲ ਕਦੋਂ ਜਾਣਾ
ਜਾਣ ਦਾ ਇੰਤਜ਼ਾਮ ਵੀ ਕਰਨਾ
ਅੰਤ ਤੱਕ ਸੱਭ ਕੁਝ ਠੀਕ ਹੋ ਜਾਵੇ
ਬੱਸ ਬੇਬੱਸ ਹੋ ਕੇ ਬਹਿ ਜਾਣਾ।
ਵੱਡੇ ਹੁੰਦੇ ਹੋਏ ਕਿਹੜੇ ਸਕੂਲ ਜਾਣਾ
ਇਹ ਵੀ ਜ਼ਿੱਮੇਵਾਰੀ ਪਿਤਾ ਦੀ ਹੀ ਹੈ
ਪੈਸੇ ਕਿੱਥੋਂ ਲਿਆਉਣੇ
ਇਹ ਵੀ ਜਿੰਮੇਦਾਰੀ ਪਿਤਾ ਦੀ ਹੀ ਹੈ।
ਮੰਨਦਾ ਮੈਂ ਮਾਂ ਨੇ ਬਹੁਤ ਦਰਦ ਝੱਲੀ ਹੋਣੀ
ਜਨਮ ਸਮੇਂ ਬੱਚਿਆਂ ਦੇ
ਪਿਤਾ ਨੂੰ ਵੀ ਕਿਹੜੀ ਨੀਂਦ ਆਉਂਦੀ ਸੀ
ਜੋ ਰਹਿੰਦੀ ਸੋਚ ਹਮੇਸ਼ਾ ਬਾਰੇ ਬੱਚਿਆਂ ਦੇ।
ਮਾਂ ਦੇ ਦਰਦ ਦੀ ਗੱਲ ਹੁੰਦੀ ਸਦੀਆਂ ਤੋਂ
ਪਿਤਾ ਦਾ ਕਲੇਜਾ ਕਿਸੇ ਵੇਖਿਆ ਨਾ
ਮਾਂ ਨੇ ਤਾਂ ਰੱਖਿਆ ਢਿੱਡ ਅੰਦਰ
ਹਾਲ ਪਿਤਾ ਦੇ ਦਿਮਾਗ ਦਾ ਕਿਸੇ ਵੇਖਿਆ ਨਾ।
ਇਹੀ ਚਲਦਾ ਰਹਿੰਦਾ ਹਮੇਸ਼ਾ
ਦਿਮਾਗ ਪਿਤਾ ਦੇ ਅੰਦਰ
ਵੱਢਾ ਹੋ ਕੇ ਕੀ ਕਰੂ ਜ਼ਿੰਦਗੀ ਵਿੱਚ
ਕਿਤੇ ਬਣ ਨਾ ਜਾਏ ਪਤੰਦਰ।
ਜੇ ਰਾਹੇ ਰਾਹੇ ਘੁੰਮਦਾ ਰਿਹਾ
ਇਸਨੂੰ ਆਪਣੇ ਬਾਰੇ ਵੀ ਨਾ ਪਤਾ ਲੱਗ ਪਾਉਣਾ
ਉਸਨੇ ਪਿਤਾ ਨੂੰ ਤਾਂ ਕੀ
ਪਰ ਆਪਣੀ ਮਾਂ ਨੂੰ ਵੀ ਸੱਮਝ ਨਹੀਂ ਪਾਉਣ।
ਬਣਦਾ ਸਤਕਾਰ ਜੋ ਦੋਨਾਂ ਦਾ ਹੈ
ਸਾਨੂੰ ਦੇਣਾ ਪੈਣਾ
ਤਾਂ ਹੀ ਸਾਡੇ ਬੱਚਿਆਂ ਨੂੰ ਇਹ
ਸੱਭ ਕੁਝ ਸੱਮਝ ਹੈ ਆਉਣਾ।