ਤਣਾਅ ਤੋਂ ਰਾਹਤ /Relief from Stress
ਤਣਾਅ ਦੀ ਵਜ੍ਹਾ :
ਰੁਝੇਵਿਆਂ ਅਤੇ ਭੱਜ – ਦੌੜ ਦੀ ਜ਼ਿੰਦਗੀ ਵਿਚ ਹਰ ਕੋਈ ਤਣਾਅ ‘ਚ ਜੀ ਰਿਹਾ ਹੈ। ਕੋਈ ਵੀ ਇਸ ਤੋਂ ਬੱਚ ਨਹੀਂ ਸਕਿਆ ਹੈ। ਹੁਣ ਅਸੀਂ ਦੇਖਾਂਗੇ ਕਿ ਆਖਿਰ ਕੀ ਹੈ ਤਣਾਅ ਦੀ ਵਜ੍ਹਾ ? ਕੀ ਤਣਾਅ ਤੋਂ ਬਿਨਾਂ ਜ਼ਿੰਦਗੀ ਜੀਣਾ ਸੰਭਵ ਹੈ ਜਾਂ ਨਹੀਂ ? ਹੁਣ ਅਸੀਂ ਤਣਾਅ ਤੋਂ ਰਾਹਤ /Relief from Stress ਦੇ ਲਈ ਕੁਝ ਛੋਟੀਆਂ ਛੋਟੀਆਂ ਗੱਲਾਂ ਬਾਰੇ ਚਰਚਾ ਕਰਾਂਗੇ।
ਔਰਤਾਂ ਵਿਚ ਤਣਾਅ ਦੇ ਕਾਰਣ :
ਔਰਤਾਂ ‘ਚ ਤਣਾਅ ਦੇ ਕਈ ਕਾਰਨ ਹੋ ਸਕਦੇ ਹਨ। ਕੰਮਕਾਜ਼ੀ ਔਰਤਾਂ ਨੂੰ ਘਰ ਅਤੇ ਦਫਤਰ ਦੋਵੇਂ ਮੋਰਚੇ ਸੰਭਾਲਣੇ ਪੈਂਦੇ ਹਨ। ਇਸ ਲਈ ਔਰਤਾਂ ਦਾ ਤਣਾਅ ਵੀ ਦੋਹਰਾ ਹੁੰਦਾ ਹੈ।
ਜਦੋਂ ਖੋਜ਼ ਕੀਤੀ ਗਈ ਅਤੇ ਖੋਜ ਵਿੱਚ ਪਾਇਆ ਗਿਆ ਕਿ ਕੰਮ ਦੇ ਬੋਝ ਦੀ ਵਜ੍ਹਾ ਨਾਲ ਹਾਰਟ ਅਟੈਕ ਅਤੇ ਐਂਜੀਓਗ੍ਰਾਫੀ ਵਰਗੇ ਮਾਮਲੇ ਜ਼ਿਆਦਾ ਸਾਹਮਣੇ ਆਏ ਹਨ।
ਇਕ ਖੋਜ ਵਿਚ ਇਹ ਵੀ ਦੇਖਿਆ ਗਿਆ ਕਿ ਜੋ ਔਰਤਾਂ ਸਾਰਾ ਦਿਨ ਘਰ ਦੇ ਕੰਮ ‘ਚ ਲੱਗੀਆਂ ਰਹਿੰਦੀਆਂ ਹਨ, ਉਨ੍ਹਾਂ ਦਾ ਬਲੱਡ ਪ੍ਰੈਸ਼ਰ ਹਮੇਸ਼ਾ ਹਾਈ ਰਹਿੰਦਾ ਹੈ। ਕੰਮ ਕਰਨ ਦੇ ਬੋਝ ਨਾਲੋਂ ਵੱਧ ਕੰਮ ਕਰਨ ਬਾਰੇ ਸੋਚਣ ਨਾਲ ਤਣਾਅ ਹੁੰਦਾ ਹੈ।
ਤਣਾਅ ਦੀ ਵਜ੍ਹਾ ਨਾਲ ਔਰਤਾਂ ਵਿਚ ਹੋਣ ਵਾਲੀਆਂ ਬਿਮਾਰੀਆਂ :
ਤਣਾਅ ਦੀ ਵਜ੍ਹਾ ਨਾਲ ਔਰਤਾਂ ਨੂੰ ਹਾਈ ਬਲੱਡ ਪ੍ਰੈਸ਼ਰ, ਹਿਰਦੇ ਰੋਗ, ਸ਼ੂਗਰ, ਬਦਹਜ਼ਮੀ ਅਤੇ ਉਨੀਂਦਰਾਪਣ ਵਰਗੇ ਰੋਗ ਤਾਂ ਹੁੰਦੇ ਹੀ ਹਨ, ਮਸੂੜਿਆਂ ਦੇ ਸੜਣ ਤੋਂ ਲੈ ਕੇ ਖੰਘ ਅਤੇ ਬੁਖਾਰ ਵਰਗੀਆਂ ਬੀਮਾਰੀਆਂ ਵੀ ਹੋ ਸਕਦੀਆਂ ਹਨ।
ਔਰਤਾਂ ਵਿਚ ਤਣਾਅ ਦੀ ਵਜ੍ਹਾ ਨਾਲ ਐਡ੍ਰੇਨਿਲ ਅਤੇ ਕੋਰਟੀਸੋਲ ਵਰਗੇ ਹਾਰਮੋਨ ਨਿਕਲਦੇ ਹਨ, ਜਿਸ ਕਾਰਨ ਧੜਕਣ ਤੇਜ਼ ਦਾ ਤੇਜ਼ ਹੋਣਾ, ਸਾਹ ਦੀ ਰਫਤਾਰ ਦੇ ਵਧਣ ਤੋਂ ਇਲਾਵਾ ਖੂਨ ‘ਚ ਵੀ ਗੁਲੂਕੋਜ਼ ਦੀ ਮਾਤਰਾ ਵਧ ਜਾਂਦੀ ਹੈ।
ਐੱਚ ਆਈ. ਵੀ ਵਰਗੇ ਵਾਇਰਸਾਂ ਨਾਲ ਲੜਣ ਦੀ ਸਮਰੱਥਾ ਵੀ ਪ੍ਰਭਾਵਿਤ ਹੁੰਦੀ ਹੈ। ਵੱਧ ਤਣਾਅ ਵਿਚ ਰਹਿੰਦਿਆਂ ਔਰਤਾਂ ਡਿਪ੍ਰੈਸ਼ਨ ‘ਚ ਚਲੀਆਂ ਜਾਂਦੀਆ ਹੈ।
ਕਈ ਔਰਤਾਂ ਦੇ ਮਨ ਵਿਚ ਖੁਦਕੁਸੀ ਦੇ ਵਿਚਾਰ ਆਉਣ ਲੱਗਦੇ ਹਨ ਅਤੇ ਕੁਝ ਤਾਂ ਇਸ ਨੂੰ ਅੰਜਾਮ ਵੀ ਦੇ ਦਿੰਦੀਆਂ ਹਨ।
ਤਣਾਅ ਨੂੰ ਦੂਰ ਕਰਨ ਦੇ ਤਰੀਕੇ :
1. ਨੀਂਦ ਦਾ ਗੂੜ੍ਹਾ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਗੂੜ੍ਹੀ ਨੀਂਦ ਲਓ, ਸਵੇਰ ਦੀ ਸੈਰ ਜ਼ਰੂਰ ਕਰੋ, ਮਧੁਰ ਸੰਗੀਤ ਸੁਣਨ ਦੀ ਆਦਤ ਪਾ ਲਵੋ।
2. ਲੰਬਾ ਸਾਹ ਲਓ ਜਿਸ ਨਾਲ ਕਿ ਵੱਧ ਮਾਤਰਾ ਵਿਚ ਆਕਸੀਜਨ ਮਿਲ ਸਕੇ।
3. ਉਹ ਕੰਮ ਕਰਨਾ ਚਾਹੀਦਾ ਹੈ, ਜਿਸ ਨਾਲ ਤੁਹਾਡਾ ਦਿਲ ਖੁਸ਼ ਹੋਵੇ।
4. ਹਮੇਸ਼ਾ ਆਸ਼ਾਵਾਦੀ ਰਹੋ, ਕੋਈ ਦੁਵਿਧਾ ਹੋਵੇ ਤਾਂ ਸ਼ਾਂਤ ਮਨ ਨਾਲ ਉਸ ਤੇ ਵਿਚਾਰ ਕਰੋ।
5. ਚੰਗੇ ਪਲਾਂ ਨੂੰ ਯਾਦ ਰੱਖਣ ਦੀ ਹਮੇਸ਼ਾ ਕੋਸ਼ਿਸ਼ ਕਰੋ ਅਤੇ ਕੌੜੀਆਂ ਯਾਦਾਂ ਨੂੰ ਭੁਲਾ ਦੀ ਕੋਸ਼ਿਸ਼ ਕਰੋ।
6. ਛੋਟੀਆਂ – ਛੋਟੀਆਂ ਗੱਲਾਂ ਨੂੰ ਨਜ਼ਰਅੰਦਾਜ ਕਰਨ ਦੀ ਆਦਤ ਬਣਾ ਲਓ।
7. ਤੁਸੀਂ ਕਿੰਨਾ ਕੰਮ ਕਰ ਸਕਦੇ ਹੋ ਉਸਦਾ ਧਿਆਨ ਰੱਖੋ।
8. ਬਾਗਵਾਨੀ ‘ਚ ਦਿਲਚਸਪੀ ਬਣਾਓ ਅਤੇ ਜੋ ਸਕੇ ਤਾਂ ਹਰ ਰੋਜ਼ ਯੋਗ ਕਰਨ ਦੀ ਆਦਤ ਪਾਓ।
Loading Likes...