ਕਿਹੜਾ ਪਿਆਜ਼, ਲਾਲ ਜਾਂ ਸਫੇਦ ?
ਪਿਆਜ ਹਰ ਸਬਜ਼ੀ ਵਿੱਚ ਪੈਂਦੇ ਨੇ ਤੇ ਹੁਣ ਅਸੀਂ ਇਹ ਜਾਣਾਗੇ ਕਿ ਪਿਆਜ ਲਾਲ ਵਧੀਆ ਹੁੰਦੇ ਨੇ ਜਾਂ ਸਫੇਦ।
1. ਲਾਲ ਪਿਆਜ ਦੇ 100 ਗ੍ਰਾਮ ਮਾਤਰਾ ਵਿੱਚ 37 ਗ੍ਰਾਮ ਅਤੇ 100 ਗ੍ਰਾਮ ਸਫੇਦ ਪਿਆਜ ਵਿੱਚ 42 ਗ੍ਰਾਮ ਕੈਲੋਰੀ ਹੁੰਦੀ ਹੈ, ਮਤਲਬ ਸਫੇਦ ਪਿਆਜ ਵਿੱਚ ਥੋੜੀ, ਜ਼ਿਆਦਾ ਕੈਲੋਰੀ ਹੁੰਦੀ ਹੈ।
2. 100 ਗ੍ਰਾਮ ਲਾਲ ਪਿਆਜ਼ ਵਿੱਚ 12 ਗ੍ਰਾਮ ਫਾਈਬਰ ਹੁੰਦਾ ਹੈ।ਅਤੇ 100 ਗ੍ਰਾਮ ਸਫੇਦ ਪਿਆਜ਼ ਵਿੱਚ 10 ਗ੍ਰਾਮ ਫਾਈਬਰ ਹੁੰਦਾ ਹੈ।
3. ਦੋਨਾਂ ਵਿੱਚ ਵਿਟਾਮਿਨ ‘ਸੀ’ ਦੀ ਮਾਤਰਾ ਬਹੁਤ ਹੁੰਦੀ ਹੈ।
ਜੇ 100 ਗ੍ਰਾਮ ਪਿਆਜ ਖਾਧਾ ਜਾਵੇ ਚਾਹੇ ਲਾਲ ਹੋਵ ਜਾਂ ਸਫੇਦ ਤਾਂ ਜਿੰਨੀ ਸਾਨੂੰ ਹਰ ਰੋਜ਼ ਵਿਟਾਮਿਨ ਦੀ ਲੋੜ ਹੁੰਦੀ ਹੈ ਉਹ ਪੂਰੀ ਹੋ ਜਾਂਦੀ ਹੈ।
4. ਲਾਲ ਪਿਆਜ ਵਿੱਚ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਸਫੇਦ ਪਿਆਜ ਵਿੱਚ ਘੱਟ।
5. ਲਾਲ ਪਿਆਜ਼ ਵਿੱਚ ਆਯਰਨ ਜ਼ਿਆਦਾ ਜਦਕਿ ਸਫੇਦ ਪਿਆਜ਼ ਵਿੱਚ ਆਯਰਨ ਘੱਟ ਹੁੰਦਾ ਹੈ।
ਪੂਰੇ ਫਾਇਦੇ ਲੈਣ ਲਈ ਆਪਣੇ ਬਣਾਏ ਸਲਾਦ ਵਿੱਚ ਲਾਲ ਪਿਆਜ਼ ਸ਼ੁਰੂ ਕਰ ਦੇਵੋ, ਉੱਪਰ ਦੱਸੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਜਾਣਗੀਆਂ।
ਇਸੇ ਲਈ ਕਿਹਾ ਜਾ ਸਕਦਾ ਹੈ ਕਿ ਲਾਲ ਪਿਆਜ਼ ਜ਼ਿਆਦਾ ਬੇਹਤਰ ਹੈ, ਸਫੇਦ ਪਿਆਜ਼ ਨਾਲੋਂ।