ਪੰਜਾਬੀ ਦੇ ਮਸ਼ਹੂਰ ਅਖਾਣ -14/ Famous Punjabi Akhaan – 14
1. ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ
(ਆਪਣੇ ਕਦੀ ਵੀ ਗੁਣਵਾਨ ਦੀ ਕਦਰ ਨਹੀਂ ਕਰਦੇ) – ਪੰਜਾਬੀ ਦੇ ਮਸ਼ਹੂਰ ਅਖਾਣ -14/ Famous Punjabi Akhaan – 14 ਦੀ ਇਹ 14 ਵੀਂ ਲੜੀ ਹੈ। ਹੋਰ ਵੀ ਪੰਜਾਬੀ ਅਖਾਣ ਪੜ੍ਹਨ ਲਈ ਤੁਸੀਂ ਇੱਥੇ CLICK ਕਰ ਸਕਦੇ ਹੋ।
ਜਸਵਿੰਦਰ ਆਪ ਇੱਕ ਮੰਨਿਆ – ਪਰਮੰਨਿਆ ਡਾਕਟਰ ਹੈ ਪਰ ਉਸ ਦੀ ਮਾਂ ਡਾ. ਵਾਲੀਆ ਪਾਸੋ ਇਲਾਜ ਕਰਵਾ ਰਹੀ ਹੈ। ਇਹ ਤਾਂ ਉਹ ਗੱਲ ਹੋਈ, ‘ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ।
2. ਘਟੀ ਦਾ ਕੋਈ ਦਾਰੂ ਨਹੀਂ
(ਜਦੋਂ ਜੀਵਨ ਦਾ ਸਮਾਂ ਮੁੱਕ ਜਾਵੇ ਤਾਂ ਕੋਈ ਨਹੀਂ ਬਚਾ ਸਕਦਾ) –
ਜਸਵਿੰਦਰ ਦੀ ਮਾਂ ਨੂੰ ਦਿਲ ਦਾ ਦੌਰਾ ਪੈ ਗਿਆ ਡਾਕਟਰਾਂ ਨੇ ਬਥੇਰਾ ਯਤਨ ਲਾਇਆ ਪਰ ਉਹ ਬੱਚ ਨਾ ਸਕੀਆਂ। ਕਿਸੇ ਨੇ ਠੀਕ ਹੀ ਕਿਹਾ ਹੈ ‘ਘਟੀ ਦਾ ਕੋਈ ਦਾਰੂ ਨਹੀਂ।
3. ਘਰ ਦੀ ਮੁਰਗੀ ਦਾਲ ਬਰਾਬਰ
(ਘਰ ਬਣਾਈ ਮਹਿੰਗੀ ਚੀਜ਼ ਵੀ ਸਸਤੀ ਪੈਂਦੀ ਹੈ) –
ਨਰੇਸ਼ ਨੇ ਆਪਣੀ ਘਰ ਵਾਲੀ ਨੂੰ ਕਿਹਾ ਕਿ ਮੁੰਡੇ ਦੇ ਵਿਆਹ ਲਈ ਸਾਨੂੰ ਸੋਨਾ ਖਰੀਦਣ ਲਈ ਸੁਨਿਆਰ ਕੋਲ ਜਾਣ ਦੀ ਕੀ ਲੋੜ ਹੈ ? ਸਗੋਂ ਤੂੰ ਆਪਣੇ ਗਹਿਣਿਆਂ ਨਾਲ ਹੀ ਮੁੰਡੇ ਦਾ ਕੰਮ ਸਾਰ ਲੈ। ਅਖੇ, ਘਰ ਦੀ ਮੁਰਗੀ ਦਾਲ ਬਰਾਬਰ।
4. ਘਰ ਦਾ ਭੇਤੀ ਲੰਕਾ ਢਾਹੇ
(ਭੇਤੀ ਆਦਮੀ ਹੀ ਨੁਕਸਾਨ ਪਹੁੰਚਾਉਂਦਾ ਹੈ) –
ਆਪਣੇ ਭਾਈ ਨਾਲ ਝਗੜਾ ਹੋਣ ਪਿੱਛੋ ਜਦੋ ਸਮਗਲਰ ਰਾਜ ਪਾਸੋ ਵਿਦੇਸ਼ੀ ਮਾਲ ਕਾਬੂ ਆ ਗਿਆ ਤਾਂ ਉਸ ਨੇ ਕਿਹਾ ਕਿ ਘਰ ਦਾ ਭੇਤੀ ਲੰਕਾ ਢਾਹੇ। ਇਹ ਸਾਰਾ ਕਾਰਾ ਮੇਰੇ ਭਾਈ ਦਾ ਹੀ ਹੈ, ਕਿਉਂਕਿ ਉਸ ਤੋਂ ਬਿਨਾਂ ਮੇਰੇ ਭੇਤ ਦਾ ਕਿਸੇ ਹੋਰ ਨੂੰ ਪਤਾ ਨਹੀਂ।
5. ਘੜੀ ਦਾ ਘੁੱਖਾ ਸੌ ਕੋਹ ਤੇ ਜਾਂ ਪੈਂਦਾ ਹੈ
(ਲੰਘਿਆ ਮੌਕਾ ਫੇਰ ਨਹੀਂ ਮਿਲਦਾ) –
ਦਰ – ਦਰ ਭਟਕਦਾ ਰੁਲਦੂ ਕਹਿੰਦਾ ਹੈ, ਘੜੀ ਦਾ ਘੁੱਖਾ ਸੌ ਕੋਹ ਤੇ ਜਾ ਪੈਂਦਾ ਹੈ। ਜੇ ਮੈਂ ਉਦੋਂ ਪੰਜਾਬੀ ਦੀ ਐੱਮ. ਫਿਲ ਕਰ ਲੈਂਦਾ ਤਾਂ ਹੁਣ ਆਸਾਨੀ ਨਾਲ ਨੌਕਰੀ ਮਿਲ ਜਾਣੀ ਸੀ।
6. ਘਰ ਪਾਟਾ ਦਹਿਸਰ ਮਾਰਿਆਂ
(ਜਦੋਂ ਘਰੇਲੂ ਦੀ ਫੁੱਟ ਕਾਰਨ ਘਰ ਦਾ ਨੁਕਸਾਨ ਹੋਏ ਤਾਂ ਵਰਤਦੇ ਹਨ)
– ਅਮਰੀਕ ਨੂੰ ਪੁਲਿਸ ਨੇ ਫੜ ਲਿਆ ਹੈ ਤੇ ਲੋਕ ਕਹਿੰਦੇ ਨੇ ਕਿ ਉਸ ਦੇ ਭਰਾ ਨੇ ਹੀ ਭੇਦ ਦੇ ਕੇ ਉਸ ਨੂੰ ਫਸਾਇਆ ਹੈ। ਉਨ੍ਹਾਂ ਵਿੱਚ ਲੜਾਈ ਜੋ ਹੋ ਗਈ ਹੈ, ਨਹੀਂ ਤਾਂ ਉਹ ਕਿੱਥੋ ਕਾਬੂ ਆਉਂਦਾ ਸੀ, ਐਵੇ ਤੇ ਨਹੀਂ ਕਹਿੰਦੇ ਕਿ ਘਰ ਪਾਟਾ ਦਹਿਸਰ ਮਾਰਿਆਂ।
ਪੰਜਾਬੀ ਦੇ ਹੋਰ ਵੀ ਕਈ ਪਹਿਲੂ ਹਨ ਜਿਨ੍ਹਾਂ ਨੂੰ ਇੱਥੋਂ CLICK ਕਰ ਕੇ ਸਿੱਖਿਆ ਜਾ ਸਕਦਾ ਹੈ।
Loading Likes...