ਕੋਰੇ ਦਿਲ ਮਿੱਤਰਾਂ ਦੇ
ਖੜੀ ਤੈਨੂੰ ਤੱਕਦੀ ਮੁੰਡਿਆਂ ਦੀ ਟਾਹਣੀ,
ਕਿੱਦਾਂ ਦਾ ਤੂੰ ਲੱਭਦੀ ਏ ਹਾਨਣੇ ਨੀ ਹਾਣੀ,
ਜਦੋਂ ਲੰਘੇ ਕੋਲੋਂ ਮੁਟਿਆਰੇ ਹੋਲ ਪੈਂਦੇ ਮਿੱਤਰਾਂ ਦੇ,
ਸਾਡੇ ਦਿਲ ਨਾਲ ਦਿਲ ਨੂੰ ਵਟਾ ਲੈ, ਨੀ ਕੋਰੇ ਦਿਲ ਮਿੱਤਰਾਂ ਦੇ।
ਕਬੂਤਰਾਂ ਦੇ ਦਿਲ ਨਹੀਂ ਵਸਦੇ ਕਮਾਦੀ ਨੀ,
ਬੇ – ਕਦਰਾਂ ਦੇ ਨਾਲ ਲਾ ਹੁੰਦੀਂ ਬਰਬਾਦੀ ਨੀ,
ਵਸਦੇ ਕਮਾਦੀ ਵਿਚ ਸੋਹਣੀਏ ਨੀ, ਜੋੜੇ ਸਦਾ ਤਿੱਤਰਾਂ ਦੇ।
ਸਾਡੇ ਦਿਲ ਨਾਲ ਦਿਲ ਨੂੰ ਵਟਾ ਲੈ, ਨੀ ਕੋਰੇ ਦਿਲ ਮਿੱਤਰਾਂ ਦੇ।
ਤੱਕਦੀ ਨੀ ਅੜੀਏ ਤੂੰ ਮੱਲ੍ਹੇ ਦੀਆਂ ਝਾੜੀਆਂ,
ਮੱਲ੍ਹੇਆ ‘ਚ ਹੁੰਦੀਆਂ ਸੱਪਾਂ ਨਾਲ ਯਾਰੀਆਂ,
ਪ੍ਰੇਮ ਸੁੱਕ ਹੋ ਗਿਆ ਤੀਲਾ, ਵੱਸ ਪੈ ਫਿਕਰਾਂ ਦੇ।
ਸਾਡੇ ਦਿਲ ਨਾਲ ਦਿਲ ਨੂੰ ਵਟਾ ਲੈ, ਨੀ ਕੋਰੇ ਦਿਲ ਮਿੱਤਰਾਂ ਦੇ।
ਪ੍ਰਦੇਸੀ ਨੂੰ ਲਾਈ ਦੇ ਨਹੀਂ ਕਦੇ ਝੂਠੇ ਲਾਰੇ ਨੀ,
ਛੱਡ ਜਾਂਦੇ ਲਾ ਯਾਰੀ, ਅੱਧ ਵਿਚਕਾਰ ਨੀ,
ਨਹੀਂ ਬਣਦੇ ਗਲੇ ਦੇ ਹਾਰ, ਫੁੱਲ ਜਿਹੜੇ ਕਿੱਕਰਾਂ ਦੇ।
ਸਾਡੇ ਦਿਲ ਨਾਲ ਦਿਲ ਨੂੰ ਵਟਾ ਲੈ, ਨੀ ਕੋਰੇ ਦਿਲ ਮਿੱਤਰਾਂ ਦੇ।
ਸਾਡੇ ਦਿਲ ਨਾਲ ਦਿਲ ਨੂੰ ਵਟਾ ਲੈ, ਨੀ ਕੋਰੇ ਦਿਲ ਮਿੱਤਰਾਂ ਦੇ।
ਪ੍ਰੇਮ ਪਰਦੇਸੀ
+91-9417247488
Loading Likes...