ਤੇਰੀ ਹੀ ਪਈ ਏ
ਮੇਰੀ ਜ਼ਿੰਦਗੀ ਤਬਾਹੀ ਦੇ ਮੋੜ ਤੇ
ਖੜੀ ਏ
ਤਾਂਹਵੀ ਤੇਰੀ ਹੀ ਪਈ ਏ।
ਤੈਨੂੰ ਪਾਉਣਾ ਐਨਾ ਸੌਖਾ ਨਹੀਂ ਜਾਪਦਾ
ਪਰ, ਤਾਂਹਵੀ ਤੇਰੀ ਹੀ ਪਈ ਏ।
ਤੂੰ ਨਹੀਂ ਜਾਣਦੀ
ਕੀ – ਕੀ ਬੀਤ ਰਹੀ ਏ ਮੇਰੇ ਤੇ
ਕੋਈ ਸਾਰ ਨਹੀਂ ਤੈਨੂੰ
ਬਹੁਤ ਸਮਝਾਉਂਦਾ ਹਾਂ, ਪਰ
ਇਹਨੂੰ ,ਤਾਂਹਵੀ ਤੇਰੀ ਹੀ ਪਈ ਏ।
ਸਾਹਾਂ ਦੀ ਡੋਰ ਟੁੱਟ ਜਾਣੀ ਲਗਦਾ ਹੁਣ
ਸਮਝਾਇਆ ‘ਅਲਫਾਜ਼” ਨੂੰ ਬਹੁਤ
ਕਿ ਨਾ ਕਰ ਪਾਉਣ ਦਾ ਯਤਨ
ਜੋ ਤੇਰਾ ਹੈ ਨਹੀਂ
ਜੋ ਤੇਰਾ ਹੋ ਨਹੀਂ ਸਕਦਾ
ਕਰ ਲੈ ਆਪਣੇ ਆਪ ਨੂੰ ਦੂਰ
ਉਹਨਾਂ ਸਾਰੀਆਂ ਯਾਦਾਂ ਤੋਂ
ਪਰ ਇਸਨੂੰ
ਤਾਂਹਵੀ ਤੇਰੀ ਹੀ ਪਈ ਏ।
ਕੁੱਝ ਨਹੀਂ ਸਮਝਦਾ ਦੂਰੀਆਂ ਨੂੰ ਇਹ
ਨਿੱਕਮਾ ਦਿਲ
ਕਈ ਵਾਰ ਤੇਰੀਆਂ ਯਾਦਾਂ ਤੋਂ
ਦੋ ਕੋਹਾਂ ਦੂਰ ਲੈ ਗਿਆ
ਪਰ ਓਥੇ ਵੀ ਸਿਰਫ
ਤੇਰੀ ਹੀ ਪਈ ਹੈ।
ਹੁਣ ਹੋਰ ਨਹੀਂ ਝੱਲ ਹੁੰਦਾ ਇਹ
ਵਿਛੋੜੇ ਦਾ ਤੀਰ
ਛੱਡਣਾ ਸੌਖਾ ਹੈ ਤਾਂ ਤੂੰ ਛੱਡ ਜਾ
ਮੈਨੂੰ ਇਹਨਾਂ ਰਾਹਾਂ ਤੇ ਇੱਕਲਾ
ਪਰ ਇਸ ਦਿਲ ਨੂੰ ਜ਼ਰੂਰ
ਸਮਝਾ ਕੇ ਜਾਵੀਂ
ਕਿਓਂ ਜੋ
ਇਹਨੂੰ ਸਿਰਫ ਤੇਰੀ ਹੀ ਪਈ ਹੈ।
Loading Likes...