ਤੂੰ ਬਹੁਤ ਖ਼ਾਸ ਏ
ਤੇਰੀ ਸੋਹੰ ਤੂੰ ਖ਼ਾਸ ਏ
ਬੁੱਝਦੇ ਦੀਵੇ ਦੀ ਆਸ ਏ
ਸਾਡੀ ਤਕਦੀਰ ਵਿੱਚ
ਤੇਰਾ ਬਲਣਾ ਭਾਵੇਂ
ਐਵੇਂ ਹੀ ਨਹੀਂ
ਕਿਉਂਕਿ
ਤੂੰ ਬਹੁਤ ਖ਼ਾਸ ਏ।
ਤੇਰੀ ਸ਼ਰਮੀਲੀ
ਮੁਸਕੁਰਾਹਟ ਦੇ ਸਦਕੇ
ਤੇਰੀ ਇੱਕ ਸਵੱਲੀ ਨਿਗਾਹ ਦੇ ਸਦਕੇ
ਮੈਂ ਵਾਰ ਦੇਵਾਂ ਆਪਾ ਤੇਰੇ ਤੋਂ
ਕਿਉਂ ਤੂੰ ਖ਼ਾਸ ਏ
ਬਹੁਤ ਹੀ ਖ਼ਾਸ ਏ।
ਕੁੱਝ ਕਹਿਣ ਨੂੰ ਦਿਲ ਨਹੀਂ ਕਰਦਾ ਤੈਨੂੰ
ਤੇਰੇ ਖਿਆਲਾਂ ‘ਚ ਰਹਿੰਦਾ ਹਾਂ
ਦਿਨ ਰਾਤ ਉੱਠਦੇ ਬੈਠਦੇ
ਤੇਰੀਆਂ ਯਾਦਾਂ ‘ਚ ਘਿਰਿਆ ਰਹਿੰਦਾ ਹਾਂ
ਲੱਗਦਾ ਤੂੰ ਵੀ ਮੈਨੂੰ ਬਹੁਤ ਸੋਚਦੀ ਹੋਣੀ
ਜਿਵੇਂ ਭੁਲੇਖੇ ਪੈਂਦੇ ਤੇਰੇ
ਮੈਨੂੰ ਵਿੱਚ ਹਵਾਵਾਂ ਦੇ
ਜਿਵੇਂ ਤੁ ਮੇਰੇ ਕੋਲ ਹੋਵੇਂ
ਤੇ ਜੀਣ ਦੀ ਇਕ ਆਸ ਏ
ਪਰ ਮੇਰੇ ਲਈ
ਤੂੰ ਬਹੁਤ ਖ਼ਾਸ ਏ
ਤੂੰ ਬਹੁਤ ਹੀ ਖ਼ਾਸ ਏ।
Loading Likes...