ਮੁਹਾਵਰੇ ਤੇ ਉਹਨਾਂ ਦੀ ਵਰਤੋਂ :
1. ਛੱਕੇ ਛੁਡਾਉਣੇ : (ਬੁਰੀ ਤਰ੍ਹਾਂ ਹਰਾਉਣਾ) ਪਿਛਲੀ ਹਿੰਦ – ਪਾਕ ਜੰਗ ਵਿੱਚ ਭਾਰਤੀਆਂ ਨੇ ਵੈਰੀ ਦੇ ਛੱਕੇ ਛੁਡਾ ਦਿੱਤੇ।
2. ਛਾਪਾ ਮਾਰਨਾ (ਅਚਨਚੇਤ ਪੜਤਾਲ ਕਰਨੀ) : ਪੁਲਿਸ ਨੇ ਉਸ ਦੇ ਘਰ ਛਾਪਾ ਮਾਰ ਕੇ 500 ਬੋਤਲਾਂ ਸ਼ਰਾਬ ਦੀਆਂ ਜ਼ਬਤ ਕੀਤੀਆਂ।
3. ਛਿੰਝਪਾਉਣੀ (ਰੌਲਾ ਪਾਉਣਾ) : ਜੱਦੀ ਜਾਇਦਾਦ ਸੰਬੰਧੀ ਛਿੰਝ ਪਾਉਣ ਨਾਲ ਕੁਝ ਨਹੀਂ ਹੋਣਾ, ਆਪਸ ਵਿਚ ਬੈਠ ਕੇ ਇਸਦਾ ਹੱਲ ਕੱਢਣਾ ਚਾਹੀਦਾ ਹੈ।
4. ਛਿੱਤਰ ਫੇਰਨਾ (ਬਹੁਤ ਮਾਰਨਾ) : ਯਮਨ ਦੀ ਮਾਤਾ ਨੇ ਰਿਸ਼ਭ ਨੂੰ ਜਾਣ ਬੁੱਝ ਕੇ ਕੁੱਟਣ ਕਾਰਨ ਯਮਨ ਦੇ ਬਹੁਤ ਚਿੱਤਰ ਫੇਰੇ।
5. ਛਿੱਲ ਲਾਹੁਣੀ (ਲੁੱਟਣਾ) : ਚਲਾਕ ਦੁਕਾਨਦਾਰ ਅਣਜਾਣ ਗਾਹਕਾਂ ਦੀ ਚੰਗੀ ਛਿੱਲ ਲਾਹੁੰਦੇ ਹਨ।
6. ਛੱਜ ਵਿੱਚ ਪਾ ਕੇ ਛੱਟਣਾ (ਨਸ਼ਰ ਕਰਨਾ) : ਉਹ ਮੇਰੇ ਪੈਸੇ ਨਹੀਂ ਦਿੰਦਾ, ਮੈਂ ਵੀ ਉਸ ਨੂੰ ਛੱਜ ਵਿੱਚ ਪਾ ਕੇ ਖ਼ੂਬ ਛੱਟਦਾ ਹਾਂ।
7. ਛੱਪਰ ਪਾੜ ਕੇ ਦੇਣਾ (ਇੱਕ ਦਮ ਅਮੀਰ ਹੋਣਾ) : ਰੱਬ ਜੱਦ ਵੀ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ।
8. ਛਾਉਣੀ ਪਾਉਣੀ (ਕਿਸੇ ਥਾਂ ਤੇ ਡੇਰਾ ਜਮਾ ਲੈਣਾ) : ਜੱਦ ਉਸਨੇ ਮੇਰੇ ਪੈਸੇ ਵਾਪਿਸ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਮੈਂ ਵੀ ਉਸਦੇ ਦਰਵਾਜੇ ਸਾਹਮਣੇ ਛਾਉਣੀ ਪਾ ਲਈ।
9. ਛਾਤੀ ਤੇ ਪੱਥਰ ਧਰਨਾ (ਦੁੱਖ ਸਹਿਣਾ) : ਸੁਰੇਸ਼ ਦੀ ਵਿਧਵਾ ਮਾਤਾ ਨੇ ਛਾਤੀ ਤੇ ਪੱਥਰ ਧਰ ਕੇ ਉਸਨੂੰ ਪਾਲਿਆ ਤੇ ਹੁਣ ਉਹ ਇਕ ਵੱਢਾ ਅਫਸਰ ਬਣ ਗਿਆ ਹੈ।
10. ਛਾਤੀ ਤੇ ਮੂੰਗ ਦਲਣਾ (ਬਹੁਤ ਸਤਾਉਣਾ) : ਛੋਟੇ ਬੱਚੇ ਹਮੇਸ਼ਾਂ ਆਪਣੀ ਮਾਤਾ ਦੀ ਛਾਤੀ ਤੇ ਮੂੰਗ ਦਲਦੇ ਰਹਿੰਦੇ ਨੇ।
Loading Likes...