ਕਿਵੇਂ ਖਿੜਦੇ ਵਿਰਹਾ ਦੇ ਫੁੱਲ ਸੱਜਣਾ
ਆ ਵਿਰਹਾ ਵੇਹੜੇ ਵੇਖ।
ਤੂੰ ਜਿੱਤੀ ਬਾਜ਼ੀ ਪਿਆਰ ਦੀ
ਸਾਨੂੰ ਹੋਂਕੀ ਹਾਂਵੀ ਵੇਚ।
ਟੁੱਟਿਆ ਫੁੱਲ ਹੌਲੀ ਹੌਲੀ ਸੁੱਕ ਜਾਂਦਾ
ਅਸੀਂ ਯਾਦਾਂ ਦੀ ਡਾਲੀ ਲੱਗੇ।
ਸੌਣ ਭਾਦੋਂ ਰੁੱਤੇ ਵੀ
ਸਾਡੇ ਦਿੱਲ ਵਿਰਾਨੀ ਖੇਤ।
ਸਾਡੇ ਪਿਆਰ ਦੇ ਫੁੱਲ ਦੀ
ਸੱਜਣਾ ਕੋਈ ਵੀ ਮਹਿਕ ਨਹੀਂ।
ਤੇਰੀ ਹੁਣ ਜੁਦਾਈ ਦਾ
ਸਹਿ ਵੀ ਨਾ ਹੁੰਦਾ ਸੇਕ।
ਤੇਰਾ ਜੇਹਾ ਨਾ ਮਿਲਿਆ ਸਾਨੂੰ ਸੱਜਣ ਪਿਆਰਾ
ਦੇ ਜਗ, ਹਲੂਣੇ, ਫੁੱਲ ਤੋੜ ਲਏ, ਆ ਤਨ ਰੁੱਖ ਵੇਖ।
ਕਿਵੇਂ ਖਿੜਦੇ ਵਿਰਹਾ ਦੇ ਫੁੱਲ ਸੱਜਣਾ
ਆ ਵਿਰਹਾ ਵੇਹੜੇ ਵੇਖ
ਆ ਵਿਰਹਾ ਵੇਹੜੇ ਵੇਖ।
ਪ੍ਰੇਮ ਪਰਦੇਸੀ
+91-9417247488
Loading Likes...