ਵਿਆਹ ਤੋਂ ਪਹਿਲਾਂ
ਕਿਵੇਂ ਲਿਖਾਂ ਇਹ ਗੱਲ ਯਾਰੋ, ਕਿਵੇਂ ਕਰਾਂ ਇਹ ਗੱਲ ਯਾਰੋ
ਜ਼ਿੰਦ ਲਿਖਣ ਤੋਂ ਜੱਕਦੀ ਏ, ਅੱਜ ਕੱਲ ਧੀ ਵਿਆਹ ਤੋਂ ਪਹਿਲਾਂ ਹੀ
ਸਹੁਰਿਆਂ ਦੇ ਜਾ ਵੱਸਦੀ ਏ।
ਕਦੇ ਘਰ ਵਿਆਹ ਵਾਲੇ, ਹਫਤਾ – ਹਫਤਾ ਗਿੱਧਾ ਪੈਂਦਾ ਸੀ
ਜਾਂਦੀ ਸੀ ਜਦ ਜੰਝ ਵਿਆਹੁਣ, ਯਾਰਾਂ ਦਾ ਭੰਗੜਾ ਪੈਂਦਾ ਸੀ
ਹੁਣ ਸਟੇਜੀ ਕੱਠ ਪੁੱਤਲੀ, ਡੀ. ਜੇ. ਦੀ ਧੁਨ ਵੱਜਦੀ ਏ।
ਅੱਜ ਕੱਲ ਵਿਆਹ ਤੋਂ ਪਹਿਲਾਂ ਯਾਰੋ,
ਧੀ ਸਹੁਰਿਆਂ ਦੇ ਜਾ ਵੱਸਦੀ ਏ।
ਕਰਦੇ ਲੋਕੀ ਗੱਲਾਂ, ਮੀਆਂ – ਬੀਵੀ ਰਾਜੀ ਏ
ਮੀਆਂ ਬੀਵੀ ਰਾਜੀ ਏ, ਕੀ ਕਰ ਸਕਦਾ ਕਾਜੀ ਏ
ਕੱਟਦੇ ਇੱਕਠੇ ਕੁੱਝ ਦਿਹਾੜੇ, ਫਿਰ ਆਪੋ ਵਿੱਚ ਜੁੱਤੀ ਵੱਜਦੀ ਏ।
ਅੱਜ ਕੱਲ ਵਿਆਹ ਤੋਂ ਪਹਿਲਾਂ ਯਾਰੋ,
ਧੀ ਸਹੁਰਿਆਂ ਦੇ ਜਾ ਵੱਸਦੀ ਏ।
ਜਾਂਦੀ ਸੀ ਕਦੇ ਜੰਝ ਗੱਡਿਆਂ, ਹੁਣ ਗੱਡੀਆਂ ਤੇ ਜਾਂਦੀ ਏ
ਰਹਿੰਦੀ ਸੀ ਦੋ – ਦੋ ਦਿਹਾੜੇ, ਹੁਣ ਸ਼ਾਮੀ ਘਰ ਆਉਂਦੀ ਏ
ਲੁਕੇ ‘ਪ੍ਰੇਮ’ ਕਹੇਂ ਦੇ ਭਾਂਡੇ, ਹੱਥ ਗਲਾਸੀ ਕੱਚ ਦੀ ਏ।
ਅੱਜ ਕੱਲ ਵਿਆਹ ਤੋਂ ਪਹਿਲਾਂ,
ਧੀ ਸਹੁਰਿਆਂ ਦੇ ਜਾ ਵੱਸਦੀ ਏ।
ਧੀ ਸਹੁਰਿਆਂ ਦੇ ਜਾ ਵੱਸਦੀ ਏ।
ਪ੍ਰੇਮ ਪਰਦੇਸੀ
+91-9417247488
Loading Likes...