ਤੀਰ ਵਿਛੋੜੇ ਦੇ
ਤੂੰ ਵੱਸੇ ਵਿੱਚ ਗੁਲਸ਼ਨ ਦੇ ਅਸੀਂ ਪੱਤਝੜ ਰੁੱਤੇ ਰਹਿਨੇ ਆਂ
ਤੇਰੇ ਤੀਰ ਵਿਛੋੜੇ ਦੇ ਨਿੱਤ ਹੀ ਅੜੀਏ ਸਹਿਨੇ ਆਂ।
ਜਿਸ ਦਿਨ ਦੀ ਤੂੰ ਦੂਰ ਗਈ ਏਂ, ਤੂੰ ਮੁੜ ਫੇਰਾ ਪਾਇਆ ਨਾ,
ਕਿਹੜੀ ਗੱਲੋਂ ਤੈਨੂੰ ਸਾਡਾ ਚੇਤਾ ਆਇਆ ਨਾ
ਹੋਇਆ ਹੁਣ ਜੀਉਣਾ ਮੁਸ਼ਕਿਲ, ਸੋਚਾਂ ਦੇ ਘਰ ਰਹਿੰਦੇ ਆਂ
ਤੂੰ ਵੱਸੇ ਵਿੱਚ ਗੁਲਸ਼ਨ ਦੇ ਅਸੀਂ ਪੱਤਝੜ ਰੁੱਤੇ ਰਹਿੰਦੇ ਆਂ…..
ਛੁੱਟ ਜਾਂਦੇ ਮੁਲਜ਼ਮ, ਥਾਣੇ ਕੋਟ ਕਚਹਿਰੀ ਦੇ
ਕਿੰਨੇ ਹੋਰ ਸਿਤਮ ਬਾਕੀ, ਤੇਰੀ ਪਿਆਰ ਕਚਹਿਰੀ ਦੇ
ਉੱਠਦੇ ਬਹਿੰਦੇ ਸੌਂਦੇ ਵੀ, ਯਾਦਾਂ ਦੇ ਘੇਰੇ ਰਹਿੰਦੇ ਆਂ
ਤੂੰ ਵੱਸੇ ਵਿੱਚ ਗੁਲਸ਼ਨ ਦੇ ਅਸੀਂ ਪੱਤਝੜ ਰੁੱਤੇ ਰਹਿਨੇ ਆਂ…..
ਨਾ ਦੇ ਹੋਰ ਵਿਛੋੜਾ, ਹੁਣ ਝੱਲਿਆ ਨਾ ਜਾਂਦਾ
ਦਿਨੋਂ ਦਿਨੀ ਰੁੱਖ ਪਿਆਰ ਦਾ, ਇਹ ਸੁੱਕਿਆ ਹੈ ਜਾਂਦਾ
ਮੁਰਝਾਈ ਜਾਵੇ “ਪਰਦੇਸੀ” ਪਾਣੀ ਹੰਝੂ ਪੀਨੇ ਆਂ।
ਤੂੰ ਵਸੇ ਵਿੱਚ ਗੁਲਸ਼ਨ ਦੇ ਅਸੀਂ ਪੱਤਝੜ ਰੁੱਤੇ ਰਹਿਨੇ ਆਂ।
ਅਸੀਂ ਪੱਤਝੜ ਰੁੱਤੇ ਰਹਿਨੇ ਆਂ…..
ਪ੍ਰੇਮ ਪਰਦੇਸੀ
+91-9417247488
Loading Likes...