ਕਿਵੇਂ ਰੋਕਾਂ ਯਾਦਾਂ
ਕਿਵੇਂ ਰੋਕਾਂ ਯਾਦਾਂ, ਯਾਦਾਂ ਮੈਂ ਤੇਰੀਆਂ
ਲੰਘ ਦੀਆਂ ਕੋਲੋਂ, ਬਣ ਕੇ ਹਨੇਰੀਆਂ।
ਆਖੇ ਲੱਗ ਗ਼ੈਰਾਂ ਦੇ ਬੇਗਾਨੇ ਨਹੀਂ ਹੋ ਜਾਈਦਾ
ਆਪਣੇ ਪਿਆਰਿਆਂ ਨੂੰ ਇੰਝ ਨਹੀਂ ਸਤਾਈਦਾ
ਲੋਕੀਂ ਤਾਂ ਕਰਦੇ ਗੱਲਾਂ, ਗੱਲਾਂ ਬਥੇਰੀਆਂ।
ਕਿਵੇਂ ਰੋਕਾਂ ਯਾਦਾਂ, ਯਾਦਾਂ ਮੈਂ ਤੇਰੀਆਂ…..
ਇਹਨਾਂ ਅੱਗੇ ਚੱਲਦਾ ਨਾ ਜ਼ੋਰ ਨੀ
ਗੁੱਡੀ ਚਾੜ੍ਹ ਅਸਮਾਨੀ, ਤੋੜੀ ਤੂੰ ਡੋਰ ਨੀ
ਪਾ ਗਈ ਤੂੰ ਸੋਚੀਂ, ਲਾਈਆਂ ਬਿਮਾਰੀਆਂ ਬਥੇਰੀਆਂ।
ਕਿਵੇਂ ਰੋਕਾਂ ਯਾਦਾਂ, ਯਾਦਾਂ ਮੈਂ ਤੇਰੀਆਂ…..
ਮੇਰੇ, ਮੇਰੇ ਕੋਲੋਂ ਲੰਘਦੇ, ਮੇਰੇ ਵੱਲ ਵੇਖ
ਸਹਿ ਨਹੀਂ ਹੁੰਦਾ, ਵਿਛੋੜੇ ਦਾ ਸੇਕ
ਹੋ ਜਾਂਦੀਆਂ ਪਿਆਰ ‘ਚ, ਉੱਨੀ ਇੱਕੀਆਂ ਬਥੇਰੀਆਂ।
ਕਿਵੇਂ ਰੋਕਾਂ ਯਾਦਾਂ, ਯਾਦਾਂ ਮੈਂ ਤੇਰੀਆਂ…..
‘ਖਾਲਵਾਣੇ’ ਨਾ ਲੱਗਦਾ, ਮੇਰਾ ਹੁਣ ਜੀ
ਜ਼ਹਿਰ ਵਿਛੋੜਾ ਜਾਵਾਂ, ਕਿੰਨਾ ਹੋਰ ਪੀ
‘ਪ੍ਰੇਮ ਪਰਦੇਸੀ’ ਕੱਟੇ, ਤੰਨ, ਤਨਹਾਈਆਂ ਬਥੇਰੀਆਂ।
ਕਿਵੇਂ ਰੋਕਾਂ ਯਾਦਾਂ, ਯਾਦਾਂ ਮੈਂ ਤੇਰੀਆਂ
ਲੰਘ ਦੀਆਂ ਕੋਲੋਂ ਬਣ ਕੇ ਹਨੇਰੀਆਂ।
ਕਿਵੇਂ ਰੋਕਾਂ ਯਾਦਾਂ, ਯਾਦਾਂ ਮੈਂ ਤੇਰੀਆਂ।
ਪ੍ਰੇਮ ਪਰਦੇਸੀ
+91-9417247488
Loading Likes...